NRI News: ਜਰਮਨ ਪੁਲਿਸ ‘ਚ ਭਰਤੀ ਹੋਈ ਪੰਜਾਬ ਦੀ ਧੀ ਜੈਸਮੀਨ ਕੌਰ, ਵਧਾਇਆ ਮਾਣ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬੀਆਂ ਅਤੇ ਸਿੱਖਾਂ ਨੇ ਦੇਸ਼-ਵਿਦੇਸ਼ਾਂ ਦੇ ਵਿੱਚ ਜਾ ਕੇ ਵੱਡੀਆਂ ਤਰੱਕੀਆਂ ਹਾਸਿਲ ਕੀਤੀਆਂ ਹਨ ਤੇ ਉੱਥੇ ਹੀ ਪੰਜਾਬ ਦੀ ਧੀਆਂ ਨੇ ਦੁਨੀਆਂ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ । ਸਾਡੇ ਪਿੰਡ ਦੀ ਕੁੜੀ ਜੈਸਮੀਨ ਨੇ ਜਰਮਨ ਪੁਲਿਸ ਵਿਚ ਭਰਤੀ ਹੋ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਇਸ ਲਈ ਪੂਰੇ ਪਿੰਡ ਨੂੰ ਉਨ੍ਹਾਂ ਤੇ ਵੱਡਾ ਮਾਣ ਹੈ।
ਜਲੰਧਰ ਨਿਊਜ: ਇਥੋਂ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਜੈਸਮੀਨ ਕੌਰ (Jasmeen Kaur) ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ਼-ਨਾਲ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਵੀ ਚਮਕਾਇਆ ਹੈ। ਮਨਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੀ ਸਪੁੱਤਰੀ ਜੈਸਮੀਨ ਨੇ ਜਰਮਨ ਬਾਰਡਰ ਪੁਲਿਸ (German Border Poice) ਵਿੱਚ ਆਪਣੀ ਥਾਂ ਬਣਾਈ ਹੈ। ਜੈਸਮੀਨ ਵੱਲੋਂ ਜਰਮਨ ਪੁਲਿਸ ਵਿੱਚ ਭਰਤੀ ਹੋਣ ਦੀ ਖਬਰ ਨਾਲ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਬਣੀ ਹੋਈ ਹੈ।
ਜੈਸਮੀਨ ਕੌਰ ਦਾ ਮੇਰਾ ਜਨਮ ਜਰਮਨ ਵਿੱਚ ਹੋਇਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਰਮਨ ਪੁਲਿਸ ਵਿੱਚ ਭਰਤੀ ਹੋਣ ਲਈ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਤੇ ਸਹਿਯੋਗ ਦਿੱਤਾ ।


