ਬਿਨ੍ਹਾਂ ਟਿਕਟ ਕਰਦੇ ਸੀ ਟਰੇਨ 'ਚ ਸਫ਼ਰ, ਯਾਦ ਕਰ ਭਾਵੁਕ ਹੋਏ ਗੁਰਪ੍ਰੀਤ ਘੁੱਗੀ Punjabi news - TV9 Punjabi

ਬਿਨ੍ਹਾਂ ਟਿਕਟ ਕਰਦੇ ਸੀ ਟਰੇਨ ‘ਚ ਸਫ਼ਰ, ਯਾਦ ਕਰ ਭਾਵੁਕ ਹੋਏ ਗੁਰਪ੍ਰੀਤ ਘੁੱਗੀ

Updated On: 

10 Oct 2023 17:51 PM

ਪੁਰਾਣੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਪੰਜਾਬੀ ਇੰਡਸਟਰੀ ਦੇ ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ। ਟਰੇਨ ਵਿੱਚ ਬਹਿ ਕੇ ਦੱਸਿਆ ਕਿਵੇਂ ਬਚਪਨ 'ਚ ਟਰੇਨ ਵਿੱਚ ਕਿਵੇਂ ਲੋਕਾਂ ਨਾਲ ਮਸਤੀ ਕਰਦੇ ਸੀ।

1 / 5ਪੰਜਾਬੀ

ਪੰਜਾਬੀ ਇੰਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰਾਂ ਚੋਂ ਇੱਕ ਹਨ ਗੁਰਪ੍ਰੀਤ ਘੁੱਗੀ। ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤਿਆਂ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ। ਡਸਟਰੀ ਦੇ ਉੱਘੇ ਕਲਾਕਾਰਾਂ ਚੋਂ ਇੱਕ ਹਨ ਗੁਰਪ੍ਰੀਤ ਘੁੱਗੀ। ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ਨੂੰ ਹਿੱਟ ਤੇ ਹਿੱਟ ਫਿਲਮਾਂ ਦਿੱਤਿਆਂ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ।

2 / 5

ਸੀਰੀਅਸ ਹੋਵੇ ਜ਼ਾਂ ਕਾਮੇਡੀ, ਗੁਰਪ੍ਰੀਤ ਘੁੱਗੀ ਹਰ ਰੋਲ ਵਿੱਚ ਦਰਸ਼ਕਾਂ ਦਾ ਹਮੇਸ਼ਾ ਮਨੋਰੰਜਨ ਕਰਦੇ ਆਏ ਹਨ। ਘੁੱਗੀ ਤੋਂ ਬਿਨ੍ਹਾਂ ਪਾਲੀਵੁੱਡ ਜਗਤ ਦੀ ਕਲਪਨਾ ਕਰਨਾ ਵੀ ਕਾਫੀ ਮੁਸ਼ਕਿਲ ਹੈ।

3 / 5

ਗੁਰਪ੍ਰੀਤ ਘੁੱਗੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੰਦੀਏ, ਮਸਤਾਨੇ, ਭਾਜੀ ਇੰਨ ਪ੍ਰੋਬਲਮ, ਲੱਕੀ ਦੀ ਅਨਲੱਕੀ ਸਟੋਰੀ ਅਤੇ ਕੈਰੀ ਆਨ ਜੱਟਾ ਸਮੇਤ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਐਕਟਿੰਗ ਦੀ ਭਰਪੂਰ ਤਾਰੀਫ਼ ਹੋਈ।

4 / 5

ਹਾਲ ਹੀ ਵਿੱਚ ਗੁਰਪ੍ਰੀਤ ਘੁੱਗੀ ਨੇ ਇੰਸਟਾਗ੍ਰਾਮ ਅਕਾਊਂਟ ਤੇ ਟਰੇਨ ਵਿੱਚ ਸਫ਼ਰ ਕਰਦੇ ਹੋਏ ਵੀਡੀਓ ਸਾਂਝਾ ਕੀਤੀ ਹੈ। ਵੀਡੀਓ ਵਿੱਚ ਘੁੱਗੀ ਆਪਣੇ ਪੁਰਾਣੇ ਦਿਨਾਂ ਅਤੇ ਟਰੇਨ ਦੇ ਸਫ਼ਰ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ।

5 / 5

ਗੁਰਪ੍ਰੀਤ ਘੁੱਗੀ ਵੀਡੀਓ ਵਿੱਚ ਕਹਿ ਰਹੇ ਹਨ ਕਿ "ਮੁੱਦਤਾਂ ਬਾਅਦ ਅੱਜ ਟਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆ ਹੈ। ਬਚਪਨ ਅਤੇ ਚੜ੍ਹਦੀ ਜਵਾਨੀ ਦੀ ਯਾਦ ਆ ਗਈ।"

Follow Us On
Exit mobile version