ਨੀਰੂ ਬਾਜਵਾ ਪਾਲੀਵੁੱਡ ਦੀ ਐਵਰਗ੍ਰੀਨ ਐਕਟ੍ਰੈਸੇਜ਼ ਵਿੱਚੋਂ ਇੱਕ ਹਨ। ਜਿਨ੍ਹਾਂ ਦੀਆਂ ਫਿਲਮਾਂ ਅਤੇ ਖੂਬਸੂਰਤੀ ਦੋਵੇਂ ਹੀ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।
ਅਦਾਕਾਰਾ ਨੀਰੂ ਬਾਜਵਾ ਰੀਲ ਲਾਈਫ ਵਿੱਚ ਕਾਫੀ ਰੋਲਸ ਨਿਭਾਉਂਦੇ ਹਨ ਪਰ ਰੀਅਲ ਲਾਈਫ ਵਿੱਚ ਨੀਰੂ ਤਿੰਨ ਧੀਆਂ ਦੀ ਮਾਂ, ਪਤਨੀ, ਵੱਡੀ ਭੈਣ ਅਤੇ ਬੇਟੀ ਦਾ ਵੀ ਰੋਲ ਨਿਭਾਉਂਦੀ ਹੈ।
ਜੇਕਰ ਨੀਰੂ ਨੂੰ Super Mom ਵੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ਕਿਉਂਕਿ ਅਦਾਕਾਰਾ ਤਿੰਨ ਧੀਆਂ ਦੇ ਨਾਲ-ਨਾਲ ਆਪਣੇ ਕੈਰੀਅਰ 'ਤੇ ਵੀ ਪੂਰਾ ਧਿਆਨ ਦਿੰਦੇ ਹਨ।
ਹਾਲ ਹੀ ਵਿੱਚ ਨੀਰੂ ਬਾਜਵਾ ਦੀਆਂ Twin Girls ਦਾ ਜਨਮਦਿਨ ਸੀ। ਜਨਮਦਿਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਜਨਮਦਿਨ ਦੀ ਪਾਰਟੀ ਥੀਮ ਡਿਜ਼ਨੀ ਦੀ Frozen ਫਿਲਮ 'ਤੇ ਅਧਾਰਿਤ ਸੀ। ਫੋਟੋਆਂ ਵਿੱਚ ਨੀਰੂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਬੇਬੀ ਗਰਲਸ ਨੂੰ ਅਦਾਕਾਰਾ ਦੇ ਪ੍ਰਸ਼ੰਸਕ ਅਤੇ ਇੰਡਸਟਰੀ ਦੇ ਲੋਕ ਮੁਬਾਰਕਬਾਦ ਦੇ ਰਹੇ ਹਨ।