ਪਾਲੀਵੁੱਡ ਦੀ ਟੌਪ ਅਦਾਕਾਰਾ ਵਿੱਚੋਂ ਸਰਗੁਣ ਮਹਿਤਾ ਦਾ ਨਾਮ ਸ਼ੁਮਾਰ ਹੈ। ਉਨ੍ਹਾਂ ਦੀ ਐਕਟਿੰਗ ਦੇ ਨਾਲ-ਨਾਲ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤੀ ਅਤੇ ਚੁਲਬੁਲੇ ਅੰਦਾਜ਼ ਦੇ ਵੀ ਫੈਨਜ਼ ਹਨ। ਅਦਾਕਾਰਾ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਕੁਨੈਕਟਡ ਰਹਿੰਦੀ ਹੈ। Pic Credit: Instagram
ਪੰਜਾਬੀ ਇੰਡਸਟਰੀ ਨੂੰ ਆਪਣੀ ਐਕਟਿੰਗ ਨਾਲ ਦੀਵਾਨਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਇਸ ਸਾਲ ਆਪਣੀ ਹਿੱਟ ਫਿੱਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ। ਉਨ੍ਹਾਂ ਲਈ ਸਾਲ 2023 ਕਾਫੀ ਖੂਬਸੂਰਤ ਰਿਹਾ। Pic Credit: Instagram
ਸਰਗੁਣ ਮਹਿਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਡੈਲੀ ਸੋਪਸ ਤੋਂ ਕੀਤੀ ਹੈ ਅਤੇ ਅੱਜੇ ਉਨ੍ਹਾਂ ਦਾ ਨਾਮ ਕਿਸੇ ਬ੍ਰਾਂਡ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਡੈਲੀ ਟੈਲੀਵੀਜ਼ਨ ਦੀ ਦੁਨੀਆਂ ਤੋਂ ਪੰਜਾਬੀ ਇੰਡਸਟਰੀ ਵਿੱਚ ਜ਼ਬਰਦੱਸਤ ਫੈਨਬੇਸ ਕਮਾਇਆ ਹੈ। Pic Credit: Instagram
ਨਵੇਂ ਸਾਲ ਦੀ ਸ਼ੁਰੂਆਤ ਨੂੰ ਸਾਰੇ ਹੀ ਫਿਲਮੀ ਸਿਤਾਰਿਆਂ ਨੇ ਕਾਫੀ ਧੂਮਧਾਮ ਨਾਲ ਮਨਾਇਆ ਹੈ। ਸਰਗੁਣ ਮਹਿਤਾ ਨੇ ਵੀ ਆਪਣੇ ਪਤੀ ਅਤੇ ਮਸ਼ਹੂਰ ਟੀਵੀ ਪਰਸਨੈਲੀਟੀ ਰਵੀ ਦੁਬੇ ਨਾਲ ਨਵਾਂ ਸਾਲ ਮਨਾਇਆ। Pic Credit: Instagram
ਸਰਗੁਣ ਮਹਿਤਾ ਅਤੇ ਰਵੀ ਦੁਬੇ ਦੋਵੇਂ ਤਸਵੀਰਾਂ ਵਿੱਚ ਕਾਫੀ ਰੋਮਾਂਟੀਕ ਅੰਦਾਜ਼ 'ਚ ਨਜ਼ਰ ਆਏ। ਸਰਗੁਣ ਨੇ ਫੋਟੋਆਂ 'ਤੇ ਕੈਪਸ਼ਨ ਲਿਖਿਆ- "ਵੀ ਵੌਨ 2023, ਵੀ ਵਿੱਲ ਵਿੱਨ 2024, ਸ਼ੁਕਰ,ਸ਼ੁਕਰ,ਸ਼ੁਕਰ।" Pic Credit: Instagram