Sudan Conflict: ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਸੂਡਾਨ, ਹੁਣ ਤੱਕ 413 ਲੋਕਾਂ ਦੀ ਮੌਤ, 3551 ਹੋਏ ਜ਼ਖਮੀ
Sudan Conflict: ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰ. ਐੱਸ. ਐੱਫ.) ਵਿਚਾਲੇ ਚੱਲ ਰਹੀ ਜੰਗ 'ਚ ਹੁਣ ਤੱਕ 413 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਥੇ ਸਥਿਤੀ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ।
ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਸੂਡਾਨ, ਹੁਣ ਤੱਕ 413 ਲੋਕਾਂ ਦੀ ਮੌਤ, 3551 ਹੋਏ ਜ਼ਖਮੀ ।
ਜੇਨੇਵਾ: ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 413 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3551 ਲੋਕ ਜ਼ਖਮੀ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਅੰਕੜਾ ਦੱਸਿਆ ਹੈ। WHO ਨੇ ਕਿਹਾ ਕਿ ਇਸ ਖੂਨੀ ਸੰਘਰਸ਼ ‘ਚ ਘੱਟੋ-ਘੱਟ 9 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਤੋਂ ਵੱਧ ਬੱਚੇ ਬੁਰੀ ਤਰ੍ਹਾਂ ਜ਼ਖਮੀ ਹਨ। ਹਾਲਾਂਕਿ ਇਹ ਅੰਕੜਾ ਹੋਰ ਵਧ ਸਕਦਾ ਹੈ।
ਸੰਯੁਕਤ ਰਾਸ਼ਟਰ ਦੀ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੰਦੇ ਹੋਏ WHO ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਕਿਹਾ ਕਿ ਸੂਡਾਨ ਸੰਘਰਸ਼ ‘ਚ 413 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3551 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਹੋਈ ਲੜਾਈ ਵਿੱਚ 15 ਅਪ੍ਰੈਲ ਤੋਂ ਹੁਣ ਤੱਕ 11 ਪ੍ਰਮਾਣਿਤ ਹਮਲੇ ਹੋਏ ਹਨ। ਹੈਰਿਸ ਨੇ ਦੱਸਿਆ ਕਿ ਸੁਡਾਨ (Sudan) ਵਿੱਚ ਸਿਹਤ ਸਹੂਲਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ‘ਤੇ ਲਗਾਤਾਰ ਹਮਲੇ ਹੋ ਰਹੇ ਹਨ।


