Mount Tateyama:ਇਸ ਸਮੇਂ ਜਾਪਾਨ ਦੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖੀ ਜਾ ਰਹੀ ਹੈ। ਜਾਪਾਨ 'ਚ ਮਾਊਂਟ ਤਾਤੇਯਾਮਾ ਦੇ ਬਰਫੀਲੇ ਕੋਰੀਡੋਰ ਨੂੰ ਆਮ ਲੋਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਹ ਲਾਂਘਾ 15 ਅਪ੍ਰੈਲ ਤੋਂ ਲੋਕਾਂ ਲਈ ਖੋਲ੍ਹਿਆ ਗਿਆ ਹੈ।
ਇਸ ਕੋਰੀਡੋਰ ਨੂੰ ਯੂਕੀ ਨੋ ਓਟਾਨੀ ਵਜੋਂ ਜਾਣਿਆ ਜਾਂਦਾ ਹੈ। ਇਸ 20 ਮੀਟਰ ਚੌੜੇ ਕੋਰੀਡੋਰ 'ਚ ਹੁਣ ਸੈਲਾਨੀ ਐਡਵੈਂਚਰ ਲਈ ਬਰਫ 'ਚੋਂ ਰੋਮਾਂਚ ਦਾ ਸਫਰ ਤੈਅ ਕਰਣਗੇ। ਦੱਸ ਦੇਈਏ ਕਿ ਇਹ ਕਾਰੀਡੋਰ 25 ਜੂਨ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ।
ਇੱਥੋਂ ਦੇ ਲੋਕਾਂ ਲਈ ਸਭ ਤੋਂ ਵੱਡਾ ਆਕਰਸ਼ਣ ਬਰਫ ਦਾ ਸਫਰ ਹੈ। ਦੱਸ ਦੇਈਏ ਕਿ ਟੋਯਾਮਾ ਅਤੇ ਨਾਗਾਨੋ ਸੂਬੇ ਦੇ ਵਿਚਕਾਰ ਫੈਲੀ ਇਸ 90 ਕਿਲੋਮੀਟਰ ਸੜਕ ਨੂੰ ਜਾਪਾਨ ਦੀ ਛੱਤ ਕਿਹਾ ਜਾਂਦਾ ਹੈ।
ਜਾਪਾਨ ਵਿੱਚ ਸਭ ਤੋਂ ਉੱਚੇ ਹੌਟ ਸਪ੍ਰਿੰਗ ਤੱਕ ਪਹੁੰਚਣ ਦਾ ਇਹ ਇੱਕੋ ਇੱਕ ਰਸਤਾ ਹੈ। ਯੂਕੀ ਨੋ ਓਟਾਨੀ ਵਾਕ ਦੇ ਖੁੱਲ੍ਹਣ ਨਾਲ ਸਰਦੀਆਂ ਦੇ ਅੰਤ ਵਿੱਚ ਪੂਰੇ ਤਾਤੇਯਾਮਾ ਕੁਰੋਬੇ ਅਲਪਾਈਨ ਰੂਟ 'ਤੇ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ।
ਸੈਲਾਨੀ ਦਾਇਕਾਨਬੋ ਸਟੇਸ਼ਨ 'ਤੇ ਸਨੋ ਕਾਮਾਕੁਰਾ (ਜਾਪਾਨੀ ਇਗਲੂ) ਅਤੇ ਸਨੋ ਟਨਲ ਵੀ ਘੁੰਮਣ ਜਾ ਸਕਦੇ ਹਨ, ਜਿਸ ਵਿੱਚ ਜਾਪਾਨੀ ਆਲਪਸ ਦੇ ਮਨਮੋਹਕ ਦ੍ਰਿਸ਼ ਪੇਸ਼ ਕਰਨ ਵਾਲਾ ਇੱਕ ਸ਼ਾਨਦਾਰ ਡੈੱਕ ਵੀ ਹੈ।