Baisakhi 2023: ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਮੇਲੇ ਦੀ ਸ਼ੁਰੂਆਤ
Baisakhi Mela: ਤਖ़ਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ, ਤਲਵੰਡੀ ਸਾਬੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਜਨਾ ਦਿਵਸ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ।
Updated On: 10 Apr 2023 21:43 PM
ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਮੇਲੇ ਦਾ ਹਿੱਸਾ ਬਣਨ ਲਈ ਸੰਗਤਾਂ ਦੂਰ-ਦਰਾਡਿਓ ਇਥੇ ਪਹੁੰਚ ਰਹੀਆਂ ਹਨ।
ਤਲਵੰਡੀ ਸਾਬੋ ਵਿੱਚ ਵਿਸਾਖੀ ਮੇਲਾ ਦੀ ਸੋਮਵਾਰ ਤੋਂ ਸ਼ੁਰੂਆਤ ਹੋ ਚੁੱਕੀ ਹੈ। ਇਹ ਮੇਲਾ 14 ਅਪ੍ਰੈਲ ਤੱਕ ਮਨਾਇਆ ਜਾਵੇਗਾ। ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੋਕ ਰੰਗ-ਬਿਰੰਗੇ ਕਪੜੇ ਪਾ ਕੇ ਮੇਲੇ ਵਿੱਚ ਪਹੁੰਚ ਰਹੇ ਹਨ। ਸਿੱਖ ਸੰਗਤਾਂ ਅੱਜ ਤੋਂ ਹੀ ਗੁਰਦੁਆਰਾ ਸਾਹਿਬ ਦੇ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।
ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਮੇਲੇ ਦਾ ਹਿੱਸਾ ਬਣਨ ਲਈ ਸੰਗਤਾਂ ਦੂਰ-ਦਰਾਡਿਓ ਇਥੇ ਪਹੁੰਚ ਰਹੀਆਂ ਹਨ।
ਤਲਵੰਡੀ ਸਾਬੋ ਵਿੱਚ ਹਰ ਸਾਲ ਲੱਗਣ ਵਾਲਾ ਇਹ ਮੇਲਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ। ਇਥੇ ਹੋਣ ਵਾਲੇ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦੇ ਹਨ।
Baisakhi 2023: ਬਖ਼ਸ਼ੇ ਨਹੀਂ ਜਾਣਗੇ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ: DGP ਗੌਰਵ ਯਾਦਵ