ਸਾਊਦੀ ਅਰਬ ‘ਚ ਸੜਕ ਹਾਦਸੇ ‘ਚ ਪਠਾਨਕੋਟ ਦੇ ਨੌਜਵਾਨ ਦੀ ਮੌਤ, ਨੌਕਰੀ ਦੀ ਭਾਲ ‘ਚ ਗਿਆ ਸੀ, ਪਰਿਵਾਰ ਦੀ ਮਾੜੀ ਹਾਲਤ
ਸਾਊਦੀ ਅਰਬ 'ਚ ਸੜਕ ਹਾਦਸੇ 'ਚ ਪਠਾਨਕੋਟ ਦੇ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਸਾਲ ਨੌਕਰੀ ਦੀ ਤਲਾਸ਼ ਵਿੱਚ ਸਾਊਦੀ ਅਰਬ ਗਿਆ ਸੀ। ਉਥੇ ਉਸ ਨੂੰ ਡਰਾਈਵਰ ਦੀ ਨੌਕਰੀ ਮਿਲੀ ਅਤੇ ਹੁਣ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ 'ਤੇ ਘਰ 'ਚ ਮਾਤਮ ਛਾਇਆ ਹੋਇਆ ਹੈ।

ਪਠਾਨਕੋਟ। ਪੰਜਾਬ ਦੇ ਇੱਕ ਨੌਜਵਾਨ ਦੀ ਸਾਊਦੀ ਅਰਬ ਵਿਖੇ ਐਕਸੀਡੈਂਟ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਮ੍ਰਿਤਕ ਦਾ ਨਾਂਅ ਅਰਜਨ ਸਿੰਘ ਹੈ ਜਿਹੜਾ ਹਲਕਾ ਭੋਆ ਦੇ ਪਿੰਡ ਗੁਜਰਾਤ ਦਾ ਰਹਿਣ ਵਾਲਾ ਹੈ। ਉਹ 21 ਅਪ੍ਰੈਲ 2022 ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ (Saudi Arabia) ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਉੱਥੇ ਹੀ 21 ਅਗਸਤ ਨੂੰ ਰਿਆਤ ਸ਼ਹਿਰ ਵਿਖੇ ‘ਚ ਇਕ ਹਾਦਸੇ ‘ਚ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ, ਜੋ ਕਮਾਉਣ ਵਾਲਾ ਸੀ ਉਹ ਚਲਾ ਗਿਆ।