ਪਾਲੀਵੁੱਡ ਵਿੱਚ ਹਮੇਸ਼ਾ ਛਾਈ ਰਹਿਣ ਵਾਲੀ ਅਤੇ ਆਪਣੀ ਖੂਬਸੂਰਤੀ ਨਾਲ ਸਭ ਨੂੰ ਮੋਹ ਲੈਣ ਵਾਲੀ ਮਾਡਲ ਸਰੁਸ਼ਟੀ ਮਾਨ ਦੀ ਜ਼ਿੰਦਗੀ ਵਿੱਚ ਨਵਾਂ ਅਤੇ ਸੁੰਦਰ ਮੋਡ ਆਇਆ ਹੈ। ਸਰੁਸ਼ਟੀ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ।
ਪੰਜਾਬੀ ਇੰਡਸਟਰੀ ਨੂੰ ਮਾਡਲਿੰਗ ਦੀ ਨਵੀਂ ਅਤੇ ਵੱਖਰੀ ਪਰਿਭਾਸ਼ਾ ਦੇਣ ਵਾਲੀ ਮਾਡਲ ਸਰੁਸ਼ਟੀ ਮਾਨ ਆਪਣੇ ਲਾਂਗ ਟਾਇਮ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵੇਂ ਕਾਲਜ ਟਾਇਮ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ।
ਦੋਵਾਂ ਦਾ ਵਿਆਹ ਥੋੜੇ ਦਿਨਾਂ ਪਹਿਲਾਂ ਹੀ ਹੋਇਆ ਸੀ। ਵਿਆਹ ਵਿੱਚ ਪਾਲੀਵੁੱਡ ਦੀਆਂ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਦਸ ਦਈਏ ਕਿ ਸਿਰਫ਼ ਸਰੁਸ਼ਟੀ ਹੀ ਨਹੀਂ ਸਗੋਂ ਅਰਸ਼ ਵੀ ਕਾਫੀ ਫੈਮਸ ਪਰਸਨੈਲਿਟੀ ਹਨ।
ਸਰੁਸ਼ਟੀ ਅਤੇ ਅਰਸ਼ ਨੇ ਸ਼ੁਰੂ ਤੋਂ ਹੀ ਆਪਣੇ ਰਿਲੇਸ਼ਨਸ਼ਿਪ ਨੂੰ ਪਬਲਿਕ ਰੱਖਿਆ ਹੈ। ਦੋਵੇਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਤੋਂ ਹੀ ਕਪਲ ਗੋਲਸ ਦਿੱਤੇ ਹਨ। ਹੁਣ ਵਿਆਹ ਤੋਂ ਬਾਅਦ ਉਨ੍ਹਾਂ ਦੀ ਫੈਮਲੀ, ਦੋਸਤਾਂ ਅਤੇ ਪ੍ਰਸ਼ੰਸਕ ਕਾਫੀ ਖੁੱਸ਼ ਨਜ਼ਰ ਆ ਰਹੇ ਹਨ।
ਸਰੁਸ਼ਟੀ ਨੇ ਆਪਣੇ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀ ਵੈਡਿੰਗ ਰਿਸੈਪਸ਼ਨ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਮਾਡਲ ਨੇ ਫੋਟੋਆਂ ਨੂੰ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ। ਪੋਸਟ 'ਤੇ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।