ਦੁਸਹਿਰੇ ਤੋਂ ਇਕ ਦਿਨ ਪਹਿਲਾਂ ਅਤੇ ਕਰਵਾ ਚੌਥ ਤੋਂ ਇਕ ਹਫਤਾ ਪਹਿਲਾਂ ਸੋਨਾ ਸਸਤਾ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼ ਦੇ ਸਰਾਫ਼ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਡਿੱਗ ਗਈ ਹੈ ਅਤੇ ਚਾਂਦੀ ਵੀ ਸਸਤੀ ਹੋ ਗਈ ਹੈ। (Photo Credits: Unsplash)
ਅਮਰੀਕਾ ਜਿਸ ਤਰ੍ਹਾਂ ਇਜ਼ਰਾਈਲ ਅਤੇ ਫਲਿਸਤੀਨ ਵਿਚਾਲੇ ਹੋ ਰਹੀ ਜੰਗ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਹਿਰਾਂ ਮੁਤਾਬਕ ਇਸ ਕਾਰਨ ਸੋਨੀ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। (Photo Credits: Unsplash)
ਮਾਹਰਾਂ ਮੁਤਾਬਕ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਫੈੱਡ ਤੋਂ ਮਿਲ ਰਹੇ ਸੰਕੇਤਾਂ ਤੋਂ ਡਾਲਰ ਇੰਡੈਕਸ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਵਾਲੀ ਤੱਕ ਸੋਨੇ ਦੀ ਕੀਮਤ 62 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ (Photo Credits: Unsplash)
ਘਰੇਲੂ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ ਵਿੱਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੋ ਦਿਨਾਂ ਦੀ ਬ੍ਰੇਕ ਤੋਂ ਬਾਅਦ ਅੱਜ ਸੋਨਾ 60,400 ਰੁਪਏ 'ਤੇ ਖੁੱਲ੍ਹਿਆ। ਉਥੇ ਹੀ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 61 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਸੀ। (Photo Credits: Unsplash)
ਇਸ ਦੇ ਨਾਲ ਹੀ ਫਿਊਚਰਜ਼ ਅਤੇ ਫਿਊਚਰਜ਼ ਬਜ਼ਾਰ MCX 'ਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਅੱਜ ਕਾਰੋਬਾਰੀ ਸੈਸ਼ਨ ਦੌਰਾਨ ਚਾਂਦੀ 72,645 ਰੁਪਏ ਦੀ ਗਿਰਾਵਟ ਨਾਲ ਖੁੱਲ੍ਹੀ ਅਤੇ 72,511 ਰੁਪਏ 'ਤੇ ਪਹੁੰਚ ਗਈ। (Photo Credits: Unsplash)