AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੈਨੇਡਾ ‘ਚ ਪੰਜਾਬੀ ਲੇਡੀ ਗਾਰਡ ਨੂੰ ਕੈਦੀ ਨਾਲ ਹੋਇਆ ਇਸ਼ਕ, ਮੋਬਾਈਲ ਲੁਕਾਉਣ ‘ਚ ਕਰਦੀ ਸੀ ਸਦਦ; ਮਿਲੀ 2 ਸਾਲ ਦੀ ਸਜ਼ਾ

ਇਹ ਖ਼ਬਰ ਕੈਨੇਡਾ ਦੀ ਹੈ, ਜਿੱਥੇ ਪੰਜਾਬੀ ਮੂਲ ਦੀ ਸਾਬਕਾ ਮਹਿਲਾ ਜੇਲ੍ਹ ਗਾਰਡ ਰਮਨਦੀਪ ਨੂੰ ਜੇਲ੍ਹ ਦੇ ਅੰਦਰ ਇੱਕ ਕੈਦੀ ਨਾਲ ਗੁਪਤ ਪ੍ਰੇਮ ਸੰਬੰਧ ਰੱਖਣ ਅਤੇ ਉਸ ਨੂੰ ਚੈਕਿੰਗ ਦੌਰਾਨ ਗੈਰ-ਕਾਨੂੰਨੀ ਮੋਬਾਈਲ ਫੋਨ ਲੁਕਾਉਣ ਵਿੱਚ ਮਦਦ ਕਰਨ ਦੇ ਦੋਸ਼ ਹੇਠ ਅਦਾਲਤ ਵੱਲੋਂ 2 ਸਾਲ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।

ਕੈਨੇਡਾ 'ਚ ਪੰਜਾਬੀ ਲੇਡੀ ਗਾਰਡ ਨੂੰ ਕੈਦੀ ਨਾਲ ਹੋਇਆ ਇਸ਼ਕ, ਮੋਬਾਈਲ ਲੁਕਾਉਣ 'ਚ ਕਰਦੀ ਸੀ ਸਦਦ; ਮਿਲੀ 2 ਸਾਲ ਦੀ ਸਜ਼ਾ
Ai Genrated Image
tv9-punjabi
| Updated On: 26 Jun 2026 13:22 PM IST
Share

ਕੈਨੇਡਾ ਵਿੱਚ ਪੰਜਾਬੀ ਮੂਲ ਦੀ ਇੱਕ ਮਹਿਲਾ ਜੇਲ੍ਹ ਗਾਰਡ ਵੱਲੋਂ ਕੈਦੀ ਦੇ ਪਿਆਰ ਵਿੱਚ ਅੰਨ੍ਹੇ ਹੋ ਕੇ ਉਸ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਪਰਦਾ ਪਾਉਣ ਦਾ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਉਕਤ ਮਹਿਲਾ ਅਫ਼ਸਰ ਨੇ ਨਾ ਸਿਰਫ਼ ਕੈਦੀ ਵੱਲੋਂ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕੀਤੇ ਜਾਣ ਦੀ ਗੱਲ ਉੱਚ ਅਧਿਕਾਰੀਆਂ ਤੋਂ ਛਿਪਾਈ, ਬਲਕਿ ਜੇਲ੍ਹ ਵਿੱਚ ਚੈਕਿੰਗ ਦੌਰਾਨ ਆਪਣੇ ਪ੍ਰੇਮੀ ਕੈਦੀ ਨੂੰ ਫੋਨ ਸਣੇ ਬਚਾਉਣ ਵਿੱਚ ਵੀ ਮਦਦ ਕਰਦੀ ਰਹੀ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਦੋਸ਼ੀ ਪਾਈ ਗਈ ਪੰਜਾਬੀ ਮੂਲ ਦੀ ਸਾਬਕਾ ਮਹਿਲਾ ਅਫ਼ਸਰ ਨੂੰ 2 ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਹੈ, ਜਿਸ ਤਹਿਤ ਉਸ ਨੂੰ ਆਪਣੇ ਘਰ ਵਿੱਚ ਹੀ ਨਜ਼ਰਬੰਦ ਰਹਿਣਾ ਪਵੇਗਾ।

ਇਹ ਪੂਰਾ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿੱਚ ਸਥਿਤ ‘ਨੋਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ’ ਦਾ ਹੈ। ਇੱਥੇ ਤਾਇਨਾਤ ਰਹੀ 31 ਸਾਲਾ ਕਰੈਕਸ਼ਨਲ ਅਫ਼ਸਰ ਰਮਨਦੀਪ, ਜੋ ਕਿ ਐਬਟਸਫੋਰਡ ਦੀ ਰਹਿਣ ਵਾਲੀ ਹੈ, ਨੂੰ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਚੁੱਕਣ ਅਤੇ ਜਨਤਕ ਅਹੁਦੇ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ਵਿੱਚ ਇਹ ਸਜ਼ਾ ਦਿੱਤੀ ਗਈ ਹੈ। ਰਮਨਦੀਪ ਨੇ ਮਾਰਚ 2021 ਵਿੱਚ ਇਸ ਪ੍ਰੀਟ੍ਰਾਇਲ ਸੈਂਟਰ ਵਿੱਚ ਬਤੌਰ ਜੇਲ੍ਹ ਗਾਰਡ ਨੌਕਰੀ ਸ਼ੁਰੂ ਕੀਤੀ ਸੀ।

ਸਾਲ 2021 ਤੋਂ ਚੱਲ ਰਿਹਾ ਸੀ ਰਿਸ਼ਤਾ

ਕੈਨੇਡਾ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਸਤੰਬਰ 2021 ਤੋਂ ਲੈ ਕੇ ਲਗਭਗ ਇੱਕ ਸਾਲ ਤੱਕ ਰਮਨਦੀਪ ਦਾ ਜੇਲ੍ਹ ਦੇ ਅੰਦਰ ਬੰਦ ਇੱਕ ਕੈਦੀ ਨਾਲ ਗੁਪਤ ਪ੍ਰੇਮ ਸੰਬੰਧ ਚੱਲ ਰਿਹਾ ਸੀ। ਇਹ ਦੋਵੇਂ ਜੇਲ੍ਹ ਦੇ ਸਰਕਾਰੀ ਫੋਨ ਸਿਸਟਮ ਅਤੇ ਕੈਦੀ ਕੋਲ ਮੌਜੂਦ ਇੱਕ ਗੈਰ-ਕਾਨੂੰਨੀ (ਅਵੈਧ) ਮੋਬਾਈਲ ਫੋਨ ਰਾਹੀਂ ਲਗਾਤਾਰ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿੰਦੇ ਸਨ। ਰਮਨਦੀਪ ਤੇ ਮੁੱਖ ਦੋਸ਼ ਇਹ ਹੈ ਕਿ ਉਸ ਨੇ ਕੈਦੀ ਕੋਲ ਸੈਲਫੋਨ ਹੋਣ ਦੀ ਖ਼ਬਰ ਸੀਨੀਅਰ ਅਧਿਕਾਰੀਆਂ ਨੂੰ ਨਹੀਂ ਦਿੱਤੀ ਅਤੇ ਜਾਣਬੁੱਝ ਕੇ ਇਸ ਗੱਲ ਨੂੰ ਲੁਕੋ ਕੇ ਰੱਖਿਆ। ਸੁਰੱਖਿਆ ਏਜੰਸੀਆਂ ਮੁਤਾਬਕ, ਉਸ ਮੋਬਾਈਲ ਫੋਨ ਰਾਹੀਂ ਜੇਲ੍ਹ ਦੇ ਅੰਦਰੋਂ ਕੁਝ ਹੋਰ ਸ਼ੱਕੀ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਸਨ।

ਚੈਕਿੰਗ ਦੌਰਾਨ ਫੋਨ ਲੁਕਾਉਣ ਦੇ ਦੱਸਦੀ ਸੀ ਖ਼ਾਸ ਟਿਕਾਣੇ

ਪੋਰਟ ਕੋਕਵਿਟਲਮ ਦੇ ਨੋਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿੱਚ ਪਰਵਾਨ ਚੜ੍ਹੇ ਇਸ ਇਸ਼ਕ ਦੇ ਸਬੰਧ ਵਿੱਚ ਰਮਨਦੀਪ ਨੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਹ ਜੇਲ੍ਹ ਦੇ ਫੋਨ ਅਤੇ ਗੈਰ-ਕਾਨੂੰਨੀ ਮੋਬਾਈਲ ਰਾਹੀਂ ਕੈਦੀ ਨਾਲ ਘੰਟਿਆਂ ਬੱਧੀ ਗੱਲਾਂ ਕਰਦੀ ਹੁੰਦੀ ਸੀ। ਰਮਨਦੀਪ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਹ ਤਾਂ ਨਹੀਂ ਪਤਾ ਕਿ ਕੈਦੀ ਤੱਕ ਉਹ ਫੋਨ ਕਿਵੇਂ ਪਹੁੰਚਿਆ, ਪਰ ਉਹ ਚੈਕਿੰਗ ਦੌਰਾਨ ਆਪਣੇ ਪ੍ਰੇਮੀ ਕੈਦੀ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੀ ਸੀ ਕਿ ਜੇਲ੍ਹ ਵਿੱਚ ਤਲਾਸ਼ੀ ਹੋਣ ਵਾਲੀ ਹੈ। ਇਸ ਦੇ ਨਾਲ ਹੀ ਉਹ ਕੈਦੀ ਨੂੰ ਫੋਨ ਲੁਕਾਉਣ ਲਈ ਜੇਲ੍ਹ ਦੇ ਅੰਦਰ ਬਣੇ ਖ਼ਾਸ ਅਤੇ ਸੁਰੱਖਿਅਤ ਟਿਕਾਣਿਆਂ ਬਾਰੇ ਵੀ ਗਾਈਡ ਕਰਦੀ ਸੀ।

ਅਦਾਲਤ ਦੀ ਸੁਣਵਾਈ ਅਤੇ ਦੋਸ਼ ਕਬੂਲਣ ਦੀ ਪ੍ਰਕਿਰਿਆ

ਅਕਤੂਬਰ 2025 ਵਿੱਚ ਕੋਕਵਿਟਲਮ ਆਰ.ਸੀ.ਐਮ.ਪੀ. ਨੇ ਸਾਬਕਾ ਅਫ਼ਸਰ ਰਮਨਦੀਪ ਖ਼ਿਲਾਫ਼ ਇੱਕ ਜਨਤਕ ਅਧਿਕਾਰੀ ਵਜੋਂ ਵਿਸ਼ਵਾਸਘਾਤ ਕਰਨ ਦੇ ਦੋ ਮਾਮਲੇ ਦਰਜ ਕੀਤੇ ਸਨ। ਪਹਿਲਾ ਦੋਸ਼ ਕੈਦੀ ਨਾਲ ਗੈਰ-ਵਾਜਬ ਅਤੇ ਅਣਉਚਿਤ ਨਿੱਜੀ ਰਿਸ਼ਤਾ ਰੱਖਣ ਦਾ ਸੀ ਅਤੇ ਦੂਜਾ ਦੋਸ਼ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦਾ ਸੀ। ਨਵੰਬਰ 2025 ਵਿੱਚ ਰਮਨਦੀਪ ਨੇ ਜੇਲ੍ਹ ਅੰਦਰ ਗੈਰ-ਕਾਨੂੰਨੀ ਸਾਮਾਨ ਰੱਖਣ ਦੇ ਮਾਮਲੇ ਵਿੱਚ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ, ਜਿਸ ਤੋਂ ਬਾਅਦ ਨਿੱਜੀ ਰਿਸ਼ਤੇ ਵਾਲੀ ਧਾਰਾ ਨੂੰ ਤਕਨੀਕੀ ਅਧਾਰ ਤੇ ਰੱਦ ਕਰ ਦਿੱਤਾ ਗਿਆ ਸੀ।

ਅਦਾਲਤ ਨੇ ਕਿਹਾ- “ਸਹਿਯੋਗੀਆਂ ਦੀ ਜਾਨ ਖ਼ਤਰੇ ਵਿੱਚ ਪਾਈ”

ਇਸ ਮਾਮਲੇ ਦੀ ਅੰਤਿਮ ਸੁਣਵਾਈ ਦੌਰਾਨ ਸਜ਼ਾ ਦਾ ਐਲਾਨ ਕਰਦਿਆਂ ਮਾਨਯੋਗ ਜੱਜ ਦਿਬਾ ਮਾਜ਼ੂਬ ਨੇ ਕਿਹਾ ਕਿ ਅਦਾਲਤ ਇਹ ਸਵੀਕਾਰ ਕਰਦੀ ਹੈ ਕਿ ਰਮਨਦੀਪ ਨੂੰ ਆਪਣੀ ਇਸ ਕਰਤੂਤ ਤੇ ਗੰਭੀਰ ਅਤੇ ਡੂੰਘਾ ਪਛਤਾਵਾ ਹੈ। ਉਸ ਨੇ ਪੂਰੀ ਇਮਾਨਦਾਰੀ ਨਾਲ ਮੰਨਿਆ ਹੈ ਕਿ ਇਹ ਕੋਈ ਮਾਮੂਲੀ ਗਲਤੀ ਨਹੀਂ ਸੀ, ਬਲਕਿ ਉਸ ਦੇ ਇਸ ਕਦਮ ਨੇ ਜੇਲ੍ਹ ਦੇ ਬਾਕੀ ਸੁਰੱਖਿਆ ਮੁਲਾਜ਼ਮਾਂ ਅਤੇ ਉਸ ਦੇ ਸਾਥੀਆਂ ਦੀ ਜਾਨ ਨੂੰ ਵੱਡੇ ਜੋਖਮ ਵਿੱਚ ਪਾਇਆ ਸੀ। ਇਸ ਲਈ ਅਦਾਲਤ ਉਸ ਨੂੰ 2 ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਉਂਦੀ ਹੈ, ਜਿਸ ਤਹਿਤ ਉਸ ਨੂੰ ਘਰ ਵਿੱਚ ਹੀ ਨਜ਼ਰਬੰਦ ਰੱਖਿਆ ਜਾਵੇਗਾ।

ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ

ਪੋਰਟ ਕੋਕਵਿਟਲਮ ਪ੍ਰੋਵਿੰਸ਼ੀਅਲ ਕੋਰਟ ਵੱਲੋਂ ਸੁਣਾਈ ਗਈ ਇਸ 2 ਸਾਲ ਦੀ ਕੰਡੀਸ਼ਨਲ ਸਜ਼ਾ ਵਿੱਚ ਹਾਊਸ ਅਰੈਸਟ ਅਤੇ ਕਮਿਊਨਿਟੀ ਸਰਵਿਸ ਸ਼ਾਮਲ ਕੀਤੀ ਗਈ ਹੈ। ਹਾਲਾਂਕਿ ਰਮਨਦੀਪ ਨੂੰ ਰਵਾਇਤੀ ਜੇਲ੍ਹ ਵਿੱਚ ਨਹੀਂ ਭੇਜਿਆ ਗਿਆ, ਪਰ ਉਸ ਦੇ ਨਾਮ ਤੇ ਪੱਕੇ ਤੌਰ ਤੇ ਇੱਕ ਅਪਰਾਧਿਕ ਰਿਕਾਰਡ ਦਰਜ ਹੋ ਗਿਆ ਹੈ।

ਰਮਨਦੀਪ ਦੇ ਬਚਾਅ ਪੱਖ ਦੇ ਵਕੀਲ ਗਗਨ ਨਾਹਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੀ ਕਲਾਈਂਟ ਨੇ ਆਪਣੀ ਗਲਤੀ ਨੂੰ ਬਿਨਾਂ ਕਿਸੇ ਦੇਰੀ ਦੇ ਸਵੀਕਾਰ ਕਰ ਲਿਆ ਹੈ। ਉਸ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਕੈਦੀ ਕੋਲੋਂ ਕੋਈ ਵੀ ਆਰਥਿਕ ਜਾਂ ਵਿੱਤੀ ਲਾਭ ਨਹੀਂ ਲਿਆ ਅਤੇ ਨਾ ਹੀ ਉਸ ਫੋਨ ਨੂੰ ਕਦੇ ਖੁਦ ਵਰਤਿਆ ਜਾਂ ਹੈਂਡਲ ਕੀਤਾ। ਵਕੀਲ ਨੇ ਇਸ ਨੂੰ ਇੱਕ ਬੇਹੱਦ ਵਿਲੱਖਣ ਮਾਮਲਾ ਦੱਸਿਆ। ਪਰ ਦੂਜੇ ਪਾਸੇ, ਜੱਜ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਘਟਨਾਵਾਂ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਣਾਲੀ ਤੇ ਆਮ ਜਨਤਾ ਦੇ ਭਰੋਸੇ ਨੂੰ ਬੁਰੀ ਤਰ੍ਹਾਂ ਠੇਸ ਪਹੁੰਚਾਉਂਦੀਆਂ ਹਨ, ਭਾਵੇਂ ਇਸ ਵਿੱਚ ਕੋਈ ਮੁਨਾਫ਼ਾ ਕਮਾਇਆ ਗਿਆ ਹੋਵੇ ਜਾਂ ਨਾ।

ਵਕੀਲ ਗਗਨ ਨਾਹਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਜਦੋਂ ਵੀ ਕੋਈ ਵਿਅਕਤੀ ਕਿਸੇ ਜ਼ਿੰਮੇਵਾਰੀ ਜਾਂ ਭਰੋਸੇਯੋਗ ਅਹੁਦੇ ਤੇ ਤਾਇਨਾਤ ਹੁੰਦਾ ਹੈ, ਤਾਂ ਉਸ ਨੂੰ ਮਿਲੇ ਅਧਿਕਾਰਾਂ ਅਤੇ ਕਾਨੂੰਨ ਦਾ ਸਨਮਾਨ ਕਰਨਾ ਲਾਜ਼ਮੀ ਹੁੰਦਾ ਹੈ। ਮੇਰੀ ਕਲਾਈਂਟ ਨੇ ਖੁਦ ਮੰਨਿਆ ਹੈ ਕਿ ਉਸ ਕੋਲੋਂ ਵੱਡੀ ਭੁੱਲ ਹੋਈ ਹੈ ਅਤੇ ਉਹ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕਰ ਰਹੀ। ਹੁਣ ਉਹ ਅਗਲੇ ਦੋ ਸਾਲਾਂ ਤੱਕ ਇਸ ਨਜ਼ਰਬੰਦੀ, ਕਮਿਊਨਿਟੀ ਸਜ਼ਾ ਅਤੇ ਅਪਰਾਧਿਕ ਰਿਕਾਰਡ ਦੇ ਰੂਪ ਵਿੱਚ ਆਪਣੇ ਕੀਤੇ ਦੇ ਨਤੀਜੇ ਭੁਗਤਣ ਲਈ ਤਿਆਰ ਹੈ।”

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...