ਪਾਕਿਸਤਾਨ ‘ਚ ਭਾਰਤੀ ਨਾਗਰਿਕ ਦੀ ਮੌਤ, ਬੀਮਾਰ ਹੋਣ ‘ਤੇ ਹਸਪਤਾਲ ਕਰਵਾਇਆ ਸੀ ਭਰਤੀ
ਮ੍ਰਿਤਕ ਵਿਪਨ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦਾ ਦਿਮਾਗੀ ਸਤੁੰਲਨ ਠੀਕ ਨਹੀਂ ਸੀ, ਜਿਸ ਕਾਰਨ ਉਹ 9 ਸਾਲ ਪਹਿਲਾਂ ਘਰੋਂ ਚਲਾ ਗਿਆ ਸੀ।
ਅੰਮ੍ਰਿਤਸਰ। ਭਾਰਤੀ ਨਾਗਰਿਕ ਦੀ ਪਾਕਿਸਤਾਨ ਦੇ ਵਿੱਚ ਇਲਾਜ਼ ਦੌਰਾਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੂਸਾਰ ਇਸ ਭਾਰਤੀ ਨਾਗਰਿਕ ਦਾ ਨਾਂਅ ਵਿਪਨ ਕੁਮਾਰ ਹੈ ਤੇ ਪਿਛਲੇ 9 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਸਜਾ ਦੌਰਾਨ ਬੀਮਾਰ ਹੋਣ ਕਾਰਨ ਉਸਨੂੰ ਲਾਹੌਰ ਦੇ ਜਿੰਨ੍ਹਾਂ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਪਰ ਉਸਦੀ ਮੌਤ ਹੋ ਗਈ।
ਪਾਕਿਸਤਾਨ ਨੇ ਮ੍ਰਿਤਕ ਦੇ ਭੇਜੀ ਭਾਰਤ
ਪਾਕਿਸਤਾਨ ਸਰਕਾਰ ਨੇ ਵਿਪਨ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਭੇਜ ਦਿੱਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਵਿਪਨ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਅੱਜ ਤੋਂ 9 ਸਾਲ ਪਹਿਲਾਂ ਘਰੋਂ ਬਾਹਰ ਚਲਾ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ। ਘਰ ਜਾਣ ਤੋਂ ਬਾਅਦ ਤੋਂ ਉਸਦੀ ਬਹੁਤ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਤੇ ਹੁਣ ਮਹੀਨਾ ਮਹੀਨਾ ਪਹਿਲਾਂ ਪਾਕਿਸਤਨ ਤੋਂ ਫੋਨ ਆਈਆ ਸੀ ਫ਼ਿਰ ਉਨ੍ਹਾ ਵੱਲੋ ਸਾਨੂੰ ਇਸਦੀ ਫੋਟੋ ਭੇਜੀ ਗਈ ਫ਼ਿਰ ਸਾਨੂੰ ਯਕੀਨ ਹੋਇਆ ਕਿ ਜਿਸਦੀ ਮੌਤ ਹੋਈ ਹੈ ਉਹ ਵਿਪਿਨ ਕੁਮਾਰ ਹੀ ਹੈ।
ਪਾਕਿਸਤਾਨ ਨੇ ਕੀਤੀ ਮੌਤ ਦੀ ਪੁਸ਼ਟੀ
ਉਥੇ ਅਟਾਰੀ ਵਾਹਘਾ ਸਰਹੱਦ ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇਕ ਭਾਰਤੀ ਨਾਗਰਿਕ ਦੀ ਮੋਤ ਹੋ ਗਈ ਹੈ ਜੋਕਿ ਪਾਕਿਸਤਾਨ ਜੇਲ ਵਿੱਚ ਸਜਾ ਕੱਟ ਰਿਹਾ ਸੀ ਬੀਮਾਰ ਹੋਣ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅਧਿਕਾਰੀ ਨੇ ਵੀ ਮ੍ਰਿਤਕ ਦਾ ਨਾਂਅ ਵਿਪਨ ਕੁਮਾਰ ਦੱਸਿਆ। ਵਿਪਨ ਕੁਮਾਰ ਹਿਮਾਚਲ ਦੇ ਜ਼ਿਲ੍ਹਾ ਊਨਾ ਦਾ ਰਹਿਣ ਵਾਲਾ ਹੈ। ਜਿਸਦੀ ਮ੍ਰਿਤਕ ਦੇਹ ਲੈਣ ਉਨ੍ਹਾਂ ਦੇ ਪਰਿਵਾਲ ਵਾਲੇ ਆਏ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ