ਸਕਾਟਲੈਂਡ: ਸਕਾਟਲੈਂਡ ‘ਚ ਭਾਰਤੀ ਮੂਲ ਦੇ ਸਿੱਖ ਫੂਡ ਰਾਈਟਰ ‘ਤੇ ਲੱਗੇ ਛੇੜਛਾੜ ਦੇ ਦੋਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਇਕ ਮਹਿਲਾ ਪੱਤਰਕਾਰ ਅਤੇ ਲੇਖਕ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ 22 ਸਾਲ ਦੀ ਸੀ ਤਾਂ ਕੋਹਲੀ ਨੇ ਉਸ ਨੂੰ ਇੰਟਰਵਿਊ ਲਈ ਲੰਡਨ ਦੇ ਆਪਣੇ ਫਲੈਟ 'ਤੇ ਬੁਲਾਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਸਕਾਟਿਸ਼ ਸਿੱਖ ਫੂਡ ਰਾਈਟਰ ‘ਤੇ ਔਰਤਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ। ਸਕਾਟਿਸ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਦੀਪ ਕੋਹਲੀ, 54, ‘ਤੇ ਹਾਲ ਹੀ ਵਿਚ ਪੀੜਤ ਔਰਤਾਂ ਦੁਆਰਾ ਸੋਸ਼ਲ ਮੀਡੀਆ ‘ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਲੇਖਕ ਨੇ ਆਪਣਾ ਟਵਿੱਟਰ ਪ੍ਰੋਫਾਈਲ ਡਿਲੀਟ ਕਰ ਦਿੱਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ ਸ਼ੈੱਫ ਕੋਹਲੀ ‘ਤੇ ਕਰੀਬ 20 ਔਰਤਾਂ ਨੇ ਸ਼ੋਸ਼ਣ ਦੇ ਦੋਸ਼ ਲਾਏ ਹਨ। ਫਿਲਹਾਲ ਕੋਹਲੀ ਨੇ ਇਨ੍ਹਾਂ ਦੋਸ਼ਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਕਾਟਲੈਂਡ ਪੁਲਿਸ ਨੇ ਇਕ ਬਿਆਨ ‘ਚ ਕਿਹਾ, ‘ਸਾਨੂੰ ਕੋਹਲੀ ਖਿਲਾਫ ਹੋਰ ਸ਼ਿਕਾਇਤਾਂ ਮਿਲੀਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮਹਿਲਾ ਨੇ ਕੋਹਲੀ ‘ਤੇ ਲਗਾਏ ਇਲਜ਼ਾਮ
ਰਿਪੋਰਟ ਮੁਤਾਬਕ ਐਤਵਾਰ ਨੂੰ ਇਕ ਮਹਿਲਾ ਪੱਤਰਕਾਰ ਅਤੇ ਲੇਖਿਕਾ ਨੇ ਦੋਸ਼ ਲਾਇਆ ਕਿ ਜਦੋਂ ਉਹ 22 ਸਾਲ ਦੀ ਸੀ ਤਾਂ ਕੋਹਲੀ ਨੇ ਉਸ ਨੂੰ ਲੰਡਨ ਦੇ ਆਪਣੇ ਫਲੈਟ ‘ਤੇ ਇੰਟਰਵਿਊ ਲਈ ਬੁਲਾਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਔਰਤ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਬਾਥਰੂਮ ਦੀ ਖਿੜਕੀ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ।
ਥੀਏਟਰ ਕਲਾਕਾਰ ‘ਤੇ ਵੀ ਕੀਤਾ ਹਮਲਾ
ਇਹ ਵੀ ਦੱਸਿਆ ਗਿਆ ਹੈ ਕਿ ਇੱਕ ਹੋਰ ਥੀਏਟਰ ਵਰਕਰ ਨੇ ਦੋਸ਼ ਲਗਾਇਆ ਹੈ ਕਿ ਕੋਹਲੀ ਨੇ 2013 ਵਿੱਚ ਐਡਿਨਬਰਗ ਫਰਿੰਜ ਦੌਰਾਨ ਇੱਕ ਲਿਫਟ ਵਿੱਚ ਉਸ ਉੱਤੇ ਹਮਲਾ ਕੀਤਾ ਸੀ। ਉਸ ਸਮੇਂ ਉਹ 19 ਸਾਲ ਦੀ ਸੀ। ਕੋਹਲੀ ਉਸ ਸਮੇਂ ਪਲੇਜ਼ੈਂਸ ਥੀਏਟਰ ਟਰੱਸਟ ਵਿੱਚ ਇੱਕ ਕਲਾਕਾਰ ਸੀ ਅਤੇ ਉਸਨੇ ਕਈ ਤਿਉਹਾਰਾਂ ਵਿੱਚ ਪਰਫਾਰਮ ਕੀਤਾ ਸੀ।
ਕੋਹਲੀ ਨੇ 2020 ‘ਚ ਔਰਤਾਂ ਤੋਂ ਮੰਗੀ ਸੀ ਮੁਆਫੀ
ਅਖਬਾਰ ਨੇ ਪਲੇਜ਼ੈਂਸ ਥੀਏਟਰ ਟਰੱਸਟ ਦੇ ਡਾਇਰੈਕਟਰ ਐਂਥਨੀ ਐਲਡਰਸਨ ਦਾ ਹਵਾਲਾ ਦਿੰਦੇ ਹੋਏ ਕਿਹਾ: ਅਸੀਂ ਇਸ ਕਿਸਮ ਦੇ ਵਿਵਹਾਰ ਨੂੰ ਘਿਣਾਉਣਾ ਮੰਨਦੇ ਹਾਂ। ਪਲੇਜ਼ੈਂਸ ਜਿਨਸੀ ਪਰੇਸ਼ਾਨੀ ਜਾਂ ਅਣਉਚਿਤ ਜਿਨਸੀ ਵਿਵਹਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਦਾ ਸਮਰਥਨ ਨਹੀਂ ਕਰੇਗਾ।’ ਜਾਣਕਾਰੀ ਮੁਤਾਬਕ 2020 ‘ਚ ਕੋਹਲੀ ਨੇ ਔਰਤਾਂ ਤੋਂ ਮੁਆਫੀ ਮੰਗੀ ਸੀ।
ਇਹ ਵੀ ਪੜ੍ਹੋ
2009 ਵਿੱਚ ਇੱਕ ਸੰਸਥਾ ਨੇ ਕੀਤਾ ਸੀ ਮੁਅੱਤਲ
ਤੁਹਾਨੂੰ ਦੱਸ ਦੇਈਏ ਕਿ ਇੱਕ ਬ੍ਰਾਡਕਾਸਟਰ ਨੇ ਉਸ ਸਮੇਂ ਕੋਹਲੀ ਨਾਲ ਰਿਸ਼ਤੇ ਤੋੜ ਲਏ ਸਨ ਅਤੇ ਉਨ੍ਹਾਂ ਨੂੰ ਰਿਐਲਿਟੀ ਸ਼ੋਅ ਤੋਂ ਵੀ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ 2009 ਵਿੱਚ, ਕੋਹਲੀ ਨੂੰ ਇੱਕ ਨੌਜਵਾਨ ਮਹਿਲਾ ਖੋਜਕਰਤਾ ਨਾਲ ਦੁਰਵਿਵਹਾਰ ਕਰਨ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਇੱਕ ਮੈਗਜ਼ੀਨ ਦੁਆਰਾ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ