ਪਹਿਲਾਂ ਸਿੱਧੂ ਮੂਸੇਵਾਲਾ ਤੇ ਹੁਣ ਗਾਇਕ ਕਰਨ ਔਜਲਾ ਨਾਲ ਮਿਲਕੇ ਰੈਪਰ ਡਿਵਾਈਨ ਪਾਲੀਵੁੱਡ ਦਾ ਵੱਧਾਣਗੇ ਤਾਪਮਾਨ - TV9 Punjabi

ਪਹਿਲਾਂ ਸਿੱਧੂ ਮੂਸੇਵਾਲਾ ਤੇ ਹੁਣ ਗਾਇਕ ਕਰਨ ਔਜਲਾ ਨਾਲ ਮਿਲਕੇ ਰੈਪਰ ਡਿਵਾਈਨ ਪਾਲੀਵੁੱਡ ਦਾ ਵੱਧਾਣਗੇ ਤਾਪਮਾਨ

isha-sharma
Published: 

07 Nov 2023 13:09 PM

ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਅਤੇ ਰੈਪਰ ਆਪਣੀ ਨਵੀਂ ਐਲਬਮ ਨੂੰ ਲੈ ਕੇ ਸੁਰਖੀਆਂ ਬਟੌਰ ਰਹੇ ਹਨ। ਕਰਨ ਨੇ ਬਹੁਤ ਵੱਡੇ ਕਲਾਕਾਰਾਂ ਨਾਲ ਕੋਲੈਬ ਐਲਬਮ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਹੁਣ ਗਾਇਕ ਪਾਲੀਵੁੱਡ ਦਾ ਕੋਲੈਬ ਬਾਲੀਵੁੱਡ ਦੇ ਜ਼ਬਰਦਸਤ ਅਤੇ ਮਸ਼ਹੂਰ ਰੈਪਰ ਡਿਵਾਈਨ ਨਾਲ ਕਰਨ ਜਾ ਰਹੇ ਹਨ। ਇਸ ਐਲਬਮ ਦਾ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ। ਕਰਨ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਤੇ ਇਸ ਐਲਬਮ ਬਾਰੇ ਪੋਸਟ ਕਰਕੇ ਜਾਣਕਾਰੀ ਸਾਂਝਾ ਕੀਤੀ ਹੈ।

1 / 5ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਦੀ ਗਿਣਤੀ ਵਿੱਚ ਕਰਨ ਔਜਲਾ ਦੀ ਗਿਣਤੀ ਹੁੰਦੀ ਹੈ। ਗਾਇਕ ਕਰਨ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਬਤੌਰ ਲਿਰਿਸਿਸਟ ਕੀਤੀ ਸੀ। ਕਰਨ ਦੇ ਲਿਖੇ ਗਾਣਿਆਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਦੀ ਗਿਣਤੀ ਵਿੱਚ ਕਰਨ ਔਜਲਾ ਦੀ ਗਿਣਤੀ ਹੁੰਦੀ ਹੈ। ਗਾਇਕ ਕਰਨ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਬਤੌਰ ਲਿਰਿਸਿਸਟ ਕੀਤੀ ਸੀ। ਕਰਨ ਦੇ ਲਿਖੇ ਗਾਣਿਆਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

2 / 5ਕਰਨ ਔਜਲਾ ਦਾ ਕੈਰਿਅਰ ਸ਼ੁਰੂਆਤ ਤੋਂ ਹੀ ਕਾਫੀ ਵੱਧੀਆ ਰਿਹਾ ਹੈ। ਪ੍ਰਸ਼ੰਸਕ ਖਾਸਤੌਰ 'ਤੇ ਨੌਜਵਾਨ ਪੀੜੀ ਉਨ੍ਹਾਂ ਦੇ ਲਿਖਣ ਦੇ ਅੰਦਾਜ਼ ਨੂੰ ਕਾਫੀ ਜ਼ਿਆਦਾ ਪਸੰਦ ਕਰਦੀ ਹੈ। ਕਿਉਂਕਿ ਉਨ੍ਹਾਂ ਦਾ ਰਾਈਟਿੰਗ ਸਟਾਈਲ ਕਾਫੀ ਰਿਲੇਟਐਬਲ ਹੈ।

ਕਰਨ ਔਜਲਾ ਦਾ ਕੈਰਿਅਰ ਸ਼ੁਰੂਆਤ ਤੋਂ ਹੀ ਕਾਫੀ ਵੱਧੀਆ ਰਿਹਾ ਹੈ। ਪ੍ਰਸ਼ੰਸਕ ਖਾਸਤੌਰ 'ਤੇ ਨੌਜਵਾਨ ਪੀੜੀ ਉਨ੍ਹਾਂ ਦੇ ਲਿਖਣ ਦੇ ਅੰਦਾਜ਼ ਨੂੰ ਕਾਫੀ ਜ਼ਿਆਦਾ ਪਸੰਦ ਕਰਦੀ ਹੈ। ਕਿਉਂਕਿ ਉਨ੍ਹਾਂ ਦਾ ਰਾਈਟਿੰਗ ਸਟਾਈਲ ਕਾਫੀ ਰਿਲੇਟਐਬਲ ਹੈ।

3 / 5

ਬਹੁਤ ਘੱਟ ਸਮੇਂ ਵਿੱਚ ਕਰਨ ਔਜਲਾ ਨੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ। ਕਰਨ ਦੇ ਸਾਰੇ ਗੀਤਾਂ 'ਤੇ ਹਰ ਉਮਰ ਦੇ ਲੋਕ ਕਾਫੀ ਵਾਈਬ ਕਰਦੇ ਹਨ। ਜਿਸ ਦਾ ਕਾਰਨ ਹੈ ਕਿ ਹਰ ਮਹਿਫਲ ਅਤੇ ਪਾਰਟੀ ਦੀ ਸ਼ਾਨ ਸਿੰਗਰ ਦੇ ਗੀਤ ਬਣ ਗਏ ਹਨ।

4 / 5

ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਦੀ ਸਕਸੈੱਸਫੁਲ ਹਿੱਟ ਤੋਂ ਬਾਅਦ ਇੱਕ ਵਾਰ ਫਿਰ ਫੈਨਸ ਲਈ ਸਰਪ੍ਰਾਈਜ਼ ਲੈ ਕੇ ਹਾਜ਼ਿਰ ਹਨ। ਦਰਅਸਲ ਕਰਨ ਨੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਰੈਪਰ ਡਿਵਾਈਨ ਨਾਲ ਇੱਕ ਪੋਸਟ ਸ਼ਅਰ ਕਰਦਿਆਂ ਲਿਖਿਆ "ਡ ਸਟ੍ਰੀਟ ਵਾਨਟੇਡ ਇਟ, ਐਂਡ ਵੀ ਲੀਸਨਡ",ਕੰਮਬਾਈਨਿੰਗ ਕਲਚਰਸ।

5 / 5

ਦੱਸ ਦਈਏ ਕਿ ਪ੍ਰੋਜੈਕਟ ਬਾਰੇ ਅੱਜੇ ਕੋਈ ਜਾਣਕਾਰੀ ਨਹੀਂ ਸ਼ੇਅਰ ਕੀਤੀ ਗਈ ਹੈ। ਰੈਪਰ ਡਿਵਾਈਨ ਨਾਲ ਸ਼ੇਅਰ ਕੀਤੀ ਤਸਵੀਰ ਤੋਂ ਇੱਕ ਗੱਲ ਸਾਫ ਹੋ ਗਈ ਹੈ ਕਿ ਉਨ੍ਹਾਂ ਦੋਵਾਂ ਦਾ ਇਹ ਮੋਸਟ ਅਵੈਟਡ ਪ੍ਰੋਜੈਕਟ ਪਾਲੀਵੁੱਡ ਅਤੇ ਬਾਲੀਵੁੱਡ ਦੋਵਾਂ ਇੰਡਸਟਰੀ ਵਿੱਚ ਵੀ ਕਾਫੀ ਧਮਾਲ ਮਚਾਉਣ ਵਾਲਾ ਹੈ।

Follow Us On