Operation Kaveri 2023: ਸੂਡਾਨ ਤੋਂ ਹੁਣ ਤੱਕ 798 ਭਾਰਤੀਆਂ ਦੀ ਹੋਈ ਵਾਪਸੀ, 360 ਨਾਗਰਿਕ ਪਹੁੰਚੇ ਦਿੱਲੀ
Operation Kaveri: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਦਿੱਲੀ ਪਰਤਣ 'ਤੇ ਸਵਾਗਤ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਦਾ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਸੀ-17 ਬੁੱਧਵਾਰ ਨੂੰ ਜੇਦਾਹ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ।
Operation Kaveri 2023: ਸੂਡਾਨ ‘ਚ ਫੌਜ ਅਤੇ ਪੈਰਾਮੀਲਟਰੀ ਫੌਜੀ ਆਹਮੋ-ਸਾਹਮਣੇ ਹਨ ਅਤੇ ਦੋਵਾਂ ਵਿਚਾਲੇ ਜੰਗ ਚੱਲ ਰਹੀ ਹੈ। ਫਿਲਹਾਲ 72 ਘੰਟਿਆਂ ਲਈ ਸੀਜਫਾਇਰ (Cease Fire) ਚੱਲ ਰਿਹਾ ਹੈ। ਇਸ ਦੌਰਾਨ ਭਾਰਤ ਨੇ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੱਡੇ ਪੱਧਰ ‘ਤੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਹ ਆਪਰੇਸ਼ਨ ਕਾਵੇਰੀ ਚਲਾ ਰਿਹਾ ਹੈ। ਹੁਣ ਤੱਕ 798 ਭਾਰਤੀ ਨਾਗਰਿਕਾਂ ਨੂੰ ਸੂਡਾਨ (Sudan) ਤੋਂ ਬਾਹਰ ਕੱਢਿਆ ਗਿਆ ਹੈ।
ਭਾਰਤੀ ਹਵਾਈ ਸੈਨਾ (Indian Airforce) ਦਾ ਇੱਕ C-130J ਮਿਲਟਰੀ ਟ੍ਰਾਂਸਪੋਰਟ ਜਹਾਜ਼ ਵੀਰਵਾਰ ਨੂੰ 128 ਭਾਰਤੀਆਂ ਨੂੰ ਲੈ ਕੇ ਜੇਦਾਹ ਪਹੁੰਚਿਆ। ਇਸ ਦੇ ਨਾਲ ਹੀ ਬੀਤੀ ਰਾਤ 360 ਨਾਗਰਿਕ ਵਪਾਰਕ ਉਡਾਣ ਰਾਹੀਂ ਜੇਦਾਹ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚੇ।
ਦਿੱਲੀ ਪਹੁੰਚਦੇ ਹੀ ਇਨ੍ਹਾਂ ਨਾਗਰਿਕਾਂ ਨੇ ਭਾਰਤ ਮਾਤਾ, ਨਰਿੰਦਰ ਮੋਦੀ, ਭਾਰਤੀ ਹਵਾਈ ਸੈਨਾ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਸਾਰੇ ਭਾਰਤੀ ਨਾਗਰਿਕਾਂ ਦੇ ਦਿੱਲੀ ਪਰਤਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਉਡਾਣ ਵਿੱਚ 360 ਭਾਰਤੀ ਨਾਗਰਿਕ ਵਤਨ ਪਰਤੇ ਹਨ। ਸੂਡਾਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਘਰ ਵਾਪਸੀ ਹੁੰਦੀ ਹੈ
ਭਾਰਤ ਨੇ ਜੇਦਾਹ ਵਿੱਚ ਇੱਕ ਆਵਾਜਾਈ ਸਹੂਲਤ ਸਥਾਪਤ ਕੀਤੀ ਹੈ ਅਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨਿਕਾਸੀ ਮਿਸ਼ਨ ਦੀ ਅਗਵਾਈ ਕਰ ਰਹੇ ਹਨ। ਮੰਗਲਵਾਰ ਨੂੰ 278 ਭਾਰਤੀਆਂ ਦਾ ਪਹਿਲਾ ਜੱਥਾ ਬਾਹਰ ਕੱਢਿਆ ਗਿਆ। ਭਾਰਤੀ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਨੂੰ ਸੂਡਾਨ ਬੰਦਰਗਾਹ ਤੋਂ ਬਾਹਰ ਕੱਢਿਆ ਗਿਆ। ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰਐਸਐਫ) ਵਿਚਕਾਰ 72 ਘੰਟੇ ਲਈ ਸੀਜਫਾਇਰ ‘ਤੇ ਸਹਿਮਤੀ ਬਣਨ ਤੋਂ ਬਾਅਦ ਭਾਰਤ ਨੇ ਨਿਕਾਸੀ ਕਾਰਜ ਤੇਜ਼ ਕਰ ਦਿੱਤੇ ਹਨ।


