ਰੱਖੜੀ ‘ਤੇ ਚਾਹੀਦੀ ਗਲੋਇੰਗ ਸਕਿਨ? ਘਰ ‘ਤੇ ਹੀ ਇਨ੍ਹਾਂ ਕੁਦਰਤੀ ਚੀਜ਼ਾਂ ਨਾਲ ਕਰੋ 5 ਸਟੈਪ ਫੇਸ਼ੀਅਲ
Raksha Bandhan skincare: ਰੱਖੜੀ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਤੁਸੀਂ ਘਰ 'ਤੇ ਹੀ ਕੁਝ ਕੁਦਰਤੀ ਚੀਜ਼ਾਂ ਨਾਲ ਫੇਸ਼ੀਅਲ ਕਰ ਸਕਦੇ ਹੋ, ਜੋ ਕਿਫਾਇਤੀ ਹੋਣ ਦੇ ਨਾਲ-ਨਾਲ ਤੁਹਾਡੀ ਸਕਿਨ ਨੂੰ ਸਾਫ਼ ਅਤੇ ਨਿਖਰੀ ਬਣਾਉਣ ਵਿੱਚ ਮਦਦ ਕਰਨਗੀਆਂ ਅਤੇ ਸਕਿਨ 'ਤੇ ਨੈਚੁਰਲ ਗਲੋ ਵੀ ਆਵੇਗਾ।
ਰੱਖੜੀ 'ਤੇ ਗਲੋਇੰਗ ਸਕਿਨ ਲਈ 5 ਸਟੈਪ ਫੇਸ਼ੀਅਲ
ਤਿਉਹਾਰਾਂ ਅਤੇ ਖ਼ਾਸ ਮੌਕਿਆਂ ‘ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਚਮਕਦਾਰ ਨਜ਼ਰ ਆਵੇ। ਇਸੇ ਕਾਰਨ ਤਿਉਹਾਰੀ ਸੀਜ਼ਨ ਦੌਰਾਨ ਬਿਊਟੀ ਸੈਲੂਨਾਂ ਵਿੱਚ ਚੰਗੀ-ਖਾਸੀ ਭੀੜ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਪਾਰਲਰ ਨਹੀਂ ਜਾਣਾ ਚਾਹੁੰਦੇ ਜਾਂ ਕੈਮਿਕਲ ਵਾਲੇ ਪ੍ਰੋਡਕਟਸ ਨਾਲ ਸਕਿਨ ‘ਤੇ ਐਲਰਜੀ ਹੋ ਜਾਂਦੀ ਹੈ ਤਾਂ ਕੁਝ ਬੇਸਿਕ ਕੁਦਰਤੀ ਚੀਜ਼ਾਂ ਨਾਲ ਤੁਸੀਂ ਘਰ ‘ਤੇ ਹੀ 5 ਸਟੈਪ ਵਾਲਾ ਫੇਸ਼ੀਅਲ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਤਾਂ ਤੁਹਾਨੂੰ ਘਰ ਵਿੱਚ ਹੀ ਮਿਲ ਜਾਣਗੀਆਂ।
ਘਰ ‘ਤੇ ਵੀ ਫੇਸ਼ੀਅਲ ਕਰਕੇ ਤੁਸੀਂ ਗਲੋਇੰਗ ਅਤੇ ਕਲੀਨ ਸਕਿਨ ਪਾ ਸਕਦੇ ਹੋ। ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਅਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਸਟੈਪ-ਬਾਇ-ਸਟੈਪ ਅਪਲਾਈ ਕਰਨਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।
ਪਹਿਲਾ ਸਟੈਪ ਹੈ ਕਲੀਨਜ਼ਿੰਗ
ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸਕਿਨ ਨੂੰ ਸਾਫ਼ ਕਰਨਾ ਹੈ। ਭਾਵੇਂ ਤੁਸੀਂ ਫੇਸ ਵਾਸ਼ ਕੀਤਾ ਹੋਵੇ, ਪਰ ਇਸ ਤੋਂ ਬਾਅਦ ਡੂੰਘਾਈ ਨਾਲ ਕਲੀਨਜ਼ਿੰਗ ਕਰਨਾ ਵੀ ਜ਼ਰੂਰੀ ਹੈ। ਪਹਿਲਾਂ ਕੱਚਾ ਦੁੱਧ ਲੈ ਕੇ ਇਸ ਵਿੱਚ ਰੂਈ ਡੁਬੋਵੋ ਅਤੇ ਪੂਰੇ ਚਿਹਰੇ ਦੇ ਨਾਲ-ਨਾਲ ਗਰਦਨ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਤੋਂ ਬਾਅਦ ਥੋੜ੍ਹਾ ਜਿਹਾ ਦਹੀਂ ਹੱਥਾਂ ਵਿੱਚ ਲੈ ਕੇ ਇਸ ਨੂੰ ਪੂਰੇ ਚਿਹਰੇ ‘ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰਨ ਤੋਂ ਬਾਅਦ ਚਿਹਰਾ ਸਾਫ਼ ਕਰ ਲਓ।
ਦੂਜਾ ਸਟੈਪ ਹੈ ਐਕਸਫੋਲੀਏਟ ਕਰਨਾ
ਫੇਸ਼ੀਅਲ ਵਿੱਚ ਐਕਸਫੋਲੀਏਟ ਯਾਨੀ ਸਕ੍ਰਬ ਕਰਨ ਲਈ ਤੁਸੀਂ ਓਟਸ ਦੀ ਵਰਤੋਂ ਕਰ ਸਕਦੇ ਹੋ। ਇਹ ਹੌਲੀ-ਹੌਲੀ ਸਕਿਨ ਦੇ ਪੋਰਜ਼ ਦੀ ਸਫ਼ਾਈ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ 1 ਚਮਚ ਓਟਸ ਦਾ ਹਲਕਾ ਦਰਦਰਾ ਪਾਊਡਰ ਲਓ, ਇਸ ਵਿੱਚ ਸ਼ਹਿਦ ਮਿਲਾਓ ਅਤੇ ਥੋੜ੍ਹਾ ਜਿਹਾ ਕੱਚਾ ਦੁੱਧ ਜਾਂ ਫਿਰ ਗੁਲਾਬ ਜਲ ਮਿਲਾ ਲਓ। ਇਸ ਨੂੰ 5 ਮਿੰਟ ਲਈ ਇੰਝ ਹੀ ਰੱਖ ਦਿਓ, ਤਾਂ ਜੋ ਇਹ ਥੋੜ੍ਹਾ ਫੁੱਲ ਜਾਵੇ। ਹੁਣ ਇਸ ਨੂੰ ਚਿਹਰੇ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ।
Getty Images
ਤੀਜਾ ਸਟੈਪ ਹੈ ਫੇਸ਼ੀਅਲ ਕ੍ਰੀਮ ਮਸਾਜ
ਇਸ ਲਈ ਤੁਸੀਂ ਐਲੋਵੇਰਾ ਜੈੱਲ ਵਿੱਚ ਥੋੜ੍ਹਾ ਜਿਹਾ ਬਦਾਮ ਦਾ ਤੇਲ ਜਾਂ ਫਿਰ ਤਾਜ਼ਾ ਦੁੱਧ ਦੀ ਮਲਾਈ ਮਿਲਾ ਸਕਦੇ ਹੋ। ਹੁਣ ਇਸ ਨੂੰ ਹੱਥਾਂ ਵਿੱਚ ਲੈ ਕੇ ਕੁਝ ਮਿੰਟਾਂ ਤੱਕ ਗਰਦਨ ਅਤੇ ਪੂਰੇ ਚਿਹਰੇ ਦੀ ਮਸਾਜ ਕਰੋ। ਜੇਕਰ ਸਮੂਦਨੈੱਸ ਘੱਟ ਲੱਗੇ ਤਾਂ ਤੁਸੀਂ ਹੱਥਾਂ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਲੈ ਸਕਦੇ ਹੋ। ਇਸ ਤੋਂ ਬਾਅਦ ਟਿਸ਼ੂ ਪੇਪਰ ਨੂੰ ਪਾਣੀ ਵਿੱਚ ਭਿਓ ਕੇ ਹਲਕਾ ਜਿਹਾ ਨਿਚੋੜ ਲਓ ਅਤੇ ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰ ਲਓ।
ਇਹ ਵੀ ਪੜ੍ਹੋ
ਚੌਥਾ ਸਟੈਪ ਹੈ ਫੇਸ ਪੈਕ ਅਪਲਾਈ ਕਰਨਾ
ਇੱਕ ਕੋਲੀ ਵਿੱਚ ਮੁਲਤਾਨੀ ਮਿੱਟੀ, ਥੋੜ੍ਹਾ ਜਿਹਾ ਬੇਸਨ, ਚੰਦਨ ਪਾਊਡਰ, ਇੱਕ ਚੁਟਕੀ ਹਲਦੀ ਅਤੇ ਗੁਲਾਬ ਜਲ ਮਿਲਾਓ। ਇਸ ਨੂੰ ਪੂਰੇ ਚਿਹਰੇ ਦੇ ਨਾਲ-ਨਾਲ ਗਰਦਨ ‘ਤੇ ਵੀ ਅਪਲਾਈ ਕਰੋ ਅਤੇ 10-15 ਮਿੰਟਾਂ ਲਈ ਇਸੇ ਤਰ੍ਹਾਂ ਛੱਡ ਦਿਓ। ਇਸ ਤੋਂ ਬਾਅਦ ਜਾਂ ਤਾਂ ਟਿਸ਼ੂ ਪੇਪਰ ਨਾਲ ਸਾਫ਼ ਕਰੋ ਜਾਂ ਫਿਰ ਚਿਹਰਾ ਧੋ ਲਓ।
ਫਾਈਨਲ ਸਟੈਪ ਹੈ ਸੀਰਮ
ਫੇਸ਼ੀਅਲ ਦੇ ਫਾਈਨਲ ਸਟੈਪ ਵਿੱਚ ਸੀਰਮ ਅਪਲਾਈ ਕੀਤਾ ਜਾਂਦਾ ਹੈ। ਘਰ ‘ਤੇ ਇਸ ਨੂੰ ਤਿਆਰ ਕਰਨ ਲਈ ਐਲੋਵੇਰਾ ਜੈੱਲ ਲੈ ਕੇ ਇਸ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਓ। ਇਸ ਵਿੱਚ ਵਿਟਾਮਿਨ E ਦਾ 1 ਕੈਪਸੂਲ ਅਤੇ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਦਿਓ। ਇਸ ਨੂੰ ਆਪਣੇ ਪੂਰੇ ਚਿਹਰੇ ‘ਤੇ ਚੰਗੀ ਤਰ੍ਹਾਂ ਅਪਲਾਈ ਕਰੋ। ਬਿਲਕੁਲ ਪਤਲੀ ਲੇਅਰ ਲਗਾਓ ਅਤੇ ਫਿਰ ਇਸ ਨੂੰ ਸੁੱਕਣ ਦਿਓ। ਬਚਿਆ ਹੋਇਆ ਸੀਰਮ ਤੁਸੀਂ ਕਿਸੇ ਬੋਤਲ ਵਿੱਚ ਭਰ ਕੇ ਬਾਅਦ ਵਿੱਚ ਵਰਤ ਸਕਦੇ ਹੋ। ਇਸ ਤਰ੍ਹਾਂ ਘਰ ‘ਤੇ ਹੀ 5 ਸਟੈਪ ਵਿੱਚ ਫੇਸ਼ੀਅਲ ਪੂਰਾ ਹੋ ਜਾਵੇਗਾ।
