AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

14 ਸਤੰਬਰ ਨੂੰ ਹੈ ਗਣੇਸ਼ ਚਤੁਰਥੀ, ਬੱਪਾ ਲਈ ਇਸ ਤਰ੍ਹਾਂ ਬਣਾਓ ਰਵਾਇਤੀ ਮੋਦਕ, ਇੱਥੇ ਦੇਖੋ ਰੈਸਿਪੀ

Ganesh Chaturthi: ਗਣਪਤੀ ਜੀ ਨੂੰ ਮੋਦਕ ਬਹੁਤ ਪਸੰਦ ਹਨ, ਇਸ ਲਈ ਗਣੇਸ਼ ਉਤਸਵ ਦੌਰਾਨ ਖਾਸ ਤੌਰ ਤੇ ਇਸ ਨੂੰ ਬਣਾਇਆ ਜਾਂਦਾ ਹੈ। ਇਸ ਆਰਟੀਕਲ ਵਿੱਚ ਜਾਣਾਂਗੇ ਰਵਾਇਤੀ ਤਰੀਕੇ ਨਾਲ ਬਣਾਏ ਜਾਣ ਵਾਲੇ ਉਕਡੀਚੇ ਮੋਦਕ ਦੀ ਰੈਸਿਪੀ, ਜਿਸ ਨੂੰ ਸ਼ੈਫ ਰਣਵੀਰ ਬਰਾੜ ਨੇ ਸ਼ੇਅਰ ਕੀਤਾ ਹੈ।

14 ਸਤੰਬਰ ਨੂੰ ਹੈ ਗਣੇਸ਼ ਚਤੁਰਥੀ, ਬੱਪਾ ਲਈ ਇਸ ਤਰ੍ਹਾਂ ਬਣਾਓ ਰਵਾਇਤੀ ਮੋਦਕ, ਇੱਥੇ ਦੇਖੋ ਰੈਸਿਪੀ
14 ਸਤੰਬਰ ਨੂੰ ਹੈ ਗਣੇਸ਼ ਚਤੁਰਥੀ
tv9-punjabi
| Updated On: 07 Sep 2026 14:21 PM IST
Share

ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਵਿੱਚ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵੱਡੇ-ਵੱਡੇ ਗਣਪਤੀ ਪੰਡਾਲ ਲਗਾਏ ਜਾਂਦੇ ਹਨ ਅਤੇ ਲੋਕ ਆਪਣੇ ਘਰਾਂ ਵਿੱਚ ਵੀ ਢੋਲ-ਨਗਾੜਿਆਂ ਨਾਲ ਬੱਪਾ ਦਾ ਸਵਾਗਤ ਕਰਦੇ ਹਨ। ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਪਰ ਮੰਨਿਆ ਜਾਂਦਾ ਹੈ ਕਿ ਗਣੇਸ਼ ਜੀ ਨੂੰ ਮੋਦਕ ਬੇਹੱਦ ਪਸੰਦ ਹਨ। ਇਸ ਲਈ ਮੋਦਕ ਤੋਂ ਬਿਨਾਂ ਉਨ੍ਹਾਂ ਦਾ ਭੋਗ ਅਧੂਰਾ ਮੰਨਿਆ ਜਾਂਦਾ ਹੈ। 14 ਸਤੰਬਰ 2024 ਨੂੰ ਗਣੇਸ਼ ਚਤੁਰਥੀ ਹੈ। ਇਸ ਖਾਸ ਮੌਕੇ ਤੇ ਤੁਸੀਂ ਵੀ ਰਵਾਇਤੀ ਤਰੀਕੇ ਨਾਲ ਬਣਾਏ ਜਾਣ ਵਾਲੇ ਉਕਡੀਚੇ ਮੋਦਕ ਜ਼ਰੂਰ ਬਣਾਓ।

ਉਕਡੀਚੇ ਮੋਦਕ ਰਵਾਇਤੀ ਤੌਰ ਤੇ ਮਹਾਰਾਸ਼ਟਰ ਵਿੱਚ ਬਣਾਏ ਜਾਂਦੇ ਹਨ ਅਤੇ ਖਾਸ ਤੌਰ ਤੇ ਗਣਪਤੀ ਪੂਜਾ ਦੌਰਾਨ ਭੋਗ ਵਜੋਂ ਅਰਪਿਤ ਕੀਤੇ ਜਾਂਦੇ ਹਨ। ਇਸ ਦੀ ਉੱਪਰਲੀ ਪਰਤ ਚੌਲਾਂ ਦੇ ਆਟੇ ਨਾਲ ਬਣੀ ਹੁੰਦੀ ਹੈ ਅਤੇ ਅੰਦਰ ਨਾਰੀਅਲ ਤੇ ਗੁੜ ਦੀ ਸਟਫਿੰਗ ਭਰੀ ਹੁੰਦੀ ਹੈ। ਇਸ ਦਾ ਸਵਾਦ ਮੂੰਹ ਵਿੱਚ ਘੁਲ ਜਾਣ ਵਾਲਾ ਹੁੰਦਾ ਹੈ। ਆਓ, ਇਸ ਦੀ ਰੈਸਿਪੀ ਦੇਖਦੇ ਹਾਂ।

ਉਕਡੀਚੇ ਮੋਦਕ ਲਈ ਸਮੱਗਰੀ

ਸਟਫਿੰਗ ਲਈ

1 ਵੱਡਾ ਚਮਚ ਘਿਓ, ½ ਵੱਡਾ ਚਮਚ ਖਸਖਸ, 5-6 ਕਾਜੂ (ਕੱਟੇ ਹੋਏ), 5-6 ਬਦਾਮ (ਕੱਟੇ ਹੋਏ), 3 ਕੱਪ ਨਾਰੀਅਲ (ਕੱਦੂਕਸ ਕੀਤਾ ਹੋਇਆ), ਇੱਕ ਚੁਟਕੀ ਨਮਕ, 1½ ਕੱਪ ਗੁੜ, ¼ ਛੋਟਾ ਚਮਚ ਜਾਇਫਲ ਪਾਊਡਰ, 1 ਚਮਚ ਇਲਾਇਚੀ ਪਾਊਡਰ

ਆਟੇ ਲਈ ਸਮੱਗਰੀ

1½ ਕੱਪ ਪਾਣੀ, ½ ਕੱਪ ਦੁੱਧ, ਇੱਕ ਚੁਟਕੀ ਨਮਕ, 1 ਵੱਡਾ ਚਮਚ ਘਿਓ, 1 ਵੱਡਾ ਚਮਚ ਸਾਬੂਦਾਣੇ ਦਾ ਆਟਾ, 2 ਕੱਪ ਬਰੀਕ ਚੌਲਾਂ ਦਾ ਆਟਾ, 1 ਵੱਡਾ ਚਮਚ ਘਿਓ।

ਵਾਧੂ ਸਮੱਗਰੀ

ਇੱਕ ਚੁਟਕੀ ਕੇਸਰ (ਦੁੱਧ ਵਿੱਚ ਭਿੱਜਿਆ ਹੋਇਆ), ਚਾਂਦੀ ਦਾ ਵਰਕ, ਬਣਾਉਣ ਦਾ ਤਰੀਕਾ

ਸਟਫਿੰਗ ਬਣਾਉਣ ਦਾ ਤਰੀਕਾ

  • ਇੱਕ ਪੈਨ ਵਿੱਚ ਥੋੜ੍ਹਾ ਜਿਹਾ ਘਿਓ ਗਰਮ ਕਰੋ ਅਤੇ ਇਸ ਵਿੱਚ ਖਸਖਸ, ਕਾਜੂ ਅਤੇ ਬਦਾਮ ਪਾ ਕੇ ਹਲਕਾ ਭੁੰਨ ਲਓ। ਫਿਰ ਕੱਦੂਕਸ ਕੀਤਾ ਹੋਇਆ ਨਾਰੀਅਲ ਪਾਓ ਅਤੇ 4-5 ਮਿੰਟ ਤੱਕ ਹਲਕਾ ਭੁੰਨੋ।
  • ਹੁਣ ਇਸ ਵਿੱਚ ਗੁੜ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਉਦੋਂ ਤੱਕ ਪਕਾਉਣਾ ਹੈ, ਜਦੋਂ ਤੱਕ ਗੁੜ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਇਸ ਤੋਂ ਬਾਅਦ 4-5 ਮਿੰਟ ਤੱਕ ਜਾਂ ਮਿਸ਼ਰਣ ਦੇ ਥੋੜ੍ਹਾ ਸੁੱਕਣ ਤੱਕ ਪਕਾਓ।
  • ਹੁਣ ਮਿਸ਼ਰਣ ਵਿੱਚ ਇਲਾਇਚੀ ਪਾਊਡਰ ਅਤੇ ਜਾਇਫਲ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਠੰਢਾ ਹੋਣ ਦਿਓ।

ਆਟੇ ਨੂੰ ਗੁੰਨ੍ਹਣ ਦਾ ਤਰੀਕਾ

ਇੱਕ ਪੈਨ ਵਿੱਚ ਥੋੜ੍ਹਾ ਜਿਹਾ ਪਾਣੀ ਅਤੇ ਦੁੱਧ ਗਰਮ ਕਰੋ। ਇਸ ਵਿੱਚ ਨਮਕ ਅਤੇ ਘਿਓ ਪਾਓ। ਫਿਰ ਸਾਬੂਦਾਣੇ ਦਾ ਆਟਾ ਅਤੇ ਚੌਲਾਂ ਦਾ ਆਟਾ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਢੱਕ ਕੇ ਹੌਲੀ ਅੱਗ ਤੇ 5 ਮਿੰਟ ਤੱਕ ਪਕਾਓ। ਫਿਰ ਇਸ ਨੂੰ ਬਾਹਰ ਕੱਢ ਕੇ ਥੋੜ੍ਹਾ ਘਿਓ ਪਾਓ ਅਤੇ ਦੁਬਾਰਾ ਚੰਗੀ ਤਰ੍ਹਾਂ ਗੁੰਨ੍ਹ ਕੇ ਨਰਮ ਆਟਾ ਤਿਆਰ ਕਰ ਲਓ।

ਉਕਡੀਚੇ ਮੋਦਕ ਬਣਾਉਣ ਦਾ ਤਰੀਕਾ

  • ਆਟੇ ਤੋਂ ਨਿੰਬੂ ਦੇ ਆਕਾਰ ਦੇ ਗੋਲੇ ਬਣਾ ਲਓ। ਉਨ੍ਹਾਂ ਤੇ ਥੋੜ੍ਹਾ ਚੌਲਾਂ ਦਾ ਆਟਾ ਲਗਾਓ ਅਤੇ ਵੇਲਣ ਨਾਲ ਛੋਟੀ ਪੂਰੀ ਵੇਲ ਲਓ।
  • ਤਿਆਰ ਕੀਤੀ ਪੂਰੀ ਵਿੱਚ ਨਾਰੀਅਲ ਦੀ ਸਟਫਿੰਗ ਭਰੋ, ਪਰ ਇਸ ਨੂੰ ਮੋੜਨ ਲਈ ਥੋੜ੍ਹੀ ਜਗ੍ਹਾ ਖਾਲੀ ਛੱਡੋ।
  • ਹੁਣ ਬਚੇ ਹੋਏ ਕਿਨਾਰਿਆਂ ਨੂੰ ਉਂਗਲਾਂ ਨਾਲ ਛੋਟੀਆਂ-ਛੋਟੀਆਂ ਚੁੰਨਟਾਂ (Pleats) ਵਿੱਚ ਦਬਾਓ ਅਤੇ ਫਿਰ ਉਨ੍ਹਾਂ ਨੂੰ ਉੱਪਰ ਵੱਲ ਕਰਦੇ ਹੋਏ ਮੋਦਕ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ।
  • ਇਸੇ ਤਰ੍ਹਾਂ ਸਾਰੇ ਮੋਦਕ ਤਿਆਰ ਕਰ ਲਓ ਅਤੇ ਇੱਕ ਪਲੇਟ ਵਿੱਚ ਰੱਖਦੇ ਜਾਓ। ਹਰ ਮੋਦਕ ਤੇ ਦੁੱਧ ਵਿੱਚ ਭਿੱਜਿਆ ਹੋਇਆ ਥੋੜ੍ਹਾ ਜਿਹਾ ਕੇਸਰ ਪਾਓ। ਹੁਣ ਇਨ੍ਹਾਂ ਨੂੰ ਸਟੀਮਰ ਵਿੱਚ ਚੰਗੀ ਤਰ੍ਹਾਂ ਸਟੀਮ ਕਰ ਲਓ।

Source:TV9Hindi.com

Follow Us
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...