Canada News: ਕੈਨੇਡਾ ਤੋਂ ਭੰਗ ਹੋਇਆ ਪੰਜਾਬੀਆਂ ਦਾ ਮੌਹ, ਪੀਆਰ ਛੱਡ ਕੇ ਪਰਤ ਰਹੇ ਵਤਨ
Gangster in Canada: ਪੰਜਾਬ ਦੇ ਏ ਸ਼੍ਰੇਣੀ ਦੇ ਗੈਂਗਸਟਰਾਂ ਵਿੱਚ ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਰਿੰਕੂ ਰੰਧਾਵਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਗੁਰਪਿੰਦਰ ਸਿੰਘ ਬਾਬਾ ਡੱਲਾ ਵਰਗੇ ਅਪਰਾਧੀ ਕੈਨੇਡਾ ਵਿੱਚ ਲੁਕੇ ਹੋਏ ਹਨ। ਕੈਨੇਡਾ ਦੇ ਓਟਾਵਾ ਦੇ ਵਸਨੀਕ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੌਰਾਨ ਕਈ ਚੀਜ਼ਾਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ।
ਕੈਨੇਡਾ ਅਤੇ ਭਾਰਤ ਦੇ ਵਿਗੜਦੇ ਸਬੰਧਾਂ ਅਤੇ ਕੈਨੇਡਾ ਸਰਕਾਰ ਵੱਲੋਂ ਸਟੱਡੀ ਫੀਸਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਪੀਆਰ ਸਬੰਧੀ ਨਿਯਮਾਂ ਵਿੱਚ ਕੀਤੀ ਤਬਦੀਲੀ ਕਾਰਨ ਵਿਦਿਆਰਥੀ ਕਾਫੀ ਪਰੇਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਪੀਆਰ ਨੂੰ ਲੈ ਕੇ ਕੀਤੇ ਸਖ਼ਤ ਨਿਯਮਾਂ ਤੋਂ ਬਾਅਦ ਪੰਜਾਬੀ ਨੌਜਵਾਨਾ ਨੇ ਆਪਣੇ ਵਤਨ ਪਰਤਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਵੱਲੋਂ ਲਗਾਤਾਰ ਭਾਰਤ ਵਿਰੋਧੀ ਕਾਰਵਾਈਆਂ ਤੋਂ ਪੰਜਾਬ ਵਾਸੀ ਪਰੇਸ਼ਾਨ ਹਨ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦਾ ਮਾਹੌਲ ਠੀਕ ਨਹੀਂ ਚੱਲ ਰਿਹਾ ਹੈ। ਜਿਸ ਕਾਰਨ ਪਿਛਲੇ 6 ਮਹੀਨਿਆਂ ਵਿੱਚ 42,000 ਲੋਕ ਉਥੋਂ ਦੀ ਪੀਆਰ ਛੱਡ ਕੇ ਆਪਣੇ ਦੇਸ਼ ਪਰਤ ਗਏ ਹਨ।
ਦਰਅਸਲ ਭਾਰਤ ਦੀ ਹਿੱਟ ਲਿਸਟ ‘ਚ ਸ਼ਾਮਲ ਅੱਤਵਾਦੀ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ। ਇਸ ਦੌਰਾਨ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ਦੀ ਪੀਆਰ ਛੱਡ ਕੇ ਆਪਣੇ ਵਤਨ ਪਰਤੇ ਚੁੱਕੇ ਹਨ। ਇਸ ਦਾ ਇੱਕ ਵੱਡਾ ਕਾਰਨ ਕੈਨੇਡਾ ਵਿੱਚ ਵਧਦੀ ਮਹਿੰਗਾਈ, ਵਧਦੇ ਕਿਰਾਏ ਅਤੇ ਮਹਿੰਗਾ ਲਾਈਫ਼ਸਟਾਈਲ ਵੀ ਦੱਸਿਆ ਜਾ ਰਿਹਾ ਹੈ।
42000 ਲੋਕਾਂ ਨੇ ਛੱਡੀ ਪੀਆਰ
ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਆਪਣੀ ਸਥਾਈ ਨਾਗਰਿਕਤਾ (ਪੀਆਰ) ਛੱਡ ਦਿੱਤੀ ਹੈ। ਹਾਲਾਂਕਿ, ਸਾਲ 2022 ਵਿੱਚ ਇਹ ਗਿਣਤੀ 93,818 ਸੀ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ 2021 ਦੀ ਸ਼ੁਰੂਆਤ ਵਿੱਚ 85,927 ਲੋਕਾਂ ਨੇ ਕੈਨੇਡਾ ਛੱਡਿਆ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਸਨ।
ਕੈਨੇਡਾ ਵਿੱਚ ਵੱਧਿਆ ਅਪਰਾਧ ਦਾ ਗ੍ਰਾਫ਼
ਕੈਨੇਡਾ ਵਿੱਚ ਖਾਲਿਸਤਾਨ ਪੱਖੀ ਵੱਖਵਾਦੀਆਂ ਅਤੇ ਖਤਰਨਾਕ ਗੈਂਗਸਟਰਾਂ ਨੂੰ ਪਨਾਹ ਦੇਣ ਕਾਰਨ ਕੈਨੇਡਾ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਕੈਨੇਡਾ ‘ਚ ਕਾਰੋਬਾਰੀ ਐਂਡੀ ਡੂੰਗਾ ਦੇ ਸ਼ੋਅਰੂਮ ‘ਤੇ ਫਿਰੌਤੀ ਲਈ ਗੋਲੀਬਾਰੀ, ਰਿਪੁਦਮਨ ਸਿੰਘ ਦਾ ਕਤਲ, ਅੱਤਵਾਦੀ ਹਰਦੀਪ ਨਿੱਝਰ ਦਾ ਕਤਲ, ਸੁੱਖਾ ਦੁਨਾਕੇ ਦਾ ਕਤਲ, ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਨੇ ਉੱਥੇ ਦਾ ਮਾਹੌਲ ਖਰਾਬ ਕਰ ਦਿੱਤਾ ਹੈ।


