ਪੰਜਾਬੀ ਇੰਡਸਟਰੀ ਦੀ ਗੌਰਜੀਅਸ ਅਤੇ ਬਿਊਟੀਫੁੱਲ ਅਦਾਕਾਰਾ ਸਰਗੁਣ ਮਹਿਤਾ ਆਪਣੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ। ਫਿਲਮ ਵੱਡੇ ਪਰਦੇ 'ਤੇ ਵੀ ਕਾਫੀ ਹਿੱਟ ਸਾਬਿਤ ਹੋਈ ਹੈ।
ਅਦਾਕਾਰਾ ਦੇ ਨਾਲ-ਨਾਲ ਸਰਗੁਣ ਹੁਣ ਪ੍ਰੋਡਿਊਸਰ ਵਜੋਂ ਵੀ ਕੰਮ ਕਰ ਰਹੀ ਹੈ। ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਵੀ ਉਨ੍ਹਾਂ ਨੇ ਪ੍ਰੋਡਿਊਸ ਕੀਤੀ ਸੀ। ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
ਸਰਗੁਣ ਆਪਣੇ ਨਵੇਂ ਪ੍ਰੋਜੈਕਟਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸਾਰੀ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾੜ੍ਹੀ ਵਿੱਚ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਸਰਗੁਣ ਨੇ ਇੱਕ ਜੈੱਟ ਬਲੈੱਕ ਪਲੇਟਿਡ ਸਾੜ੍ਹੀ ਨੂੰ 3D ਕਢਾਈ ਵਾਲੇ ਬਲਾਊਜ਼ ਨਾਲ ਪੇਅਰ ਕੀਤਾ ਹੈ। ਰੇਸ਼ਮ-ਜਾਰੀ ਅਤੇ ਬੀਡ ਵਾਲਾ ਇਹ ਆਊਟਫਿੱਟ ਸਰਗੁਣ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਨਿਖਾਰ ਰਿਹਾ ਹੈ।