Firing ਦੇ ਵਿਚਾਲੇ ਬੇਸਮੈਂਟ ‘ਚ ਲੁੱਕੇ ਰਹੇ, ਖਾਣਾ ਵੀ ਹੋਇਆ ਸੀ ਖਤਮ, ਭਾਰਤੀਆਂ ਨੇ ਸੂਡਾਨ ਤੋਂ ਬਾਹਰ ਨਿਕਲਣ ਦੀ ਸੁਣਾਈ ਕਹਾਣੀ
Operation Kaveri: ਹਿੰਸਾ ਪ੍ਰਭਾਵਿਤ ਅਫਰੀਕੀ ਦੇਸ਼ ਸੂਡਾਨ ਵਿੱਚ ਫਸੇ ਇੱਕ ਭਾਰਤੀ ਵਿਅਕਤੀ ਨੇ ਭਾਰਤ ਪਰਤਣ ਤੋਂ ਬਾਅਦ ਆਪਣੀ ਕਹਾਣੀ ਸੁਣਾਈ। ਪੀੜਤ ਨੇ ਦੱਸਿਆ ਕਿ ਸਾਡੇ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ। ਡਰ ਕਾਰਨ ਸਾਨੂੰ ਬੇਸਮੈਂਟ ਵਿੱਚ ਰਹਿਣਾ ਪਿਆ।
ਫਾਈਰਿੰਗ ਦੇ ਵਿਚਾਲੇ ਬੇਸਮੈਂਟ ‘ਚ ਲੁੱਕੇ ਰਹੇ, ਖਾਣਾ ਵੀ ਹੋਇਆ ਸੀ ਖਤਮ, ਭਾਰਤੀਆਂ ਨੇ ਸੂਡਾਨ ਤੋਂ ਬਾਹਰ ਨਿਕਲਣ ਦੀ ਸੁਣਾਈ ਕਹਾਣੀ।
Operation Kaveri: ਅਫਰੀਕੀ ਦੇਸ਼ ਸੂਡਾਨ (Sudan) ਪਿਛਲੇ ਕਈ ਦਿਨਾਂ ਤੋਂ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ। ਅਪਰੇਸ਼ਨ ਕਾਵੇਰੀ ਚਲਾ ਕੇ ਭਾਰਤ ਸਰਕਾਰ ਹੁਣ ਤੱਕ ਕਰੀਬ ਦੋ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕੀ ਹੈ। ਹਾਲਾਂਕਿ, ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਹਾਲੇ ਵੀ ਉੱਥੇ ਫਸੇ ਹੋਏ ਹਨ। ਸੂਡਾਨ ਤੋਂ ਸੁਰੱਖਿਅਤ ਬਚ ਕੇ ਨਿਕਲੇ ਭਾਰਤੀਆਂ ਵਿੱਚੋਂ ਇੱਕ ਨੇ ਉੱਥੋਂ ਦੇ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਹੈ ਅਤੇ ਆਪਣੀ ਅਜ਼ਮਾਇਸ਼ ਦਾ ਵਰਣਨ ਕੀਤਾ ਹੈ।


