Auto News: ਟੋਇਟਾ ਬਣਾ ਰਹੀ ਗਜਬ ਦੀਆਂ ਬੈਟਰੀਆਂ, 10 ਮਿੰਟ ‘ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ, ਰੇਂਜ ਹੋਵੇਗੀ 1000 ਕਿਲੋਮੀਟਰ
Most Powerful EV Battery:ਟੋਇਟਾ ਨੇ ਐਲਾਨ ਕੀਤਾ ਹੈ ਸਾਲਿਡ-ਸਟੇਟ ਬੈਟਰੀਆਂ ਵਿੱਚ ਐਡਵਾਂਸਮੈਂਟ ਤਕਨੀਕ ਲਿਆਵੇਗੀ। ਇਸ ਤੋਂ ਇਲਾਵਾ ਕੰਪਨੀ ਘੱਟ ਕੀਮਤ 'ਤੇ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਪਰਫਾਰਮੈਂਸ ਅਤੇ ਰੇਂਜ ਬਿਹਤਰ ਬਣਾਉਣ 'ਤੇ ਕੰਮ ਕਰੇਗੀ।
ਹੁਣ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਲੈਕਟ੍ਰਿਕ ਕਾਰ (Electric Cars)ਚਲਾਉਂਦੇ ਹੋਏ ਇੱਕ ਵਾਰ ਵਿੱਚ 1000 ਕਿਲੋਮੀਟਰ ਦਾ ਸਫਰ ਕਰ ਸਕੋਗੇ। ਇੰਨਾ ਹੀ ਨਹੀਂ ਇਲੈਕਟ੍ਰਿਕ ਕਾਰਾਂ ਸਿਰਫ 10 ਮਿੰਟ ‘ਚ ਚਾਰਜ ਹੋ ਵੀ ਜਾਣਗੀਆਂ। ਦਿੱਗਜ ਆਟੋਮੋਬਾਈਲ ਕੰਪਨੀ ਟੋਇਟਾ ਨੇ ਸਾਲਿਡ-ਸਟੇਟ ਬੈਟਰੀ ਨੂੰ ਹੋਰ ਐਡਵਾਂਸ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨਵੇਂ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ‘ਤੇ ਕੰਮ ਕਰੇਗੀ। ਇਹ ਸਭ ਕੁਝ ਕਰਦੇ ਸਮੇਂ ਲਾਗਤ ਦਾ ਵੀ ਧਿਆਨ ਰੱਖਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸਸਤੇ ਭਾਅ ‘ਤੇ ਈਵੀ ਸਹੂਲਤਾਂ ਦਾ ਲਾਭ ਮਿਲ ਸਕੇ।
ਟੋਇਟਾ ਦੁਨੀਆ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਹਾਲਾਂਕਿ, ਇਲੈਕਟ੍ਰਿਕ ਕਾਰ ਦੀ ਦੁਨੀਆ ਟੇਸਲਾ ਦੀ ਬਾਦਸ਼ਾਹਤ ਕਾਇਮ ਹੈ। ਜਾਪਾਨੀ ਇਲੈਕਟ੍ਰਿਕ ਕਾਰ ਬਾਜ਼ਾਰ ‘ਚ ਵੀ ਖੁਦ ਨੂੰ ਨੰਬਰ ਇਕ ਕੰਪਨੀ ਬਣਾਉਣਾ ਚਾਹੁੰਦੀ ਹੈ।
ਇਸ ਲਈ ਕੰਪਨੀ ਨੇ ਆਪਣੇ ਪਲਾਨ ਦਾ ਖੁਲਾਸਾ ਕੀਤਾ ਹੈ। ਇਸ ਦੇ ਤਹਿਤ ਆਟੋ ਕੰਪਨੀ ਅਗਲੀ ਪੀੜ੍ਹੀ ਦੀ ਬੈਟਰੀ ਦੇ ਡੇਵਲਪਮੈਂਟ ਅਤੇ ਮੈਨੂਫੈਕਚਰਿੰਗ ਫੈਸੀਲਿਟੀ ਨੂੰ ਬਿਹਤਰ ਕਰੇਗੀ।
1000 ਕਿਲੋਮੀਟਰ ਹੋਵੇਗੀ ਰੇਂਜ
ਜਾਪਾਨੀ ਕਾਰ ਕੰਪਨੀ ਇਸ ਸਮੇਂ ਨੈਕਸਟ ਜੇਨਰੇਸ਼ਨ ਲਿਥੀਅਮ-ਆਇਨ ਬੈਟਰੀਆਂ ਦੇ ਡੇਵਲਪਮੈਂਟ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਨੂੰ 2026 ‘ਚ ਪੇਸ਼ ਕੀਤਾ ਜਾ ਸਕਦਾ ਹੈ। ਨੈਕਸਟ ਜੇਨਰੇਸ਼ਨ ਬੈਟਰੀਆਂ ਵਧੇਰੇ ਰੇਂਜ ਅਤੇ ਬਿਹਤਰ ਫਾਸਟ ਚਾਰਜਿੰਗ ਕੈਪੇਬਿਲਿਟੀ ਦੇ ਨਾਲ ਆਉਣਗੀਆਂ। ਖਾਸ ਤੌਰ ‘ਤੇ, ਟੋਇਟਾ ਅਜਿਹੀ ਇਲੈਕਟ੍ਰਿਕ ਕਾਰ ਬਣਾਉਣ ‘ਤੇ ਕੰਮ ਕਰ ਰਹੀ ਹੈ ਜੋ ਇਕ ਵਾਰ ਚਾਰਜ ਕਰਨ ‘ਤੇ 1,000 ਕਿਲੋਮੀਟਰ ਦਾ ਸਫਰ ਕਰ ਸਕੇ।
ਇਹ ਵੀ ਪੜ੍ਹੋ
10 ਮਿੰਟਾਂ ‘ਚ ਪੂਰੀ ਤਰ੍ਹਾਂ ਚਾਰਜ ਹੋਵੇਗੀ ਕਾਰ
ਕੰਪਨੀ ਅਜਿਹੀ ਇਲੈਕਟ੍ਰਿਕ ਕਾਰ ਬਣਾਉਣਾ ਚਾਹੁੰਦੀ ਹੈ ਜੋ ਸਿਰਫ 10 ਮਿੰਟਾਂ ‘ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਟੋਇਟਾ ਨਵੀਂ ਯੋਜਨਾ ਰਾਹੀਂ ਟੇਸਲਾ ਨੂੰ ਚੁਣੌਤੀ ਦੇਵੇਗੀ। ਵਰਤਮਾਨ ਵਿੱਚ, Tesla Model Y ਦੀ ਸਿੰਗਲ ਚਾਰਜ ‘ਤੇ 530 ਕਿਲੋਮੀਟਰ ਦੀ ਰੇਂਜ ਹੈ। ਟੋਇਟਾ ਦੀਆਂ ਨਵੀਆਂ ਇਲੈਕਟ੍ਰਿਕ ਕਾਰਾਂ ਮਾਡਲ Y ਰੇਂਜ ਨੂੰ ਪਿੱਛੇ ਛੱਡ ਦੇਣਗੀਆਂ। ਇਲੈਕਟ੍ਰਿਕ ਕਾਰ ਦੀ ਬਿਹਤਰ ਬੈਟਰੀ ਸਮਰੱਥਾ ਦੇ ਕਾਰਨ ਅਜਿਹਾ ਕੀਤਾ ਜਾ ਸਕਦਾ ਹੈ।
ਲੰਬਾ ਸਾਥ ਦੇਣਗੀਆਂ ਬੈਟਰੀਆਂ
ਇਲੈਕਟ੍ਰਿਕ ਕਾਰ ਖਰੀਦਣ ‘ਚ ਚਾਰਜਿੰਗ ਦੀ ਸਮੱਸਿਆ ਕਾਫੀ ਪੇਸ਼ ਆਉਂਦੀ ਹੈ। ਇਨ੍ਹਾਂ ਨੂੰ ਚਾਰਜ ਕਰਨ ਵਿੱਚ ਕਈ ਘੰਟੇ ਲੱਗ ਜਾਂਦੇ ਹਨ, ਅਤੇ ਇਹ ਸਾਲੋਂ-ਸਾਲਾਵੀ ਨਹੀਂ ਟਿਕਦੀਆਂ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਟੋਇਟਾ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੰਪਨੀ ਅਜਿਹੀ ਸਾਲਿਡ-ਸਟੇਟ ਬੈਟਰੀਆਂ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਟਿਕਾਊਪਣ ਦੇ ਮਾਮਲੇ ‘ਚ ਕਾਫੀ ਅੱਗੇ ਰਹੇਗੀ ਅਤੇ ਦਾ ਲੰਬਾ ਸਾਥ ਦੇਣਗੀਆਂ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ