Indian Student: ਅਮਰੀਕਾ ਚ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ‘ਚ ਮਿਲੀਆਂ
ਅਮਰੀਕਾ ਤੋਂ ਦੁਖਭਰੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਝੀਲ ਵਿੱਚ ਦੋ ਵਿਦਿਆਰਥੀ ਤੈਰਾਕੀ ਕਰਨ ਗਏ ਸਨ ਪਰ ਜਿਨ੍ਹਾਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਦੋਹਾਂ ਨੌਜਾਵਨਾਂ ਦੀ ਲਾਸ਼ਾਂ ਬਰਮਾਦ ਕਰ ਲਈਆਂ ਗਈਆਂ ਹਨ।
ਸੰਕੇਤਿਕ ਤਸਵੀਰ
American News: ਭਾਰਤ ਤੋਂ ਅਮਰੀਕਾ (America) ਵਿਖੇ ਪੜਾਈ ਕਰਨ ਗਏ ਦੋ ਵਿਦਿਆਰਥੀਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਵਿਦਿਆਰਥੀ ਝੀਲ ਵਿੱਚ ਤੈਰਾਕੀ ਕਰ ਰਹੇ ਸਨ, ਉਥੋਂ ਇਹ ਦੋਵੇਂ ਅਚਾਨਕ ਲਾਪਤਾ ਹੋ ਗਏ। ਬਾਅਦ ਚ ਪਤਾ ਲੱਗਾ ਕਿ ਇਨ੍ਹਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।ਹੁਣ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਹਨ।


