AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

36 ਘੰਟੇ ਕੰਮ, ਮਹਿਜ਼ 40 ਮਿੰਟ ਦੀ ਨੀਂਦ… ‘ਨਾਗਿਨ’ ਫੇਮ ਪ੍ਰਿਯੰਕਾ ਚਾਹਰ ਚੌਧਰੀ ਨੇ ਸੰਘਰਸ਼ ‘ਤੇ ਕੀਤਾ ਵੱਡਾ ਖ਼ੁਲਾਸਾ

ਟੀਵੀ ਐਕਟਰੈਸ ਪ੍ਰਿਯੰਕਾ ਚਾਹਰ ਚੌਧਰੀ ਨੇ 'ਨਾਗਿਨ' ਸੀਰੀਅਲ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ 'ਚ ਉਹ ਇਸ ਸ਼ੋਅ ਨੂੰ ਕਰਨ ਲਈ ਤਿਆਰ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ 'ਨਾਗਿਨ' ਅਤੇ 'ਬੈਟਲਗ੍ਰਾਊਂਡ' ਦੀ ਇੱਕਠੀ ਸ਼ੂਟਿੰਗ ਦੌਰਾਨ 36-36 ਘੰਟੇ ਕੰਮ ਕਰਨ ਅਤੇ ਮਹਿਜ਼ 40 ਮਿੰਟ ਸੌਣ ਦਾ ਆਪਣਾ ਸੰਘਰਸ਼ ਵੀ ਸਾਂਝਾ ਕੀਤਾ।

tv9-punjabi
TV9 Punjabi | Published: 25 Jul 2026 18:34 PM IST
Share
ਟੀਵੀ ਦੀ ਦੁਨੀਆ ਵਿੱਚ 'ਨਾਗਿਨ' ਸੀਰੀਅਲ ਨੇ ਇੱਕ ਵੱਖਰੀ ਹੀ ਪਛਾਣ ਬਣਾਈ ਹੈ। ਇਸ ਸੀਰੀਅਲ ਵਿੱਚ ਵੈਸੇ ਤਾਂ ਕਈ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ, ਪਰ ਸੀਰੀਅਲ ਵਿੱਚ ਜਿਸ ਨੂੰ ਵੀ ਲੀਡ ਐਕਟਰੈਸ ਵਜੋਂ ਲਿਆ ਗਿਆ, ਉਸ ਦੀ ਕਿਸਮਤ ਹੀ ਚਮਕ ਗਈ। ਪਰ ਹਾਲ ਹੀ ਵਿੱਚ ਐਕਟਰੈਸ ਪ੍ਰਿਯੰਕਾ ਚਾਹਰ ਚੌਧਰੀ ਨੇ ਦੱਸਿਆ ਹੈ ਕਿ ਇਹ ਸ਼ੋਅ ਕਰਨ ਨੂੰ ਲੈ ਕੇ ਪਹਿਲਾਂ ਉਹ ਸ਼ਿਓਰ ਨਹੀਂ ਸੀ।

1 / 6
ਐਕਟਰੈਸ ਨੇ ਕਿਹਾ-ਜਦੋਂ ਮੈਂ ਬਿਗ ਬੌਸ ਵਿੱਚ ਸੀ, ਤਾਂ ਏਕਤਾ ਮੈਮ ਨੇ ਮੈਨੂੰ 'ਨਾਗਿਨ' ਸੀਰੀਅਲ ਆਫ਼ਰ ਕੀਤਾ ਸੀ। ਉਨ੍ਹਾਂ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਜਦੋਂ ਦਿਬਾਕਰ ਕੰਟੈਸਟੈਂਟਸ ਦੀ ਚੋਣ ਕਰ ਰਹੇ ਸਨ, ਉਸ ਦੌਰਾਨ ਉਨ੍ਹਾਂ ਨੇ ਮੇਰੇ ਬਾਰੇ ਖ਼ਾਸ ਤੌਰ 'ਤੇ ਕਿਹਾ ਸੀ ਕਿ ਮੈਨੂੰ ਐਲੀਮੀਨੇਟ ਨਾ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੇ ਮੇਰੇ ਬਾਰੇ ਕੁਝ ਹੋਰ ਸੋਚ ਰੱਖਿਆ ਸੀ।

2 / 6
ਫ਼ਰਾਹ ਖ਼ਾਨ ਦੇ ਲੇਟੈਸਟ ਵਲੌਗ ਵਿੱਚ ਗੱਲਬਾਤ ਦੌਰਾਨ ਪ੍ਰਿਯੰਕਾ ਚਾਹਰ ਚੌਧਰੀ ਨੇ ਕਿਹਾ- ਜਦੋਂ ਏਕਤਾ ਘਰ ਤੋਂ ਬਾਹਰ ਨਿਕਲ ਰਹੀ ਸੀ, ਤਾਂ ਉਨ੍ਹਾਂ ਨੇ ਸਾਰਿਆਂ ਨੂੰ ਹੱਗ ਕੀਤਾ। ਐਕਟਰੈਸ ਨੇ ਮੈਨੂੰ ਵੀ ਗਲੇ ਲਗਾਇਆ ਅਤੇ ਮੇਰੇ ਕੰਨ ਵਿੱਚ ਕਿਹਾ- ਮੈਂ ਤੁਹਾਨੂੰ ਜਲਦੀ ਹੀ ਬੁਲਾਉਣ ਵਾਲੀ ਹਾਂ। ਮੈਨੂੰ ਪਤਾ ਸੀ ਕਿ ਉਹ 'ਨਾਗਿਨ' ਦੀ ਗੱਲ ਕਰ ਰਹੀ ਹੈ।

3 / 6
ਪ੍ਰਿਯੰਕਾ ਨੇ ਕਿਹਾ- ਮੈਂ ਸ਼ੁਰੂਆਤ ਵਿੱਚ 'ਨਾਗਿਨ' ਲਈ ਨਾਂਹ ਕਰ ਦਿੱਤੀ ਸੀ। ਮੈਂ ਕੋਈ ਅਜਿਹਾ ਸ਼ੋਅ ਲੱਭ ਰਹੀ ਸੀ ਜਿਸ ਵਿੱਚ ਜ਼ਿਆਦਾ ਨੈਚੁਰਲ ਐਕਟਿੰਗ ਦੀ ਲੋੜ ਹੋਵੇ। ਮੈਂ ਸਿੱਧੇ ਉਨ੍ਹਾਂ ਨੂੰ ਨਾਂਹ ਤਾਂ ਨਹੀਂ ਕੀਤੀ ਸੀ, ਪਰ ਸ਼ੋਅ ਕਰਨ ਨੂੰ ਲੈ ਕੇ ਮੇਰੇ ਮਨ ਵਿੱਚ ਦੁਚਿੱਤੀ ਸੀ। ਜਦੋਂ ਮੈਂ ਯੂ.ਐੱਸ. ਦੀ ਫ਼ਲਾਈਟ ਵਿੱਚ ਸੀ, ਤਾਂ ਮੇਰੇ ਕੋਲ ਕਾਲ ਆਈ। ਮੇਰੇ ਕੋਲ ਵਾਈ-ਫ਼ਾਈ ਸੀ। ਉਸ ਸਮੇਂ ਵੀ ਮੈਂ ਇਹ ਕਿਹਾ ਸੀ ਕਿ ਮੈਂ ਇਸ ਬਾਰੇ ਸੋਚਿਆ ਨਹੀਂ ਹੈ। ਮੇਰੇ ਅਜਿਹਾ ਕਹਿੰਦੇ ਹੀ ਪੂਰੀ ਟੀਮ ਘਬਰਾ ਗਈ ਸੀ।

4 / 6
ਪ੍ਰਿਯੰਕਾ ਨੇ ਕਿਹਾ ਕਿ ਇਸ ਸ਼ੋਅ ਦੇ ਨਾਲ ਹੀ ਉਹ 'ਬੈਟਲਗ੍ਰਾਊਂਡ' ਦੀ ਵੀ ਸ਼ੂਟਿੰਗ ਕਰ ਰਹੀ ਸੀ, ਕਿਉਂਕਿ ਉਹ ਕੁਝ ਵੱਖਰਾ ਵੀ ਕਰਨਾ ਚਾਹੁੰਦੀ ਸੀ। ਬੈਟਲਗ੍ਰਾਊਂਡ ਲਈ ਮੈਂ ਰਾਤ ਨੂੰ 10 ਵਜੇ ਤੋਂ ਲੈ ਕੇ ਦਿਨ ਦੇ 7 ਵਜੇ ਤੱਕ ਸ਼ੂਟ ਕਰਦੀ ਸੀ। ਮੈਂ ਸਵੇਰੇ 6-7 ਵਜੇ ਤੱਕ ਘਰ ਆਉਂਦੀ ਸੀ, ਇਸ ਤੋਂ ਬਾਅਦ ਮੈਂ 9 ਵਜੇ ਹੀ 'ਨਾਗਿਨ' ਦੇ ਸੈੱਟ 'ਤੇ ਚਲੀ ਜਾਂਦੀ ਸੀ। ਉਸ ਦੀ ਸ਼ੂਟਿੰਗ 9 ਵਜੇ ਤੱਕ ਚੱਲਦੀ ਸੀ। ਅਜਿਹੇ ਵਿੱਚ ਮੈਂ 36 ਘੰਟੇ ਕੰਮ ਕਰਦੀ ਸੀ। ਕਿਉਂਕਿ ਮੈਂ ਦੁਪਹਿਰ ਨੂੰ ਸੋ ਨਹੀਂ ਸਕਦੀ, ਇਸ ਲਈ ਬੱਸ 40 ਮਿੰਟ ਦੀ ਝਪਕੀ (ਨੈਪ) ਹੀ ਲੈ ਪਾਉਂਦੀ ਸੀ।

5 / 6
ਪ੍ਰਿਯੰਕਾ ਚਾਹਰ ਚੌਧਰੀ ਦੀ ਗੱਲ ਕਰੀਏ ਤਾਂ ਉਹ 29 ਸਾਲ ਦੀ ਹੈ। ਉਹ 'ਨਾਗਿਨ' ਤੋਂ ਇਲਾਵਾ ਉਡਾਰੀਆਂ, ਗਠਬੰਧਨ, ਯੇਹ ਹੈਂ ਚਾਹਤੇਂ, ਕੈਂਡੀ ਟਵਿਸਟ ਅਤੇ ਪੈਂਡਿੰਗ ਲਵ ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੇ 'ਬਿਗ ਬੌਸ 16' ਵਿੱਚ ਨਜ਼ਰ ਆਈ ਸੀ। ਪਰ ਇਸ ਸ਼ੋਅ ਵਿੱਚ ਉਹ ਵਿਜੇਤਾ ਨਹੀਂ ਰਹੀ ਸੀ, ਬਲਕਿ ਸੈਕੰਡ ਰਨਰਅੱਪ ਰਹੀ ਸੀ।

6 / 6
Follow Us
Latest Photos Business Technology
Latest Stories
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...