ਫ਼ੋਨ ਚਾਰਜਿੰਗ ਲਈ 80:20 ਨਿਯਮ, ਬੈਟਰੀ ਬੈਕਅੱਪ ਹੋਵੇਗਾ ਡਬਲ | 80:20 rule for phone charging, battery backup will be double Know In Punjabi - TV9 Punjabi

ਫ਼ੋਨ ਚਾਰਜਿੰਗ ਲਈ 80:20 ਨਿਯਮ, ਬੈਟਰੀ ਬੈਕਅੱਪ ਹੋਵੇਗਾ ਡਬਲ

Published: 

04 Oct 2025 14:48 PM IST

Mobile Charging Tips: ਸਮਾਰਟਫੋਨ ਯੂਜ਼ਰਸ ਨੂੰ ਅਕਸਰ ਬੈਟਰੀ ਡਿਸਚਾਰਜ, ਹੌਲੀ ਚਾਰਜਿੰਗ ਅਤੇ ਓਵਰਹੀਟਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਆਈਫੋਨ ਯੂਜ਼ਰਸ ਨੂੰ ਗਰਮੀਆਂ ਦੌਰਾਨ ਬੈਟਰੀ ਗਰਮ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਿਰਾਂ ਦੇ ਮੁਤਾਬਕ, ਇਨ੍ਹਾਂ ਸਮੱਸਿਆਵਾਂ ਦਾ ਸਭ ਤੋਂ ਆਸਾਨ ਹੱਲ 80:20 ਚਾਰਜਿੰਗ ਨਿਯਮ ਹੈ, ਜੋ ਬੈਟਰੀ ਬੈਕਅੱਪ ਦੋਵਾਂ ਨੂੰ ਬਿਹਤਰ ਬਣਾ ਸਕਦਾ ਹੈ। ਜਾਣਦੇ ਹਾਂ ਨਿਯਮਾਂ ਬਾਰੇ...

1 / 5ਬਹੁਤ ਸਾਰੇ ਯੂਜ਼ਰਸ ਆਪਣੇ ਫ਼ੋਨ ਵਾਰ-ਵਾਰ ਚਾਰਜ ਕਰਦੇ ਹਨ, ਜਿਸ ਨਾਲ ਬੈਟਰੀ ਦੀ ਹੈਲਥ 'ਤੇ ਮਾੜਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਬੈਟਰੀ ਪੂਰੀ ਚਾਰਜ ਤੋਂ ਬਾਅਦ ਵੀ ਬੈਟਰੀ ਬੈਕਅੱਪ ਘੱਟ ਹੁੰਦਾ ਹੈ। 80:20 ਨਿਯਮ ਨੂੰ ਫੋਲੋ ਕਰਨ ਨਾਲ ਬੈਟਰੀ ਦੀ ਪਰਫੋਰਮੈਂਸ ਬਣੀ ਰਹਿੰਦੀ ਹੈ ਅਤੇ ਬੈਟਰੀ ਵੀ ਲੰਬੇ ਸ੍ਹਮੇਂ ਤੱਕ ਸਹੀ ਰਹਿੰਦੀ ਹੈ। (Photo-Amazon)

ਬਹੁਤ ਸਾਰੇ ਯੂਜ਼ਰਸ ਆਪਣੇ ਫ਼ੋਨ ਵਾਰ-ਵਾਰ ਚਾਰਜ ਕਰਦੇ ਹਨ, ਜਿਸ ਨਾਲ ਬੈਟਰੀ ਦੀ ਹੈਲਥ 'ਤੇ ਮਾੜਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਬੈਟਰੀ ਪੂਰੀ ਚਾਰਜ ਤੋਂ ਬਾਅਦ ਵੀ ਬੈਟਰੀ ਬੈਕਅੱਪ ਘੱਟ ਹੁੰਦਾ ਹੈ। 80:20 ਨਿਯਮ ਨੂੰ ਫੋਲੋ ਕਰਨ ਨਾਲ ਬੈਟਰੀ ਦੀ ਪਰਫੋਰਮੈਂਸ ਬਣੀ ਰਹਿੰਦੀ ਹੈ ਅਤੇ ਬੈਟਰੀ ਵੀ ਲੰਬੇ ਸ੍ਹਮੇਂ ਤੱਕ ਸਹੀ ਰਹਿੰਦੀ ਹੈ। (Photo-Amazon)

2 / 5

ਸਿਰਫ਼ 80:20 ਨਿਯਮ ਹੀ ਨਹੀਂ, ਚਾਰਜ ਕਰਦੇ ਸਮੇਂ ਕੁਝ ਹੋਰ ਗੱਲਾਂ ਵੀ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਆਪਣੇ ਫ਼ੋਨ ਨੂੰ ਹਮੇਸ਼ਾ ਅਸਲੀ ਚਾਰਜਰ ਨਾਲ ਚਾਰਜ ਕਰੋ ਅਤੇ ਚਾਰਜ ਕਰਦੇ ਸਮੇਂ ਇਸ ਦੀ ਵਰਤੋਂ ਕਰਨ ਤੋਂ ਬਚੋ। ਇਹ ਬੈਟਰੀ ਦੇ ਨੁਕਸਾਨ ਨੂੰ ਰੋਕੇਗਾ ਅਤੇ ਚਾਰਜਿੰਗ ਸਪੀਡ ਨੂੰ ਬਣਾਈ ਰੱਖੇਗਾ। (Photo-Amazon)

3 / 5

ਵਾਰ-ਵਾਰ ਪੂਰੀ ਚਾਰਜਿੰਗ ਕਰਨ ਨਾਲ ਬੈਟਰੀ ਹੈਲਥ ਹੌਲੀ-ਹੌਲੀ ਡਾਉਨ ਹੋ ਜਾਂਦੀ ਹੈ। ਹਾਲਾਂਕਿ, ਆਪਣੇ ਫ਼ੋਨ ਨੂੰ 20% ਅਤੇ 80% ਦੇ ਵਿਚਕਾਰ ਚਾਰਜ ਕਰਨ ਨਾਲ ਬੈਟਰੀ ਸੈੱਲਾਂ 'ਤੇ ਘੱਟ ਦਬਾਅ ਪੈਂਦਾ ਹੈ। ਖਾਸਕਰ ਇਹ ਉਨ੍ਹਾਂ ਯੂਜ਼ਰਸ ਲਈ ਲਾਭਦਾਇਕ ਹੈ ਜੋ ਫਾਸਟ ਚਾਰਜਿੰਗ ਦਾ ਇਸਤਮਾਲ ਕਰਦੇ ਹਨ । (Photo-Amazon)

4 / 5

ਗਰਮੀਆਂ ਵਿੱਚ ਜ਼ਿਆਦਾਤਰ ਸਮਾਰਟਫੋਨ, ਖਾਸ ਕਰਕੇ ਆਈਫੋਨ, ਚਾਰਜਿੰਗ ਦੌਰਾਨ ਜ਼ਿਆਦਾ ਗਰਮ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ, ਐਪਲ 80% ਤੱਕ ਚਾਰਜ ਕਰਨ ਦੀ ਸਲਾਹ ਦਿੰਦਾ ਹੈ। ਇਸ ਨਿਯਮ ਦੀ ਪਾਲਣਾ ਕਰਨ ਨਾਲ ਬੈਟਰੀ 'ਤੇ ਦਬਾਅ ਘੱਟ ਜਾਂਦਾ ਹੈ ਅਤੇ ਫ਼ੋਨ ਦੇ ਗਰਮ ਹੋਣ ਦੀ ਸਮੱਸਿਆ ਘੱਟ ਜਾਂਦੀ ਹੈ।

5 / 5

80:20 ਨਿਯਮ ਮੋਬਾਈਲ ਫੋਨ ਨੂੰ ਚਾਰਜ ਕਰਨ ਦਾ ਸਰਲ ਅਤੇ ਅਸਰਦਾਰ ਤਰੀਕਾ ਹੈ। ਇਸ ਨਿਯਮ ਦੇ ਮੁਤਾਬਕ ਫੋਨ ਨੂੰ 20% ਬੈਟਰੀ ਪਾਵਰ ਤੱਕ ਪਹੁੰਚਣ 'ਤੇ ਚਾਰਜ ਕਰਨ ਲਈ ਲਗਾ ਦੇਣਾ ਚਾਹੀਦਾ ਹੈ। 80% ਚਾਰਜਰ ਨੂੰ ਤੱਕ ਪਹੁੰਚਣ 'ਤੇ ਹਟਾ ਦੇਣਾ ਚਾਹੀਦਾ ਹੈ। ਇਹ ਓਵਰਲੋਡਿੰਗ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਲੰਬੇ ਸਮੇਂ ਲਈ ਬਿਹਤਰ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦਾ ਹੈ ।

Follow Us On
Tag :