Hair Care: ਗਰਮੀਆਂ ਵਿੱਚ ਆਪਣੇ ਵਾਲਾਂ ਦਾ ਇਸ ਤਰ੍ਹਾਂ ਰੱਖੋ ਧਿਆਨ

Published: 

25 Mar 2023 22:56 PM

Haircare in Summers: ਔਰਤਾਂ ਲਈ ਲੰਬੇ, ਸੁੰਦਰ, ਸੰਘਣੇ ਅਤੇ ਚਮਕਦਾਰ ਵਾਲ ਬਹੁਤ ਜ਼ਰੂਰੀ ਹਨ। ਪਰ ਗਰਮੀ ਦੇ ਮੌਸਮ ਵਿੱਚ ਚੰਗੇ ਵਾਲ ਕਿਸ ਤਰ੍ਹਾਂ ਬਣੇ ਰਹਿਣ ਇਹ ਬਹੁਤ ਹੀ ਮੁਸ਼ਕਿਲ ਕੰਮ ਹੋ ਜਾਂਦਾ ਹੈ। ਅੱਜ ਵਾਲਾਂ ਨੂੰ ਚੰਗਾ ਬਣਾਏ ਜਾਣ ਬਾਰੇ ਤੁਹਾਨੂੰ ਦੱਸਾਂਗੇ ਕੁਝ ਨਵੇਂ ਨੁਕਸੇ।

Hair Care: ਗਰਮੀਆਂ ਵਿੱਚ ਆਪਣੇ ਵਾਲਾਂ ਦਾ ਇਸ ਤਰ੍ਹਾਂ ਰੱਖੋ ਧਿਆਨ
Follow Us On

Lifestyle:ਕੋਈ ਵੀ ਔਰਤ ਜਾਂ ਮੁਟਿਆਰ ਆਪਣੇ ਵਾਲਾਂ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀ ਹੈ। ਇਨ੍ਹਾਂ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਾਲ ਹਮੇਸ਼ਾ ਲੰਬੇ, ਸੰਘਣੇ ਅਤੇ ਚਮਕਦਾਰ ਰਹਿਣ। ਅਜਿਹੇ ਵਾਲ ਕਿਸੇ ਵੀ ਔਰਤ ਜਾਂ ਲੜਕੀ ਦਾ ਆਤਮਵਿਸ਼ਵਾਸ ਵਧਾਉਂਦੇ ਹਨ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਹਰ ਕੋਈ ਵਾਲਾਂ ਦੇ ਬੇਜਾਨ ਹੋਣ, ਝੜਨ ਅਤੇ ਵਾਲਾਂ ਦੇ ਟੁੱਟਣ ਤੋਂ ਚਿੰਤਤ ਰਹਿੰਦਾ ਹੈ।

ਕਈ ਔਰਤਾਂ ਅਤੇ ਲੜਕੀਆਂ ਵਾਲਾਂ ‘ਤੇ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਦੀਆਂ ਹਨ ਪਰ ਉਨ੍ਹਾਂ ਦੇ ਚੰਗੇ ਨਤੀਜੇ ਨਹੀਂ ਮਿਲਦੇ। ਬਦਲਦੇ ਮੌਸਮ ਅਤੇ ਗਰਮੀਆਂ ਵਿੱਚ ਵਾਲਾਂ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਗਰਮੀਆਂ ਵਿੱਚ ਵਾਲਾਂ ਦੀ ਸਮੱਸਿਆ ਦਾ ਇੱਕ ਕਾਰਨ ਪ੍ਰਦੂਸ਼ਣ (Pollution) ਵਿੱਚ ਵਾਧਾ ਵੀ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਗਰਮੀ ਦੇ ਮੌਸਮ ‘ਚ ਆਪਣੇ ਵਾਲਾਂ ਨੂੰ ਕਿਵੇਂ ਚਮਕਦਾਰ ਬਣਾ ਸਕਦੇ ਹੋ।

ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਵਾਲਾਂ ਨੂੰ ਸ਼ੈਂਪੂ ਕਰੋ

ਸਰਦੀਆਂ ਦੇ ਉਲਟ, ਗਰਮੀਆਂ ਵਿੱਚ ਸਾਡੇ ਵਾਲ ਬਹੁਤ ਜਲਦੱ ਗੰਦੇ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਰਮੀਆਂ ‘ਚ ਸਾਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਜੋ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਦੂਜੇ ਜਾਂ ਤੀਜੇ ਦਿਨ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਸ਼ੈਂਪੂ (Shampoo) ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸ਼ੈਂਪੂ ਹਮੇਸ਼ਾ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਹਲਕੇ ਸ਼ੈਂਪੂ ਵੀ ਬਾਜ਼ਾਰ ਵਿੱਚ ਆ ਰਹੇ ਹਨ ਜੋ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਵਾਲਾਂ ‘ਚ ਵਰਤਿਆ ਜਾਣ ਵਾਲਾ ਸ਼ੈਂਪੂ ਚੰਗੀ ਕੁਆਲਿਟੀ ਦਾ ਹੋਵੇ।

ਸੂਰਜ ਦੀ ਰੌਸ਼ਨੀ ਤੋਂ ਵਾਲਾਂ ਦੀ ਰੱਖਿਆ ਕਰੋ

ਜਦੋਂ ਵੀ ਤੁਸੀਂ ਧੁੱਪ ਵਿੱਚ ਬਾਹਰ ਜਾਂਦੇ ਹੋ, ਸਰੀਰ ਦੇ ਦੂਜੇ ਹਿੱਸਿਆਂ ਦੇ ਨਾਲ-ਨਾਲ ਆਪਣੇ ਵਾਲਾਂ ਨੂੰ ਤੇਜ਼ ਧੁੱਪ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ (Ultraviolet radiation) ਵੀ ਸਾਡੇ ਵਾਲਾਂ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਇਸ ਨਾਲ ਵਾਲਾਂ ‘ਚ ਖੁਸ਼ਕੀ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਉਹ ਕਮਜ਼ੋਰ ਅਤੇ ਟੁੱਟ ਜਾਂਦੇ ਹਨ। ਇਸ ਲਈ ਧੁੱਪ ਵਿੱਚ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸਕਾਰਫ਼ ਜਾਂ ਸਟੋਲ ਨਾਲ ਢੱਕੋ।

ਕੰਡੀਸ਼ਨਰ ਲਗਾਉਣਾ ਬਹੁਤ ਜਰੂਰੀ ਹੈ

ਕੰਡੀਸ਼ਨਰ ਸ਼ੈਂਪੂ ਜਿੰਨਾ ਹੀ ਜ਼ਰੂਰੀ ਹੈ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ, ਹਾਈਡਰੇਟ ਰੱਖਦਾ ਹੈ ਅਤੇ ਉਲਝਣਾਂ ਨੂੰ ਵੀ ਘਟਾਉਂਦਾ ਹੈ। ਜੇਕਰ ਤੁਸੀਂ ਬਾਜ਼ਾਰ ਦੇ ਕੈਮੀਕਲ ਯੁਕਤ ਉਤਪਾਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਕੁਝ ਕੁਦਰਤੀ ਚੀਜ਼ਾਂ ਦੀ ਮਦਦ ਨਾਲ ਘਰ ‘ਚ ਹੀ ਕੰਡੀਸ਼ਨਰ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਹੋ ਸਕੇ ਤਾਂ ਐਲੋਵੇਰਾ ਜੈੱਲ (Aloe vera gel) , ਨਾਰੀਅਲ ਤੇਲ ਆਦਿ ਨਾਲ ਵਾਲਾਂ ਦੀ ਹਲਕੀ ਮਸਾਜ ਕਰੋ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਾਡੇ ਵਾਲਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ