ਫਰਾਂਸ ‘ਚ ਵਿਆਹ ਕਰਵਾ ਕੇ ਮੁਕਰਿਆ ਜਲੰਧਰ ਦਾ ਨੌਜਵਾਨ, ਕੁੜੀ ਨੇ ਸਰਕਾਰ ਨੂੰ ਲਗਾਈ ਇਨਸਾਫ਼ ਦੀ ਗੁਹਾਰ
ਮਨਦੀਪ ਕੌਰ ਨੇ ਦੱਸਿਆ ਕਿ ਹੁਣ ਕੁਝ ਚਿਰ ਪਹਿਲਾਂ ਕੈਪਟਨ ਸਿੰਘ ਪੰਜਾਬ ਵਿਖੇ ਆਪਣੇ ਪਿੰਡ ਆਇਆ ਹੋਇਆ ਹੈ ਅਤੇ ਆਪਣੀ ਤਲਾਕ ਲਈ ਪਤਨੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਉਸਨੇ ਉਸ ਕੋਲੋਂ ਤਲਾਕ ਬਾਰੇ ਪੁੱਛਿਆ ਤਾਂ ਉਸਨੇ ਉਲਟਾ ਉਸ ਨਾਲ ਹੀ ਰਹਿਣ ਤੋਂ ਮਨਾ ਕਰ ਦਿੱਤਾ। ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਉਸਨੇ ਉਸ ਨੂੰ ਅਤੇ ਭਾਰਤ ਵਿੱਚ ਰਹਿੰਦੇ ਉਸਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪਤੀ ਨੇ ਦਿੱਤਾ ਧੋਖਾ, ਇਨਸਾਫ਼ ਦੀ ਮੰਗ
ਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹ ਕਿ ਕੈਪਟਨ ਸਿੰਘ ਨੇ ਉਸਨੂੰ ਦੱਸਿਆ ਸੀ ਕਿ ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕਾ ਹੈ। ਮਨਦੀਪ ਕੌਰ ਨੇ ਕਿਹਾ ਕਿ 2019 ਵਿੱਚ ਮੈਂ ਅਤੇ ਕੈਪਟਨ ਸਿੰਘ ਨੇ ਪੈਰਿਸ ਦੇ ਗੁਰਦੁਆਰਾ ਸੱਚਖੰਡ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਗੁਰੂ ਮਰਿਆਦਾ ਅਨੁਸਾਰ ਆਪਣਾ ਵਿਆਹ ਵੀ ਕਰਵਾ ਲਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਉਸ ਨੇ ਮੇਰੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਹੁਣ ਉਹ ਪੰਜਾਬ ਆਇਆ ਹੋਇਆ ਹੈ ਅਤੇ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਹੈ। ਮਨਦੀਪ ਕੌਰ ਨੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਉਸਦੀ ਲੜਕੀ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਉਸਦੇ ਬੇਟੇ ਨੂੰ ਉਸ ਦਾ ਬਣਦਾ ਹੱਕ ਦਵਾਇਆ ਜਾਵੇ।ਨਾਲ ਹੀ ਕੈਪਟਨ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।
Follow Us
