NRI: ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦੇ ਮਨਜਿੰਦਰ ਸਿੰਘ ਦੀ ਅਮਰੀਕਾ ‘ਚ ਮੌਤ, ਮਾਪਿਆਂ ਦਾ ਇੱਕਲੌਤ ਪੁੱਤ ਸੀ ਮ੍ਰਿਤਕ

Published: 

26 May 2023 18:14 PM

ਮ੍ਰਿਤਕ ਮਨਜਿੰਦਰ ਸਿੰਘ ਸ਼ੇਰਗਿੱਲ ਪਿਛਲੇ ਚਾਰ ਸਾਲ ਤੋਂ ਅਮਰੀਕਾ ਵਿੱਚ ਵਕੀਲ ਵਜੋਂ ਕੰਮ ਕਰ ਰਿਹਾ ਸੀ, ਦਿਲ ਦਾ ਦੌਰਾ ਪੈਣ ਕਾਰਨ ਜਿਸਦੀ 20 ਮਈ ਨੂੰ ਮੌਤ ਹੋ ਗਈ ਸੀ। 30 ਮਈ ਨੂੰ ਅਮਰੀਕਾ ਦੇ ਲੇਕਵੁਡ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ।

NRI: ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦੇ ਮਨਜਿੰਦਰ ਸਿੰਘ ਦੀ ਅਮਰੀਕਾ ਚ ਮੌਤ, ਮਾਪਿਆਂ ਦਾ ਇੱਕਲੌਤ ਪੁੱਤ ਸੀ ਮ੍ਰਿਤਕ
Follow Us On

NRI: ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ (Nawanshahr) ਦੇ ਪਿੰਡ ਚੱਕ ਬਿਲਗਾ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਅਮਰੀਕਾ ਵਿੱਤ ਦੋਹਾਂਤ ਹੋ ਗਿਆ। ਮ੍ਰਿਤਕ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਜਿਹੜਾ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ। ਮ੍ਰਿਤਕ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਪਰਿਵਾਰ 1980 ਵਿੱਚ ਅਮਰੀਕਾ ਗਿਆ ਸੀ। ਵਕੀਲ ਦੇ ਪੇਸ਼ੇ ਵਜੋਂ ਕੰਮ ਕਰਦੇ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਕੁੱਝ ਦਿਨ ਪਹਿਲਾ ਦੇਹਾਂਤ ਹੋ ਗਿਆ ਸੀ।

ਜਾਣਕਾਰੀ ਅਨੂਸਾਰ ਮਨਜਿੰਦਰ ਸਿੰਘ ਸ਼ੇਰਗਿੱਲ ਜੋ ਪਿਛਲੇ ਚਾਰ ਸਾਲ ਤੋਂ ਅਮਰੀਕਾ (America) ਵਿਚ ਹੀ ਵਕੀਲ ਦੇ ਪੇਸ਼ੇ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰਕ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ਼ ਮੈਨੀ ਸ਼ੇਰਗਿੱਲ ਪੁੱਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ।

30 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

ਹੁਣ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਅੰਤਿਮ ਸਸਕਾਰ 30 ਮਈ ਨੂੰ ਦੁਪਿਹਰ 12 ਵਜੇ ਲੇਕਵੁਡ ਫਿਊਨਰਲ ਹੋਮ 900 ਸੈਂਟਾ ਫ਼ੀ ਐਵਨੀਊ ਹਗਸਨ ਵਿਖੇ ਕੀਤਾ ਜਾਵੇਗਾ। ਮਨਜਿੰਦਰ ਸਿੰਘ ਸ਼ੇਰਗਿੱਲ ਦੀ ਬੇਵਖਤੀ ਮੌਤ ਦੀ ਖਬਰ ਸੁਣਦਿਆਂ ਉਸਦੇ ਜੱਦੀ ਪਿੰਡ ਚੱਕ ਬਿਲਗਾ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪਿੰਡ ਦੇ ਮੌਜੂਦਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਲੜਕਾ ਸੀ ਜੋ ਚਾਰ ਸਾਲ ਪਹਿਲਾਂ ਅਮਰੀਕਾ ਵਿੱਚ ਬਤੌਰ ਵਕੀਲ (Lawyer) ਕੰਮ ਕਰਦਾ ਸੀ ਪਰੰਤੂ ਅਚਾਨਕ ਦਿਲ ਦਾ ਦੌਰਾਨ ਪੈਣ ਕਰਕੇ ਉਸਦੀ ਮੌਤ ਹੋ ਗਈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ