ਬ੍ਰਿਟੇਨ: ਵਿਸ਼ਵ ਯੁੱਧ ‘ਚ ਹਿੱਸਾ ਲੈਣ ਵਾਲੇ ਆਖਰੀ ਸਿੱਖ ਸਿਪਾਹੀ ਨੂੰ ਮਿਲਿਆ ਐਵਾਰਡ, ਪੀਐੱਮ ਸੁਨਕ ਨੇ ਕੀਤਾ ਸਨਮਾਨਿਤ
ਰਜਿੰਦਰ ਸਿੰਘ ਧੱਤ ਦਾ ਜਨਮ ਸਾਲ 1921 ਵਿੱਚ ਅਣਵੰਡੇ ਭਾਰਤ ਵਿੱਚ ਹੋਇਆ ਸੀ। ਧੱਤ ਨੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਵੱਲੋਂ ਜੰਗ ਲੜੀ ਅਤੇ ਬਾਅਦ ਵਿੱਚ 1963 ਵਿੱਚ ਆਪਣੇ ਪਰਿਵਾਰ ਨਾਲ ਬਰਤਾਨੀਆ ਵਿੱਚ ਸੈਟਲ ਹੋ ਗਏ ਸਨ।
Photo: Deepinder Singh
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ 101 ਸਾਲਾ ਸਾਬਕਾ ਫੌਜੀ ਨੂੰ ਪੁਆਇੰਟਸ ਆਫ ਲਾਈਟ ਐਵਾਰਡ (Points of Life Award) ਨਾਲ ਸਨਮਾਨਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਫੌਜੀ ਰਾਜਿੰਦਰ ਸਿੰਘ ਧੱਤ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੇ ਆਖਰੀ ਜੀਵਿਤ ਸਿੱਖ ਸੈਨਿਕ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਾਜਿੰਦਰ ਸਿੰਘ ਧੱਤ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਇਹ ਸਨਮਾਨ ਭੇਂਟ ਕੀਤਾ।
1963 ਵਿੱਚ ਬਰਤਾਨੀਆ ਗਏ ਸਨ ਧੱਤ
ਰਜਿੰਦਰ ਸਿੰਘ ਧੱਤ ਦੇ ਯੋਗਦਾਨ ਨੂੰ ਬਰਤਾਨੀਆ ਵਿੱਚ ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੇ ਯਤਨਾਂ ਸਦਕਾ ਮਾਨਤਾ ਮਿਲੀ। ਦੱਸ ਦੇਈਏ ਕਿ ਇਹ ਐਸੋਸੀਏਸ਼ਨ ਭਾਰਤੀ ਬ੍ਰਿਟਿਸ਼ ਸਾਬਕਾ ਸੈਨਿਕਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ। ਰਜਿੰਦਰ ਸਿੰਘ ਧੱਤ ਦਾ ਜਨਮ ਸਾਲ 1921 ਵਿੱਚ ਅਣਵੰਡੇ ਭਾਰਤ ਵਿੱਚ ਹੋਇਆ ਸੀ। ਧੱਤ ਨੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਪੱਖ ਤੋਂ ਲੜਾਈ ਲੜੀ ਅਤੇ ਬਾਅਦ ਵਿੱਚ 1963 ਵਿੱਚ ਆਪਣੇ ਪਰਿਵਾਰ ਨਾਲ ਬਰਤਾਨੀਆ ਵਿੱਚ ਸੈਟਲ ਹੋ ਗਏ।PM Rishi Sunak honours WW2 veteran Havildar-Major Rajinder Singh Dhatt with Points of Light honour.
Great that he has been recognised for tirelessly flying the flag for the Undivided Indian Ex-servicemen’s Association.https://t.co/qc43Xo3Dij pic.twitter.com/2OkIdGJEBT — Deepinder Singh (@deepinders87) June 29, 2023ਇਹ ਵੀ ਪੜ੍ਹੋ


