NRI: ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦੇ ਮਨਜਿੰਦਰ ਸਿੰਘ ਦੀ ਅਮਰੀਕਾ ‘ਚ ਮੌਤ, ਮਾਪਿਆਂ ਦਾ ਇੱਕਲੌਤ ਪੁੱਤ ਸੀ ਮ੍ਰਿਤਕ
ਮ੍ਰਿਤਕ ਮਨਜਿੰਦਰ ਸਿੰਘ ਸ਼ੇਰਗਿੱਲ ਪਿਛਲੇ ਚਾਰ ਸਾਲ ਤੋਂ ਅਮਰੀਕਾ ਵਿੱਚ ਵਕੀਲ ਵਜੋਂ ਕੰਮ ਕਰ ਰਿਹਾ ਸੀ, ਦਿਲ ਦਾ ਦੌਰਾ ਪੈਣ ਕਾਰਨ ਜਿਸਦੀ 20 ਮਈ ਨੂੰ ਮੌਤ ਹੋ ਗਈ ਸੀ। 30 ਮਈ ਨੂੰ ਅਮਰੀਕਾ ਦੇ ਲੇਕਵੁਡ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ।
NRI: ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ (Nawanshahr) ਦੇ ਪਿੰਡ ਚੱਕ ਬਿਲਗਾ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਅਮਰੀਕਾ ਵਿੱਤ ਦੋਹਾਂਤ ਹੋ ਗਿਆ। ਮ੍ਰਿਤਕ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਜਿਹੜਾ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ। ਮ੍ਰਿਤਕ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਪਰਿਵਾਰ 1980 ਵਿੱਚ ਅਮਰੀਕਾ ਗਿਆ ਸੀ। ਵਕੀਲ ਦੇ ਪੇਸ਼ੇ ਵਜੋਂ ਕੰਮ ਕਰਦੇ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਕੁੱਝ ਦਿਨ ਪਹਿਲਾ ਦੇਹਾਂਤ ਹੋ ਗਿਆ ਸੀ।
ਜਾਣਕਾਰੀ ਅਨੂਸਾਰ ਮਨਜਿੰਦਰ ਸਿੰਘ ਸ਼ੇਰਗਿੱਲ ਜੋ ਪਿਛਲੇ ਚਾਰ ਸਾਲ ਤੋਂ ਅਮਰੀਕਾ (America) ਵਿਚ ਹੀ ਵਕੀਲ ਦੇ ਪੇਸ਼ੇ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰਕ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ਼ ਮੈਨੀ ਸ਼ੇਰਗਿੱਲ ਪੁੱਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ।


