ਪੰਜਾਬ ਦਾ ਪੁੱਤਰ ਇਟਲੀ ਪੁਲਿਸ ‘ਚ ਹੋਇਆ ਭਰਤੀ, ਪਿੰਡ ਵਧਾਈਆਂ ਦੇਣ ਲਈ ਪਹੁੰਚੇ ਲੋਕ

rajinder-arora-ludhiana
Published: 

06 Dec 2023 12:44 PM

ਸਮਰਾਲਾ ਦੇ ਅਰਸ਼ਪ੍ਰੀਤ ਸਿੰਘ ਭੁੱਲਰ ਨੌਜਵਾਨ ਨੇ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਅਰਸ਼ਪ੍ਰੀਤ ਸਿੰਘ ਭੁੱਲਰ ਆਪਣੀ ਮਿਹਨਤ ਸਦਕਾ ਇਟਲੀ ਪੁਲਿਸ ਵਿੱਚ ਭਰਤੀ ਹੋਏ ਹਨ। ਇਸ ਮੌਕੇ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਅਰਸ਼ਦੀਪ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।

ਪੰਜਾਬ ਦਾ ਪੁੱਤਰ ਇਟਲੀ ਪੁਲਿਸ ਚ ਹੋਇਆ ਭਰਤੀ, ਪਿੰਡ ਵਧਾਈਆਂ ਦੇਣ ਲਈ ਪਹੁੰਚੇ ਲੋਕ
Follow Us On

ਇਟਲੀ ‘ਚ ਸਮਰਾਲਾ (Samrala) ਦੇ ਨਜਦੀਕੀ ਪਿੰਡ ਹਰਿਓਂ ਦੇ ਨੌਜਵਾਨ ਨੇ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਪੰਜਾਬੀ ਨੌਜਵਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਮਿਹਨਤ ਸਦਕਾ ਇਟਲੀ ਪੁਲਿਸ ਵਿੱਚ ਭਰਤੀ ਹੋਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਅਰਸ਼ਪ੍ਰੀਤ ਸਿੰਘ ਭੁੱਲਰ ਜੋ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ, ਉੱਥੇ ਉਸਦਾ ਮਨ ਨਹੀਂ ਲੱਗਾ ਤਾਂ ਉਹ ਵਾਪਸ ਆ ਕੇ ਇਟਲੀ ਚਲੇ ਗਏ ਸਨ। 26 ਸਾਲਾ ਪੰਜਾਬੀ ਨੌਜਵਾਨ ਅੱਜਕੱਲ ਇਟਲੀ ਦੇ ਸ਼ਹਿਰ ਮੋਦਨੇ ਵਿੱਚ ਰਹਿ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਦੇ ਦਾਦਾ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਦਾ ਪੋਤਾ ਪੜਾਈ ਵਿੱਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਅਤੇ ਲਗਨ ਸਦਕਾ ਉਸ ਨੇ ਇਟਲੀ (Italy) ਵਿੱਚ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਰਸ਼ਪ੍ਰੀਤ ਸਿੰਘ ਭੁੱਲਰ ਦੀ ਮਾਤਾ ਨਰਿੰਦਰ ਕੌਰ ਪਿਛਲੇ 22 ਸਾਲਾਂ ਤੋਂ ਹਸਪਤਾਲ ਵਿੱਚ ਟਰਾਂਸਲੇਟਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ।

ਲੋਕਾਂ ਦੇ ਰਹੇ ਵਧਾਈਆਂ

ਇਸ ਮੌਕੇ ਪਿੰਡ ਹਰਿਓਂ ਵਿਖੇ ਰਹਿ ਰਹੇ ਅਰਸ਼ਦੀਪ ਦੇ ਦਾਦਾ ਹਰਪਾਲ ਸਿੰਘ ਭੁੱਲਰ, ਦਾਦੀ ਗੁਰਮੀਤ ਕੌਰ ਅਤੇ ਹੋਰ ਪਰਿਵਾਰਕ ਜੀਆਂ ਨੂੰ ਹਰ ਪਾਸਿਓਂ ਮੁਬਾਰਕਾਂ ਮਿਲ ਰਹੀਆਂ ਹਨ। ਇਸ ਮੌਕੇ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਅਰਸ਼ਦੀਪ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਪਰਿਵਾਰ ਨੂੰ ਇਟਲੀ ਤੋਂ ਵੀ ਪੰਜਾਬੀ ਭਾਈਚਾਰੇ ਵੱਲੋਂ ਮੁਬਾਰਕਾਂ ਮਿਲ ਰਹੀਆਂ ਹਨ।