Canada Firing: ਕੈਨੇਡਾ ‘ਚ ਕਬੱਡੀ ਪ੍ਰਮੋਟਰ ਕਮਲਜੀਤ ਕੰਗ ‘ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਕਈ ਰਾਉਂਡ ਚਲਾਈਆਂ ਗੋਲੀਆਂ
ਕਬੱਡੀ ਫੈਡਰੇਸ਼ਨ ਦੇ ਮੁਖੀ ਕਮਲਜੀਤ ਕੰਗ 'ਤੇ ਕੈਨੇਡਾ ਵਿੱਚ ਕਾਤਲਾਨਾ ਹਮਲਾ ਹੋਇਆ ਹੈ। ਹਮਲਾਵਾਰਾਂ ਵੱਲੋਂ ਕਈ ਰਾਉਂਡ ਗੋਲੀਆਂ ਚਲਾਇਆਂ ਗਈਆਂ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ।
ਐਨਆਰਆਈ ਨਿਊਜ਼। ਕੈਨੇਡਾ ‘ਚ ਕਬੱਡੀ ਫੈਡਰੇਸ਼ਨ ਦੇ ਮੁਖੀ ਕਮਲਜੀਤ ਕੰਗ ਉਰਫ਼ ਨੀਤੂ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ (Canadian Police) ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚ ਗਈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮਾਂ ਵੱਲੋਂ ਖੂਨ ਨਾਲ ਲੱਥਪੱਥ ਨੀਤੂ ਨੂੰ ਹਸਪਤਾਲ ‘ਚ ਪਹੁੰਚਿਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕੈਨੇਡਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਕਬੱਡੀ ਪ੍ਰਮੋਟਰ ਕਮਲਜੀਤ ਕੰਗ ‘ਤੇ ਕੁੱਲ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਸ ਬਾਰੇ ਹਾਲੇ ਕੁੱਝ ਵੀ ਸਾਫ ਨਹੀਂ ਹੋ ਪਾਇਆ ਹੈ। ਪਰ ਕੈਨੇਡੀਅਨ ਪੁਲਿਸ ਘਟਨਾ ਸਥਾਨ ਦੇ ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ (CCTV) ਵਿੱਚ ਕੈਦ ਹੋਈ ਫੁਟੇਜ ਤੋਂ ਫਰਾਰ ਹਮਲਾਵਰਾਂ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਇਸ ਮਾਮਲੇ ਵਿੱਚ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਫਿਲਹਾਲ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੂਟੀ ਹੋਈ ਹੈ ਕਿ ਕਮਲਜੀਤ ਕੰਗ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ। ਪੁਲਿਸ ਕਈ ਹੋਰ ਪਹਿਲੂਆਂ ਨਾਲ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ਪਹੁੰਚਿਆ ਪਰਿਵਾਰ ਅਤੇ ਹੋਰ ਸਾਥੀ
ਕਮਲਜੀਤ ਕੰਗ ਜੋ ਕਿ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਹੈ। ਕਮਲਜੀਤ ਤੇ ਹਲਮੇ ਦੀ ਖਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ (Hospital) ਪਹੁੰਚ ਗਏ। ਕੈਨੇਡਾ ਰਹਿੰਦੇ ਕਈ ਕਬੱਡੀ ਖਿਡਾਰੀ ਕਮਲਜੀਤ ਕੰਗ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ।
ਭਾਰਤੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਦੇ ਭਾਰਤੀਆਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਹੀ ਘਟਨਾ ਅਮਰੀਕਾ ਦੇ ਵੈਨਕੂਵਰ ਸ਼ਹਿਰ ਦੀ ਹੈ। ਜਿਥੇ ਪੰਜਾਬ ਦੇ ਪਿੰਡ ਜਲਾਲ ਭੁਲਾਣਾ ਦੇ ਰਹਿਣ ਵਾਲੇ 30 ਸਾਲਾ ਨਵਜੋਤ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਗਿਆ ਕਿ ਨਵਜੋਤ ਦਾ ਕਤਲ ਕੁਝ ਲੁਟੇਰਿਆਂ ਨੇ ਕੀਤਾ ਹੈ।