ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਦੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ।
ਸੁਖਬੀਰ ਸਿੰਘ ਬਾਦਲ
ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬਾਗੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਮਾਮਲੇ ਵਿੱਚ ਮੁੱਖ ਗੁਨਾਹਗਾਰ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਸਜਾ ਸੁਨਾਈ ਗਈ। ਸੁਣਾਈ ਸਜ਼ਾ ਮੁਤਾਬਕ ਪ੍ਰੇਮ ਸਿੰਘ ਚੰਦੂਮਾਜਰਾਵੱਲੋਂ ਪਖਾਣਿਆਂ ਦੀ ਸਾਫਾਈ ਵੀ ਕੀਤੀ ਗਈ।
ਸ੍ਰੀ ਅਕਾਲ ਤਖਤ ਵੱਲੋਂ ਸੁਣਾਈ ਸਜ਼ਾ ਮੁਤਾਬਕ ਦਲਜੀਤ ਚੀਮਾ ਵੱਲੋਂ ਪਖਾਣਿਆਂ ਦੀ ਸਾਫਾਈ ਵੀ ਕੀਤੀ ਗਈ। ਇਸ ਦੌਰਾਨ ਹੋਰ ਅਕਾਲੀ ਦਲ ਆਗੂ ਵੀ ਸਾਫਾਈ ਕਰਦੇ ਨਜ਼ਰ ਆਏ।
ਬਿਕਰਮ ਸਿੰਘ ਮਜੀਠੀਆ ਕਰ ਰਹੇ ਭਾਂਡੇ ਸਾਫ਼, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਈ ਹੈ ਸਜ਼ਾ
ਸੁਖਬੀਰ ਸਿੱਘ ਬਾਦਲ ਵੱਲੋਂ ਗਲੇ 'ਚ ਤਖਤੀ ਤੇ ਹੱਥ 'ਚ ਬਰਸ਼ਾ ਲੈ ਕੇ ਸੇਵਾ ਸ਼ੁਰੂ, ਸ੍ਰੀ ਅਕਾਲ ਤਖ਼ਤ ਤੋਂ ਹੋਈ ਸਜ਼ਾ