AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ramayana Trailer Cast: ਰਾਮ, ਰਾਵਣ ਤੋਂ ਲੈ ਕੇ ਸੀਤਾ ਅਤੇ ਸ਼ੂਰਪਣਖਾ ਤੱਕ ‘ਰਾਮਾਇਣ’ ਦੇ ਟ੍ਰੇਲਰ ਵਿੱਚ ਨਜ਼ਰ ਆਏ ਇਹ 10 ਕਲਾਕਾਰ

Ramayana Trailer: 'ਰਾਮਾਇਣ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ। ਟ੍ਰੇਲਰ ਵਿੱਚ ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਤੋਂ ਇਲਾਵਾ ਲਾਰਾ ਦੱਤਾ, ਅਰੁਣ ਗੋਵਿਲ, ਰਵੀ ਦੁਬੇ, ਰਕੁਲ ਪ੍ਰੀਤ ਸਿੰਘ ਅਤੇ ਵਿਵੇਕ ਓਬਰੌਏ ਸਮੇਤ ਕਈ ਕਲਾਕਾਰਾਂ ਦੀ ਝਲਕ ਦੇਖਣ ਨੂੰ ਮਿਲੀ। ਹਾਲਾਂਕਿ, ਟ੍ਰੇਲਰ ਵਿੱਚ ਸੰਨੀ ਦਿਓਲ ਨਜ਼ਰ ਨਹੀਂ ਆਏ।

tv9-punjabi
TV9 Punjabi | Published: 30 Jul 2026 17:37 PM IST
Share
Ramayana Trailer Full Cast: ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ 'ਰਾਮਾਇਣ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕਰੀਬ ਚਾਰ ਮਿੰਟ ਲੰਬੇ ਇਸ ਟ੍ਰੇਲਰ ਵਿੱਚ ਸਿਰਫ਼ ਰਾਮ, ਸੀਤਾ ਅਤੇ ਰਾਵਣ ਹੀ ਨਹੀਂ, ਸਗੋਂ ਕੈਕੇਈ, ਦਸ਼ਰਥ, ਲਕਸ਼ਮਣ, ਮੰਥਰਾ, ਸ਼ੂਰਪਣਖਾ, ਵਿਭੀਸ਼ਣ ਅਤੇ ਮਾਰੀਚ ਵਰਗੇ ਕਈ ਅਹਿਮ ਕਿਰਦਾਰਾਂ ਦੀ ਵੀ ਝਲਕ ਦੇਖਣ ਨੂੰ ਮਿਲੀ। ਆਓ ਜਾਣਦੇ ਹਾਂ ਕਿ ਟ੍ਰੇਲਰ ਵਿੱਚ ਕਿਹੜਾ ਕਲਾਕਾਰ ਕਿਸ ਕਿਰਦਾਰ ਵਿੱਚ ਨਜ਼ਰ ਆਇਆ ਹੈ।

1 / 11
Yash: ਇੰਨੀ ਵੱਡੀ ਸਟਾਰਕਾਸਟ ਦੇ ਬਾਵਜੂਦ ਸਭ ਤੋਂ ਵੱਧ ਚਰਚਾ ਯਸ਼ ਦੇ ਰਾਵਣ ਵਾਲੇ ਕਿਰਦਾਰ ਦੀ ਹੋ ਰਹੀ ਹੈ। ਸਕ੍ਰੀਨ 'ਤੇ ਉਨ੍ਹਾਂ ਦੀ ਐਂਟਰੀ ਹੁੰਦਿਆਂ ਹੀ ਪੂਰਾ ਮਾਹੌਲ ਬਦਲ ਜਾਂਦਾ ਹੈ। ਉਨ੍ਹਾਂ ਦੀ ਦਮਦਾਰ ਸਕ੍ਰੀਨ ਪ੍ਰੈਜ਼ੈਂਸ, ਰੌਬਦਾਰ ਅੰਦਾਜ਼ ਅਤੇ ਖੌਫ ਪੈਦਾ ਕਰਨ ਵਾਲਾ ਲੁੱਕ ਸਾਰੀ ਲਾਈਮਲਾਈਟ ਆਪਣੇ ਨਾਮ ਕਰ ਲੈਂਦਾ ਹੈ। ਹਰ ਕੋਈ ਉਨ੍ਹਾਂ ਦੀ ਅਦਾਕਾਰੀ ਅਤੇ ਲੁੱਕ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ।

2 / 11
Ranbir Kapoor: ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਵਿੱਚ ਰਣਬੀਰ ਕਪੂਰ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਨਿਭਾ ਰਹੇ ਹਨ। ਟ੍ਰੇਲਰ ਵਿੱਚ ਉਨ੍ਹਾਂ ਦਾ ਸ਼ਾਂਤ, ਦਮਦਾਰ ਅਤੇ ਪ੍ਰਭਾਵਸ਼ਾਲੀ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਮੇਕਰਜ਼ ਨੇ ਉਨ੍ਹਾਂ ਦੇ ਰਾਮ ਅਵਤਾਰ ਦੀ ਸਿਰਫ਼ ਇੱਕ ਛੋਟੀ ਜਿਹੀ ਝਲਕ ਦਿਖਾਈ ਸੀ, ਪਰ ਟ੍ਰੇਲਰ ਵਿੱਚ ਪਹਿਲੀ ਵਾਰ ਉਨ੍ਹਾਂ ਦਾ ਪੂਰਾ ਲੁੱਕ ਅਤੇ ਕਈ ਅਹਿਮ ਸੀਨ ਸਾਹਮਣੇ ਆਏ ਹਨ।

3 / 11
Sai Pallavi: ਸਾਈ ਪੱਲਵੀ ਫ਼ਿਲਮ ਵਿੱਚ ਮਾਤਾ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਟ੍ਰੇਲਰ ਵਿੱਚ ਉਨ੍ਹਾਂ ਦਾ ਸਾਦਾ ਅਤੇ ਸ਼ਾਨਦਾਰ ਲੁੱਕ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਰਣਬੀਰ ਕਪੂਰ ਨਾਲ ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਵੀ ਕਾਫ਼ੀ ਵਧੀਆ ਲੱਗ ਰਹੀ ਹੈ ਅਤੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਹ ਇਸ ਕਿਰਦਾਰ ਲਈ ਬਿਲਕੁਲ ਫਿੱਟ ਨਜ਼ਰ ਆ ਰਹੀ ਹੈ।

4 / 11
Ravi Dubey: ਰਵੀ ਦੁਬੇ ਫ਼ਿਲਮ ਵਿੱਚ ਲਕਸ਼ਮਣ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਵਿੱਚ ਉਨ੍ਹਾਂ ਦੀ ਝਲਕ ਭਾਵੇਂ ਕੁਝ ਸਕਿੰਟਾਂ ਦੀ ਹੀ ਹੈ, ਪਰ ਰਣਬੀਰ ਕਪੂਰ ਦੇ ਸ਼੍ਰੀ ਰਾਮ ਨਾਲ ਉਨ੍ਹਾਂ ਦੀ ਸਕ੍ਰੀਨ ਪ੍ਰੈਜ਼ੈਂਸ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਧਨੁਸ਼-ਬਾਣ ਫੜੇ ਉਨ੍ਹਾਂ ਦਾ ਯੋਧਾ ਅਵਤਾਰ ਕਾਫ਼ੀ ਦਮਦਾਰ ਨਜ਼ਰ ਆ ਰਿਹਾ ਹੈ।

5 / 11
Vivek Oberoi: ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਵਿੱਚ ਵਿਵੇਕ ਓਬਰੌਏ ਵਿਭੀਸ਼ਣ ਅਤੇ ਵਿਦਯੁਤਜਿਹਵ (ਸ਼ੂਰਪਣਖਾ ਦੇ ਪਤੀ) ਦੇ ਅਹਿਮ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ ਇਸ ਫ਼ਿਲਮ ਤੋਂ ਮਿਲਣ ਵਾਲੀ ਆਪਣੀ ਪੂਰੀ ਫੀਸ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਲਈ ਦਾਨ ਕਰ ਦਿੱਤੀ ਹੈ। ਟ੍ਰੇਲਰ ਦੇ ਅਖੀਰ ਵਿੱਚ ਉਨ੍ਹਾਂ ਦੀ ਦਮਦਾਰ ਝਲਕ ਦੇਖਣ ਨੂੰ ਮਿਲਦੀ ਹੈ।

6 / 11
Arun Govil: ਅਰੁਣ ਗੋਵਿਲ ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫ਼ਿਲਮ 'ਰਾਮਾਇਣ' ਵਿੱਚ ਮਹਾਰਾਜ ਦਸ਼ਰਥ, ਭਗਵਾਨ ਸ਼੍ਰੀ ਰਾਮ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਟ੍ਰੇਲਰ ਵਿੱਚ ਉਨ੍ਹਾਂ ਦੇ ਕਈ ਸੀਨ ਦੇਖਣ ਨੂੰ ਮਿਲਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਦੇਖ ਕੇ ਦਰਸ਼ਕਾਂ ਨੂੰ ਉਨ੍ਹਾਂ ਦਾ ਪੁਰਾਣਾ ਭਗਵਾਨ ਰਾਮ ਵਾਲਾ ਅਵਤਾਰ ਯਾਦ ਆ ਰਿਹਾ ਹੈ।

7 / 11
Rakul Preet Singh: ਰਣਬੀਰ ਕਪੂਰ ਦੀ ਫ਼ਿਲਮ 'ਰਾਮਾਇਣ' ਵਿੱਚ ਰਕੁਲ ਪ੍ਰੀਤ ਸਿੰਘ ਨੇ ਰਾਵਣ ਦੀ ਭੈਣ ਸ਼ੂਰਪਣਖਾ ਦਾ ਅਹਿਮ ਕਿਰਦਾਰ ਨਿਭਾਇਆ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਉਨ੍ਹਾਂ ਦੀ ਖੂਬਸੂਰਤੀ ਨੇ ਚਾਰ ਚੰਨ ਲਾ ਦਿੱਤੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਲੁੱਕ ਅਤੇ ਅਦਾਕਾਰੀ ਦੀ ਖੂਬ ਤਾਰੀਫ਼ ਕਰ ਰਹੇ ਹਨ।

8 / 11
Lara Dutta: ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫ਼ਿਲਮ 'ਰਾਮਾਇਣ' ਵਿੱਚ ਲਾਰਾ ਦੱਤਾ ਰਾਣੀ ਕੈਕੇਈ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਵਿੱਚ ਉਹ ਮਹਾਰਾਜ ਦਸ਼ਰਥ ਦੀ ਪਤਨੀ ਅਤੇ ਰਣਬੀਰ ਕਪੂਰ ਵੱਲੋਂ ਨਿਭਾਏ ਜਾ ਰਹੇ ਸ਼੍ਰੀ ਰਾਮ ਦੀ ਮਾਂ ਦੇ ਰੂਪ ਵਿੱਚ ਨਜ਼ਰ ਆਵੇਗੀ। ਟ੍ਰੇਲਰ ਵਿੱਚ ਉਨ੍ਹਾਂ ਦੀ ਝਲਕ ਦੋ ਵਾਰ ਦੇਖਣ ਨੂੰ ਮਿਲੀ ਹੈ।

9 / 11
Sheeba Chaddha: ਸ਼ੀਬਾ ਚੱਢਾ ਫ਼ਿਲਮ ਵਿੱਚ ਰਾਣੀ ਕੈਕੇਈ ਦੀ ਦਾਸੀ ਮੰਥਰਾ ਦਾ ਕੂਟਿਲ ਅਤੇ ਸਾਜ਼ਿਸ਼ਕਾਰੀ ਕਿਰਦਾਰ ਨਿਭਾ ਰਹੀ ਹੈ। ਉਸ ਦੀ ਸਲਾਹ ਕਾਰਨ ਹੀ ਭਗਵਾਨ ਸ਼੍ਰੀ ਰਾਮ ਜੀ ਨੂੰ 14 ਸਾਲਾਂ ਦਾ ਵਨਵਾਸ ਜਾਣਾ ਪੈਂਦਾ ਹੈ। ਟ੍ਰੇਲਰ ਵਿੱਚ ਉਨ੍ਹਾਂ ਦੀ ਝਲਕ ਸਿਰਫ਼ ਇੱਕ ਸਕਿੰਟ ਲਈ ਹੀ ਦਿਖਾਈ ਦਿੰਦੀ ਹੈ।

10 / 11
Saurabh Sachdeva: ਨਮਿਤ ਮਲਹੋਤਰਾ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ 'ਰਾਮਾਇਣ' ਵਿੱਚ ਸੌਰਭ ਸਚਦੇਵਾ ਰਾਕਸ਼ਸ ਮਾਰੀਚ ਦਾ ਕਿਰਦਾਰ ਨਿਭਾ ਰਹੇ ਹਨ, ਜੋ ਮਾਤਾ ਸੀਤਾ ਨੂੰ ਭਗਵਾਨ ਸ਼੍ਰੀ ਰਾਮ ਤੋਂ ਦੂਰ ਕਰਨ ਲਈ ਸੋਨੇ ਦੇ ਹਿਰਨ ਦਾ ਰੂਪ ਧਾਰਨ ਕਰਦਾ ਹੈ।

11 / 11
Follow Us
Latest Photos Business Technology
Latest Stories
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...