Threat to MP: ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ

Updated On: 

08 Mar 2023 11:57 AM

British MP:ਸਾਂਸਦ ਪ੍ਰੀਤ ਕੌਰ ਗਿੱਲ ਨੇ ਹੁਣ ਇਸ ਘਟਨਾ ਦੀ ਜਾਣਕਾਰੀ ਵੈਸਟ ਮਿਡਲੈਂਡਸ ਪੁਲਿਸ ਨੂੰ ਦੇ ਦਿੱਤੀ ਹੈ। ਧਮਕੀ ਮਿਲਣ ਮਗਰੋਂ ਮਜ਼ਬੂਰ ਹੋ ਕੇ ਉਨ੍ਹਾਂ ਨੇ ਸੁਰੱਖਿਆ ਗਾਰਡ ਰੱਖਿਆ ਹੈ

Threat to MP: ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ

ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ ,, ਉਨ੍ਹਾਂ ਤੇ ਸੈਕਸੂਅਲ ਹਰਾਸਮੈਂਟ' ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਹੀਂ ਦੇਣ ਇਲਜ਼ਾਮ ਵੀ ਲੱਗਿਆ ਹੈ।

Follow Us On

ਲੰਦਨ: ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਐਮਪੀ ਯਾਨੀ ਸਾਂਸਦ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਈਮੇਲ ਰਾਹੀਂ ਭੇਜੀ ਗਈ ਇੱਕ ਧਮਕੀ ਤੋਂ ਬਾਅਦ ਉਹ ਆਪਣੇ ਨਾਲ ਹੁਣ ਬੋਡੀਗਾਰਡ ਰੱਖਣ ਤੇ ਮਜਬੂਰ ਹਨ। ਉਹਨਾਂ ਦੇ ਮੁਤਾਬਿਕ, ਧਮਕੀ ਭੇਜਣ ਵਾਲੇ ਨੇ ਈ-ਮੇਲ ਵਿੱਚ ਲਿੱਖਿਆ ‘ਵਾਚ ਯੂਅਰ ਬੈਕ’। ਯੂਕੇ ਦੇ ਬਰਮਿੰਘਮ ਚ ਐਜਬਸਟਨ ਤੋਂ ਲੇਬਰ ਪਾਰਟੀ ਦੀ ਸੀਨੀਅਰ ਐਮਪੀ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਧਮਕੀ ਮਿਲਣ ਮਗਰੋਂ ਹੁਣ ਉਹ ਬੋਡੀਗਾਰਡ ਦੇ ਨਾਲ ਆਪਣੇ ਹਲਕੇ ਵਿੱਚ ਜਾਂਦੇ ਹਨ।

ਧਮਕੀ ਸਿੱਧੇ ਤੌਰ ‘ਤੇ ਦਿੱਤੀ ਗਈ

ਉਹਨਾਂ ਦਾ ਕਹਿਣਾ ਹੈ, ਇਹ ਧਮਕੀ ਮੈਨੂੰ ਸਿੱਧੇ ਤੌਰ ‘ਤੇ ਦਿੱਤੀ ਗਈ ਹੈ। ਇਹ ਧਮਕੀ ਮੇਰੇ ਲਈ ਜ਼ਿਆਦਾ ਚਿੰਤਾ ਵਾਲੀ ਗੱਲ ਇਸ ਕਰਕੇ ਵੀ ਹੈ ਕਿ ਮੈਂ ਆਪਣੀਆਂ ਧੀਆਂ ਨਾਲ ਹਲਕੇ ਵਿੱਚ ਮੌਜੂਦ ਰਹਿੰਦੀ ਹਾਂ। ਮੇਰਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਹੈ। ਜਿਸ ਤਰ੍ਹਾਂ ਦਾ ਕੰਮ ਸਾਨੂੰ ਲੋਕਾਂ ਦੇ ਵਿੱਚ ਜਾਕੇ ਕਰਨਾ ਪੈਂਦਾ ਹੈ, ਉਸ ਕਰਕੇ ਵੀ ਮੈਂ ਬੜੀ ਫ਼ਿਕਰਮੰਦ ਹਾਂ। ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ, ਪਰ ਜਦੋਂ ਤੁਸੀਂ ਅਜਿਹੇ ਸੂਰਤੇਹਾਲ ਵਿੱਚ ਪੈ ਜਾਂਦੇ ਹੋ ਤਾਂ ਤੁਹਾਨੂੰ ਸਮਰਥਨ ਵੀ ਜ਼ਿਆਦਾ ਨਹੀਂ ਮਿਲਦਾ। ਮੈਨੂੰ ਸਿੱਧੇ ਤੌਰ ਤੇ ਦਿੱਤੀ ਗਈ ਧਮਕੀ ਮੇਰੇ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਅਤੇ ਮੈਂ ਹੁਣ ਆਪਣੇ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਬੜੀ ਫ਼ਿਕਰਮੰਦ ਹਾਂ।

ਭੇਜਣ ਵਾਲੇ ਦਾ ਈਮੇਲ ਐਡਰੈੱਸ ਵੈਧ ਅਤੇ ਅਸਲੀ :

ਉਨ੍ਹਾਂ ਵੱਲੋਂ ਅੱਗੇ ਦੱਸਿਆ ਗਿਆ, ਮਹਿਲਾ ਹੋਣ ਦੇ ਬਾਵਜੂਦ ਜਦੋਂ ਤੁਸੀਂ ਅੱਗੇ ਵਧ ਰਹੇ ਹੋਂ, ਨਾਇਨਸਾਫੀ ਦੇ ਖਿਲਾਫ਼ ਆਵਾਜ਼ ਚੁੱਕਦੇ ਹੋਂ ਅਤੇ ਆਪਣੇ ਹਲਕੇ ਦੇ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਦੇ ਹੋਂ ਤਾਂ ਕੁਝ ਲੋਕਾਂ ਵੱਲੋਂ ਤੁਹਾਡੇ ਨਾਲ ਅਜਿਹਾ ਦੁਰਵਿਵਹਾਰ ਕੀਤਾ ਜਾਂਦਾ ਹੈ। ਅਸਲ ਵਿੱਚ ਪ੍ਰੀਤ ਕੌਰ ਗਿੱਲ ਨੂੰ ਜਿਸ ਈਮੇਲ ਐਡਰੈੱਸ ਰਾਹੀਂ ਧਮਕੀ ਭੇਜੀ ਗਈ ਹੈ ਉਹ ਵੈਧ ਅਤੇ ਅਸਲੀ ਹੈ, ਜਦਕਿ ਅਜਿਹੀ ਧਮਕੀ ਭਰੀਆਂ ਈਮੇਲਾਂ ਆਮਤੌਰ ਤੇ ਫ਼ਰਜ਼ੀ ਐਡਰੈੱਸ ਰਾਹੀਂ ਭੇਜੀਆਂ ਜਾਂਦੀਆਂ ਹਨ।ਪ੍ਰੀਤ ਕੌਰ ਗਿੱਲ ਇਸ ਤੋਂ ਪਹਿਲਾਂ ਵੀ ਨਫ਼ਰਤੀ ਮੁਹਿੰਮ ਦੀ ਜਦ ਵਿੱਚ ਆਉਂਦੇ ਰਹੇ ਹਨ ਅਤੇ ਹੁਣ ਉਹਨਾਂ ਦਾ ਕਹਿਣਾ ਹੈ, ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਪਾ ਰਿਹਾ ਕਿ ਇਹ ਵਿਅਕਤੀ ਆਪਣੇ ਕੰਮਕਾਜ ਦੇ ਠਿਕਾਣੇ ਤੋਂ ਆਪਣੀ ਈ-ਮੇਲ ਦੀ ਵਰਤੋਂ ਕਰਕੇ ਮੈਨੂੰ ਇਸ ਤਰ੍ਹਾਂ ਦੀ ਧਮਕੀ ਭਰੀ ਮੇਲ ਭੇਜ ਸਕਦਾ ਹੈ।ਪ੍ਰੀਤ ਕੌਰ ਗਿੱਲ ਨੇ ਹੁਣ ਇਸ ਘਟਨਾ ਦੀ ਜਾਣਕਾਰੀ ਉੱਥੇ ਵੈਸਟ ਮਿਡਲੈਂਡਸ ਪੁਲਿਸ ਨੂੰ ਦੇ ਦਿੱਤੀ ਹੈ।

ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ

ਦੱਸ ਦਈਏ ਕਿ ਯੂਕੇ ਵਿੱਚ ‘ਸੈਕਸੂਅਲ ਹਰਾਸਮੈਂਟ’ ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ ਹਾਲ ਹੀ ‘ਚ ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਦੇ ਉੱਤੇ ਲੱਗਿਆ ਸੀ। ਦਰਅਸਲ, ਅੰਤਰਰਾਸ਼ਟਰੀ ਵਿਕਾਸ ਨੂੰ ਸਮਰਪਤ ‘ਸ਼ੈਡੋ ਸਕੱਤਰ ਫ਼ਾਰ ਸਟੇਟ’ ਵੱਲੋਂ ਉੱਥੇ ਦੇ ਗੁਰੂਦੁਆਰਿਆਂ ਵਿੱਚ ‘ਸੈਕਸੂਅਲ ਹਰਾਸਮੈਂਟ’ ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ ਲਾਉਂਦਿਆਂ ਸਬੰਧਤ ਗਰੁੱਪ ਤੇ ਵਟਸਐਪ ਮੈਸਜਾਂ ਦੀ ਝੜੀ ਲਾ ਦਿੱਤੀ ਗਈ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version