Health Tips: ਇਨ੍ਹਾਂ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਖਾਣੀ ਚਾਹੀਦੀ ਹੈ ਮੂੰਗਫਲੀ ਜਾਣੋ ਪੂਰਾ
Health Tips: ਮੂੰਗਫਲੀ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਸ ਨੂੰ ਸਸਤੇ ਬਦਾਮ ਵੀ ਕਿਹਾ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਪਰ ਇਹ ਕਈ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਮੂੰਗਫਲੀ ਨਹੀਂ ਖਾਣੀ ਚਾਹੀਦੀ।
Winter Tips: ਸਰਦੀਆਂ ਦੇ ਮੌਸਮ ‘ਚ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਮੂੰਗਫਲੀ ਜਿੰਨੀ ਸਵਾਦਿਸ਼ਟ ਹੁੰਦੀ ਹੈ ਓਨੀ ਹੀ ਸਿਹਤਮੰਦ ਵੀ ਹੁੰਦੀ ਹੈ। ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਮੂੰਗਫਲੀ ਨੂੰ ਸਸਤੇ ਬਦਾਮ ਵੀ ਕਿਹਾ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਆਇਰਨ ਅਤੇ ਫੈਟੀ ਐਸਿਡ ਵਰਗੀਆਂ ਕਈ ਚੀਜ਼ਾਂ ਹੁੰਦੀਆਂ ਹਨ। ਸਰਦੀਆਂ ਵਿਚ ਮੂੰਗਫਲੀ (Peanuts) ਖਾਣ ਨਾਲ ਸਰੀਰ ਨੂੰ ਨਿੱਘ ਮਿਲਦਾ ਹੈ | ਇਸ ਤੋਂ ਇਲਾਵਾ ਇਹ ਕਈ ਬੀਮਾਰੀਆਂ ‘ਚ ਵੀ ਫਾਇਦੇਮੰਦ ਹੈ।
ਪਰ ਸਿਹਤ ਮਾਹਿਰਾਂ ਅਨੁਸਾਰ ਕੀ ਮੂੰਗਫਲੀ ਦਾ ਸੇਵਨ ਕੁਝ ਲੋਕਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ? ਜੀ ਹਾਂ, ਕੁਝ ਬੀਮਾਰੀਆਂ ‘ਚ ਮੂੰਗਫਲੀ ਦਾ ਸੇਵਨ ਕਰਨ ਨਾਲ ਮਰੀਜ਼ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਮੂੰਗਫਲੀ ਨਹੀਂ ਖਾਣੀ ਚਾਹੀਦੀ।
ਐਸਿਡਿਟੀ
ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਨੂੰ ਐਸੀਡਿਟੀ (Acidity) ਦੀ ਸਮੱਸਿਆ ਹੈ, ਉਨ੍ਹਾਂ ਨੂੰ ਮੂੰਗਫਲੀ ਨਹੀਂ ਖਾਣੀ ਚਾਹੀਦੀ। ਜ਼ਿਆਦਾ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਸ ਨਾਲ ਗੈਸ ਦੀ ਸਮੱਸਿਆ ਵਧ ਸਕਦੀ ਹੈ, ਜ਼ਿਆਦਾ ਮੂੰਗਫਲੀ ਖਾਣ ਨਾਲ ਪੇਟ ਦਰਦ, ਗੈਸ ਅਤੇ ਬਲੋਟਿੰਗ ਹੋ ਸਕਦੀ ਹੈ।
ਗਠੀਏ
ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਹੈ ਜਾਂ ਗਠੀਆ (Gout) ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਮੂੰਗਫਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਵਿੱਚ ਲੈਕਟਿਨ ਹੁੰਦਾ ਹੈ, ਜੋ ਦਰਦ ਅਤੇ ਸੋਜ ਨੂੰ ਵਧਾ ਸਕਦਾ ਹੈ। ਇਸ ਕਾਰਨ ਗਠੀਆ ਦੀ ਸਮੱਸਿਆ ਬਹੁਤ ਗੰਭੀਰ ਹੋ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ (High blood pressure) ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਮੂੰਗਫਲੀ ਨਹੀਂ ਖਾਣੀ ਚਾਹੀਦੀ। ਸਿਹਤ ਮਾਹਿਰਾਂ ਅਨੁਸਾਰ ਇਸ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ।
ਇਹ ਵੀ ਪੜ੍ਹੋ
ਐਲਰਜੀ
ਐਲਰਜੀ ਦੀ ਸਥਿਤੀ ਵਿੱਚ ਮੂੰਗਫਲੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।ਐਲਰਜੀ ਦੀ ਸਥਿਤੀ ਵਿੱਚ ਮੂੰਗਫਲੀ ਦਾ ਸੇਵਨ ਕਰਨ ਨਾਲ ਖੁਜਲੀ, ਸੋਜ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਮੋਟਾਪੇ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੂੰਗਫਲੀ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।