ਬ੍ਰਿਟੇਨ: ਵਿਸ਼ਵ ਯੁੱਧ ‘ਚ ਹਿੱਸਾ ਲੈਣ ਵਾਲੇ ਆਖਰੀ ਸਿੱਖ ਸਿਪਾਹੀ ਨੂੰ ਮਿਲਿਆ ਐਵਾਰਡ, ਪੀਐੱਮ ਸੁਨਕ ਨੇ ਕੀਤਾ ਸਨਮਾਨਿਤ

Published: 

29 Jun 2023 19:41 PM

ਰਜਿੰਦਰ ਸਿੰਘ ਧੱਤ ਦਾ ਜਨਮ ਸਾਲ 1921 ਵਿੱਚ ਅਣਵੰਡੇ ਭਾਰਤ ਵਿੱਚ ਹੋਇਆ ਸੀ। ਧੱਤ ਨੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਵੱਲੋਂ ਜੰਗ ਲੜੀ ਅਤੇ ਬਾਅਦ ਵਿੱਚ 1963 ਵਿੱਚ ਆਪਣੇ ਪਰਿਵਾਰ ਨਾਲ ਬਰਤਾਨੀਆ ਵਿੱਚ ਸੈਟਲ ਹੋ ਗਏ ਸਨ।

ਬ੍ਰਿਟੇਨ: ਵਿਸ਼ਵ ਯੁੱਧ ਚ ਹਿੱਸਾ ਲੈਣ ਵਾਲੇ ਆਖਰੀ ਸਿੱਖ ਸਿਪਾਹੀ ਨੂੰ ਮਿਲਿਆ ਐਵਾਰਡ, ਪੀਐੱਮ ਸੁਨਕ ਨੇ ਕੀਤਾ ਸਨਮਾਨਿਤ

Photo: Deepinder Singh

Follow Us On

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ 101 ਸਾਲਾ ਸਾਬਕਾ ਫੌਜੀ ਨੂੰ ਪੁਆਇੰਟਸ ਆਫ ਲਾਈਟ ਐਵਾਰਡ (Points of Life Award) ਨਾਲ ਸਨਮਾਨਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਫੌਜੀ ਰਾਜਿੰਦਰ ਸਿੰਘ ਧੱਤ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੇ ਆਖਰੀ ਜੀਵਿਤ ਸਿੱਖ ਸੈਨਿਕ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਾਜਿੰਦਰ ਸਿੰਘ ਧੱਤ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਇਹ ਸਨਮਾਨ ਭੇਂਟ ਕੀਤਾ।

1963 ਵਿੱਚ ਬਰਤਾਨੀਆ ਗਏ ਸਨ ਧੱਤ

ਰਜਿੰਦਰ ਸਿੰਘ ਧੱਤ ਦੇ ਯੋਗਦਾਨ ਨੂੰ ਬਰਤਾਨੀਆ ਵਿੱਚ ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੇ ਯਤਨਾਂ ਸਦਕਾ ਮਾਨਤਾ ਮਿਲੀ। ਦੱਸ ਦੇਈਏ ਕਿ ਇਹ ਐਸੋਸੀਏਸ਼ਨ ਭਾਰਤੀ ਬ੍ਰਿਟਿਸ਼ ਸਾਬਕਾ ਸੈਨਿਕਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ। ਰਜਿੰਦਰ ਸਿੰਘ ਧੱਤ ਦਾ ਜਨਮ ਸਾਲ 1921 ਵਿੱਚ ਅਣਵੰਡੇ ਭਾਰਤ ਵਿੱਚ ਹੋਇਆ ਸੀ। ਧੱਤ ਨੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਪੱਖ ਤੋਂ ਲੜਾਈ ਲੜੀ ਅਤੇ ਬਾਅਦ ਵਿੱਚ 1963 ਵਿੱਚ ਆਪਣੇ ਪਰਿਵਾਰ ਨਾਲ ਬਰਤਾਨੀਆ ਵਿੱਚ ਸੈਟਲ ਹੋ ਗਏ।

ਪੁਰਸਕਾਰ ਪ੍ਰਾਪਤ ਕਰਨ ਮੌਕੇ ਕਹੀ ਇਹ ਗੱਲ

ਪੁਆਇੰਟਸ ਆਫ਼ ਲਾਈਟ ਐਵਾਰਡ ਨਾਲ ਸਨਮਾਨਿਤ ਹੋਣ ‘ਤੇ ਰਜਿੰਦਰ ਸਿੰਘ ਧੱਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹੱਥੋਂ ਪੁਰਸਕਾਰ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ | ਧੱਤ ਨੇ ਅਨਡਿਵਾਈਡਿਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ। ਦੱਸ ਦੇਈਏ ਕਿ ਪੁਆਇੰਟਸ ਆਫ ਲਾਈਟ ਐਵਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੇ ਕੰਮਾਂ ਰਾਹੀਂ ਸਮਾਜ ਵਿੱਚ ਬਦਲਾਅ ਲਿਆਉਂਦੇ ਹਨ ਅਤੇ ਜਿਨ੍ਹਾਂ ਦੀ ਕਹਾਣੀ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ। ਇਨ੍ਹੀਂ ਦਿਨੀਂ 10 ਡਾਊਨਿੰਗ ਸਟ੍ਰੀਟ ‘ਤੇ ਯੂਕੇ-ਇੰਡੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਭਾਰਤ ਗਲੋਬਲ ਫੋਰਮ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇਸ ਦਾ ਆਯੋਜਨ ਕਰ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version