ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਬੀਤੇ ਦਿਨੀਂ ਆਪਣੇ ਬੁਆਏਫਰੈਂਡ ਸ਼ੇਖਰ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦੇ ਵਿਆਹ ਵਿੱਚ ਇੰਡਸਟਰੀ ਦੇ ਕਈ ਉੱਘੇ ਸਿਤਾਰੇ ਪਹੁੰਚੇ ਜਿਸ ਵਿੱਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਸਣੇ ਕਈ ਸਟਾਰਸ ਮੌਜੂਦ ਰਹੇ।
ਇਸ ਤੋਂ ਪਹਿਲਾਂ ਬ੍ਰਿਟਿਸ਼ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਸਨ ਅਤੇ ਹੁਣ ਦੋਵਾਂ ਨੇ ਹਿੰਦੂ ਰਿਵਾਜ਼ ਨਾਲ ਵੀ ਵਿਆਹ ਕਰਵਾਇਆ ਹੈ।
ਮੈਂਡੀ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਖ਼ਾਸ ਪਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਲਾੜਾ-ਲਾੜੀ ਬਹੁਤ ਪਿਆਰੇ ਨਜ਼ਰ ਆ ਰਹੇ ਹਨ।
ਗੱਲ ਕਰੀਏ ਮੈਂਡੀ ਦੇ ਹਸਬੈਂਡ ਦੀ ਤਾਂ ਇੱਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਸ਼ੇਖਰ ਕੌਸ਼ਲ ਪੇਸ਼ੇ ਤੋਂ ਇੱਕ ਫਿੱਟਨੈਸ ਪ੍ਰੋਫੈਸ਼ਨਲ ਹਨ ਅਤੇ ਉਹ ਕੁਰਾਲੀ ਦੇ ਰਹਿਣ ਵਾਲੇ ਹਨ।
ਲਾੜਾ-ਲਾੜੀ ਦਾ ਫੇਰਾ ਲੁੱਕ ਵੀ ਕਾਫੀ ਛਾਇਆ ਹੋਇਆ ਹੈ। ਮੈਂਡੀ ਤੱਖਰ ਨੇ ਮਲੱਟੀ ਕਲਰ ਦੀ ਸਾੜੀ ਕੈਰੀ ਕੀਤੀ ਹੈ ਅਤੇ ਸ਼ੇਖਰ ਨੇ ਆਫ ਵਾਇਟ ਕਲਰ ਦੀ ਸ਼ੇਰਵਾਨੀ ਕੈਰੀ ਕੀਤੀ ਹੈ।