ਫਰਾਂਸ ‘ਚ ਵਿਆਹ ਕਰਵਾ ਕੇ ਮੁਕਰਿਆ ਜਲੰਧਰ ਦਾ ਨੌਜਵਾਨ, ਕੁੜੀ ਨੇ ਸਰਕਾਰ ਨੂੰ ਲਗਾਈ ਇਨਸਾਫ਼ ਦੀ ਗੁਹਾਰ
ਮਨਦੀਪ ਕੌਰ ਨੇ ਦੱਸਿਆ ਕਿ ਹੁਣ ਕੁਝ ਚਿਰ ਪਹਿਲਾਂ ਕੈਪਟਨ ਸਿੰਘ ਪੰਜਾਬ ਵਿਖੇ ਆਪਣੇ ਪਿੰਡ ਆਇਆ ਹੋਇਆ ਹੈ ਅਤੇ ਆਪਣੀ ਤਲਾਕ ਲਈ ਪਤਨੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਉਸਨੇ ਉਸ ਕੋਲੋਂ ਤਲਾਕ ਬਾਰੇ ਪੁੱਛਿਆ ਤਾਂ ਉਸਨੇ ਉਲਟਾ ਉਸ ਨਾਲ ਹੀ ਰਹਿਣ ਤੋਂ ਮਨਾ ਕਰ ਦਿੱਤਾ। ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਉਸਨੇ ਉਸ ਨੂੰ ਅਤੇ ਭਾਰਤ ਵਿੱਚ ਰਹਿੰਦੇ ਉਸਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਜਲੰਧਰ ਦੇ ਹਲਕਾ ਨਕੋਦਰ ਦੀ ਰਹਿਣ ਵਾਲੀ ਲੜਕੀ ਮਨਦੀਪ ਕੌਰ ਜੋ ਕਿ ਇਸ ਸਮੇਂ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਹੀ ਹੈ ਨਾਲ ਜਲੰਧਰ ਦੇ ਹੀ ਇੱਕ ਪੈਰਿਸ ਵਿੱਚ ਰਹਿਣ ਵਾਲੇ ਲੜਕੇ ਨੇ ਧੋਖਾ ਕੀਤਾ ਹੈ। ਲੜਕੀ ਮਨਦੀਪ ਕੌਰ ਕੈਪਟਨ ਸਿੰਘ ਨਾਂ ਦੇ ਵਿਅਕਤੀ ਨਾਲ 10 ਸਾਲ ਪਹਿਲਾਂ ਰਿਲੇਸ਼ਨ ਵਿੱਚ ਆਈ ਤੇ ਇਸੇ ਦੌਰਾਨ ਉਹਨਾਂ ਦਾ ਪਿਆਰ ਪੈ ਗਿਆ। ਅਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਵਿਖੇ ਵਿਆਹ ਵੀ ਹੋ ਗਿਆ ਜਿਸ ਤੋਂ ਬਾਅਦ ਇੱਕ ਲੜਕੇ ਨੇ ਮਨਦੀਪ ਕੌਰ ਦੇ ਕੁੱਖੋਂ ਜਨਮ ਲਿਆ ਲੜਕਾ ਇਸ ਸਮੇਂ ਅੱਠ ਸਾਲ ਦੇ ਕਰੀਬ ਦਾ ਹੋ ਗਿਆ ਹੈ।
ਹੁਣ ਕੈਪਟਨ ਸਿੰਘ ਵਿਅਕਤੀ ਆਪਣੇ ਲੜਕੇ ਨੂੰ ਅਪਣਾਉਣ ਨੂੰ ਤਿਆਰ ਨਹੀਂ ਹੈ ਅਤੇ ਮਨਦੀਪ ਸਿੰਘ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸੇ ਸਬੰਧੀ ਮਨਦੀਪ ਕੌਰ ਨੇ ਆਨਲਾਈਨ ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਉਸ ਨੂੰ ਭਰੋਸਾ ਦਵਾਇਆ ਹੈ ਕਿ ਜਲਦ ਹੀ ਉਸ ਐਨਆਰਆਈ ਖਿਲਾਫ ਕਾਰਵਾਈ ਕੀਤੀ ਜਾਵੇਗੀ।


