ਜਪਾਨ ਕਾਰ ਹਾਦਸੇ ‘ਚ ਬਚਿਆ ਸਿੰਗਾਪੁਰ ਰਹਿਣ ਵਾਲਾ ਭਾਰਤੀ, ਪਤਨੀ ਅਤੇ ਮਸੂਮ ਬੱਚੀ ਦੀ ਮੌਤ
ਕਾਰ ਹਾਦਸੇ ਵਿੱਚ ਉਨ੍ਹਾਂ ਦੀ ਮਸੂਮ ਬੇਟੀ ਨੂੰ ਭਾਵੇਂ ਕੋਈ ਸ਼ਰੀਰਿਕ ਚੋਟ ਨਹੀਂ ਆਈ ਸੀ ਪਰ ਹਾਦਸੇ ਮਗਰੋਂ ਉਸਨੂੰ ਬੜਾ ਵੱਡਾ ਝਟਕਾ ਲੱਗਿਆ ਹੋਣਾ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਹਦੀ ਮੌਤ ਹੋ ਗਈ। ਉਹਨਾਂ ਦੀ ਵੱਡੀ ਬੇਟੀ ਦੇ ਸਿਰ ਵਿੱਚ ਟਾਂਕੇ ਆਏ ਹਨ ਅਤੇ ਉਨ੍ਹਾਂ ਦੇ ਆਪ ਦੇ ਵੀ ਕੂਲ੍ਹੇ ਦੀ ਹੱਡੀ ਟੁੱਟੀ ਹੈ।
ਸਿੰਗਾਪੁਰ : 44 ਵਰ੍ਹਿਆਂ ਦੇ ਸਿੰਗਾਪੁਰ ਰਹਿੰਦੇ ਭਾਰਤੀ ਕਾਰਤਿਕ ਬਾਲਾਸੁਬਰਮਨੀਅਨ ਆਪਣੇ ਪਰਿਵਾਰ ਨਾਲ ਛੁੱਟੀਆਂ ‘ਚ ਘੁੰਮਣ-ਫਿਰਣ ਜਪਾਨ ਗਏ ਸੀ, ਜਿੱਥੇ ਖਤਰਨਾਕ ਕਾਰ ਹਾਦਸੇ ਦੌਰਾਨ ਉਨ੍ਹਾਂ ਦੀ 41 ਸਾਲ ਦੀ ਪਤਨੀ ਅਤੇ ਉਹਨਾਂ ਦੀ ਸਿਰਫ ਚਾਰ ਮਹੀਨਿਆਂ ਦੀ ਇੱਕ ਮਸੂਮ ਬੱਚੀ ਦੀ ਮੌਤ ਹੋ ਗਈ। ਬੀਤੀ 2 ਜਨਵਰੀ ਨੂੰ ਹੋਏ ਹਾਦਸੇ ਵਿੱਚ ਕਾਰਤਿਕ ਦੀ ਓਦੋਂ ਜਾਨ ਬਚ ਗਈ ਜਦੋਂ ਉਹ ਕਿਰਾਏ ਦੀ ਇੱਕ ਕਾਰ ਵਿੱਚ ਆਪਣੀ ਪਤਨੀ, ਤਿੰਨ ਸਾਲ ਦੀ ਵੱਡੀ ਬੇਟੀ ਅਤੇ ਸਿਰਫ਼ 4 ਮਹੀਨਿਆਂ ਦੀ ਮਸੂਮ ਬੱਚੀ ਦੇ ਨਾਲ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਦੀ ਜਪਾਨ ਦੇ ਹੋਕਾਇਡੋ ਇਲਾਕੇ ‘ਚ ਇੱਕ ਟ੍ਰੱਕ ਨਾਲ ਟੱਕਰ ਹੋ ਗਈ। ਆਪਣੀ ਵੱਡੀ ਬੇਟੀ ਦੇ ਨਾਲ ਬੀਤੇ ਬੁੱਧਵਾਰ ਨੂੰ ਹੀ ਕਾਰਤਿਕ ਸਿੰਘਾਪੁਰ ਵਾਪਸ ਪਰਤੇ।


