ਹਰ ਭੈਣ ਚਾਹੁੰਦੀ ਹੈ ਕਿ ਉਸ ਦੇ ਭਰਾ 'ਤੇ ਪਰਮਾਤਮਾ ਦੀ ਮੇਹਰ ਬਣੀ ਰਹੇ। ਅਜਿਹੇ 'ਚ ਭਗਵਾਨ ਦੇ ਨਾਮ ਜਾਂ ਉਨ੍ਹਾਂ ਦੀ ਤਸਵੀਰ ਨਾਲ ਬਣਾਈ ਰੱਖੜੀ ਵੀ ਤੁਹਾਡੇ ਭਰਾ ਲਈ ਪਰਫੈਕਟ ਹੋਵੇਗੀ। ਰੱਖੜੀ ਦੇ ਅਜਿਹੇ ਕਈ ਡਿਜ਼ਾਈਨ ਬਾਜ਼ਾਰ 'ਚ ਉਪਲਬਧ ਹਨ। ਸ਼ਿਵਜੀ, ਕ੍ਰਿਸ਼ਨਾਜੀ, ਡਮਰੂ, ਤ੍ਰਿਸ਼ੂਲ, ਗਣੇਸ਼ਜੀ, ਮੋਰਪੰਖ ਜਾਂ ਓਮ ਨਾਲ ਲਿਖੀਆਂ ਰੱਖੜੀਆਂ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ।