ਛੋਟੀ ਉਮਰ ‘ਚ ਹੋਏ ਵਾਲ ਚਿੱਟੇ, ਕੁਦਰਤੀ ਤਰੀਕਿਆਂ ਨਾਲ ਇੰਝ ਬਣਾਓ ਕਾਲੇ

Published: 

01 Dec 2023 10:37 AM

ਸਮੇਂ ਤੋਂ ਪਹਿਲਾਂ ਸਫ਼ੇਦ ਵਾਲ ਸਾਡੀ ਦਿੱਖ ਜਾਂ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਕੌਣ ਸੰਘਣੇ ਅਤੇ ਕਾਲੇ ਵਾਲ ਪਸੰਦ ਨਹੀਂ ਕਰਦਾ? ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਸਲੇਟੀ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਕੁਝ ਕੁਦਰਤੀ ਤਰੀਕਿਆਂ ਨਾਲ ਇਨ੍ਹਾਂ ਨੂੰ ਦੁਬਾਰਾ ਕਾਲਾ ਕਰ ਸਕਦੇ ਹੋ। ਜਾਂ ਵਾਲਾਂ 'ਤੇ ਇਸ ਸਲੇਟੀਪਨ ਨੂੰ ਕਾਫੀ ਹੱਦ ਤੱਕ ਲੁਕਾਇਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਟ੍ਰਿਕਸ ਬਾਰੇ।

ਛੋਟੀ ਉਮਰ ਚ ਹੋਏ ਵਾਲ ਚਿੱਟੇ, ਕੁਦਰਤੀ ਤਰੀਕਿਆਂ ਨਾਲ ਇੰਝ ਬਣਾਓ ਕਾਲੇ
Follow Us On

ਵਾਲਾਂ ਦਾ ਝੜਨਾ, ਰੁੱਖੇ ਵਾਲ ਅਤੇ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਅੱਜ ਕੱਲ੍ਹ ਆਮ ਗੱਲ ਹੈ। ਖਰਾਬ ਲਾਈਫਸਟਾਇਲ, ਵਧਦੇ ਪ੍ਰਦੂਸ਼ਣ ਅਤੇ ਹੋਰ ਕਾਰਨਾਂ ਕਰਕੇ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਕਈ ਵਾਰ ਸਮੇਂ ਤੋਂ ਪਹਿਲਾਂ ਵਾਲਾਂ ਦੀ ਸਮੱਸਿਆ ਕਾਰਨ ਲੋਕ ਸ਼ਰਮ ਮਹਿਸੂਸ ਕਰਦੇ ਹਨ। ਕਿਉਂਕਿ ਇਸ ਨਾਲ ਸਾਰੀ ਦਿੱਖ ਖਰਾਬ ਦਿਖਾਈ ਦਿੰਦੀ ਹੈ। ਸਮੇਂ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਤਣਾਅ ਹੈ। ਹਾਲਾਂਕਿ ਉਨ੍ਹਾਂ ਨੂੰ ਛੁਪਾਉਣ ਲਈ ਕਈ ਤਰੀਕੇ ਅਜ਼ਮਾਏ ਜਾਂਦੇ ਹਨ।

ਜੇਕਰ ਤੁਸੀਂ ਸਲੇਟੀ ਵਾਲਾਂ ਨੂੰ ਕਾਲੇ ਅਤੇ ਸੰਘਣੇ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੇ ਲਈ ਕੁਝ ਟ੍ਰਿਕਸ ਅਜ਼ਮਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਅਪਣਾਉਣਾ ਆਸਾਨ ਹੈ ਅਤੇ ਇਨ੍ਹਾਂ ਤੋਂ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਕੌਫੀ ਅਤੇ ਮਹਿੰਦੀ

ਚਿੱਟੇ ਵਾਲਾਂ ਨੂੰ ਰੰਗਣ ਲਈ ਮਹਿੰਦੀ ਲਗਾਉਣਾ ਬਹੁਤ ਪੁਰਾਣਾ ਤਰੀਕਾ ਹੈ। ਇਸ ਨਾਲ ਵਾਲਾਂ ਦੀ ਸੁੰਦਰਤਾ ਵਧਦੀ ਹੈ ਅਤੇ ਉਹ ਮਜ਼ਬੂਤ ​​ਵੀ ਹੁੰਦੇ ਹਨ। ਮਹਿੰਦੀ ‘ਚ ਕਈ ਚੀਜ਼ਾਂ ਮਿਲਾ ਕੇ ਲਗਾਉਣ ਨਾਲ ਦੁੱਗਣਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਹੀਨਾ ਪਾਊਡਰ ਪੇਸਟ ਵਿੱਚ ਕੌਫੀ ਨੂੰ ਮਿਲਾਉਣਾ ਹੈ। ਇਹ ਦੋਵੇਂ ਚੀਜ਼ਾਂ ਰੰਗ ਨੂੰ ਗੂੜਾ ਬਣਾ ਸਕਦੀਆਂ ਹਨ।

ਇਹ ਸਟੈਪ ਕਰੋ ਫਾਲੋ

  • ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਪਾਣੀ ਗਰਮ ਕਰੋ।
  • ਇਸ ਤੋਂ ਬਾਅਦ ਇਸ ‘ਚ ਕੌਫੀ ਪਾਊਡਰ ਮਿਲਾਓ।
  • ਇਕ ਹੋਰ ਬਰਤਨ ਵਿੱਚ ਮਹਿੰਦੀ ਪਾਊਡਰ, ਦਹੀਂ ਅਤੇ ਕੌਫੀ ਦਾ ਪਾਣੀ ਪਾਓ।
  • ਚੀਜ਼ਾਂ ਨੂੰ ਮਿਲਾ ਕੇ ਰਾਤ ਭਰ ਛੱਡ ਦਿਓ।
  • ਅਗਲੇ ਦਿਨ, ਇਸ ਪੇਸਟ ਨੂੰ ਨਹਾਉਣ ਤੋਂ ਪਹਿਲਾਂ ਵਾਲਾਂ ‘ਤੇ ਲਗਾਓ ਅਤੇ ਲਗਭਗ ਇੱਕ ਘੰਟੇ ਬਾਅਦ ਸ਼ੈਂਪੂ ਕਰੋ।

ਹੇਅਰ ਰਿੰਸ

ਵਾਲਾਂ ਦੇ ਸਫ਼ੇਦ ਹੋਣ ਨੂੰ ਦੂਰ ਕਰਨ ਲਈ ਤੁਸੀਂ ਬਲੈਕ ਟੀ ਨਾਲ ਹੇਅਰ ਰਿੰਸ ਬਣਾ ਸਕਦੇ ਹੋ। ਇਸ ਦੇ ਲਈ ਇਕ ਬਰਤਨ ‘ਚ ਦੋ ਚੱਮਚ ਕਾਲੀ ਚਾਹ ਪਾਣੀ ‘ਚ ਮਿਲਾ ਲਓ। ਇਸ ‘ਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਪਾਣੀ ਨੂੰ ਉਬਾਲ ਲਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਫਿਲਟਰ ਕਰੋ ਅਤੇ ਵਾਲਾਂ ‘ਤੇ ਲਗਾਓ। ਤੁਸੀਂ ਇਸ ਹੇਅਰ ਰਿੰਸ ਨੂੰ ਹਫਤੇ ‘ਚ ਇੱਕ ਵਾਰ ਆਪਣੇ ਵਾਲਾਂ ‘ਤੇ ਲਗਾ ਸਕਦੇ ਹੋ।

ਕੜੀ ਪੱਤਾ

ਕਈ ਔਸ਼ਧੀ ਗੁਣਾਂ ਨਾਲ ਭਰਪੂਰ ਕੜੀ ਪੱਤੇ ਨਾ ਸਿਰਫ਼ ਬੀਮਾਰੀਆਂ ਦਾ ਇਲਾਜ ਹਨ ਬਲਕਿ ਵਾਲਾਂ ਦੀ ਬਿਹਤਰ ਦੇਖਭਾਲ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਲੇਟੀ ਵਾਲਾਂ ਨੂੰ ਕਾਲਾ ਕਰਨ ਲਈ ਕੜੀ ਪੱਤੇ ਦਾ ਨੁਸਖਾ ਅਜ਼ਮਾਓ। ਆਂਵਲੇ ਦੇ ਪਾਊਡਰ ‘ਚ ਕਰੀ ਪੱਤੇ ਦਾ ਰਸ ਮਿਲਾ ਕੇ ਵਾਲਾਂ ‘ਤੇ ਲਗਾਓ। ਇਸ ਪੇਸਟ ਨੂੰ ਆਪਣੇ ਵਾਲਾਂ ‘ਤੇ ਕਰੀਬ ਇਕ ਘੰਟੇ ਤੱਕ ਲੱਗਾ ਰਹਿਣ ਦਿਓ ਅਤੇ ਫਰਕ ਦੇਖੋ।

Exit mobile version