ਜੇਕਰ ਤੁਸੀਂ 72 ਘੰਟੇ ਸਿਰਫ ਫਲ ਖਾਂਦੇ ਹੋ ਤਾਂ ਕੀ ਹੁੰਦਾ ਹੈ? ਸ਼ਰੀਰ ਤੇ ਕੀ ਹੋਵੇਗਾ ਪ੍ਰਭਾਅ ਜਾਣੋ

Published: 

20 Nov 2023 22:42 PM

ਹਮੇਸ਼ਾ ਕਿਹਾ ਜਾਂਦਾ ਹੈ ਕਿ ਫਲ ਖਾਣਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣਾ ਭਾਰ ਘਟਾਉਣ ਲਈ ਸਿਰਫ ਫਲਾਂ ਦਾ ਸੇਵਨ ਕਰਦੇ ਹਨ, ਕਿਉਂਕਿ ਫਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਬਹੁਤ ਸਾਰੇ ਲੋਕ 72 ਘੰਟੇ ਸਿਰਫ ਫਲਾਂ ਦਾ ਸੇਵਨ ਕਰਦੇ ਹਨ, ਪਰ 72 ਘੰਟੇ ਸਿਰਫ ਫਲਾਂ ਦਾ ਸੇਵਨ ਸਾਡੇ ਸਰੀਰ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ।

ਜੇਕਰ ਤੁਸੀਂ 72 ਘੰਟੇ ਸਿਰਫ ਫਲ ਖਾਂਦੇ ਹੋ ਤਾਂ ਕੀ ਹੁੰਦਾ ਹੈ? ਸ਼ਰੀਰ ਤੇ ਕੀ ਹੋਵੇਗਾ ਪ੍ਰਭਾਅ ਜਾਣੋ
Follow Us On

ਹਮੇਸ਼ਾ ਕਿਹਾ ਜਾਂਦਾ ਹੈ ਕਿ ਫਲ ਖਾਣਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫਲ (Fruits) ਖਾਣ ਨਾਲ ਸਾਨੂੰ ਕਈ ਫਾਇਦੇ ਹੁੰਦੇ ਹਨ, ਇਹ ਸਾਨੂੰ ਸਿਹਤਮੰਦ ਅਤੇ ਸੁੰਦਰ ਦਿਖਣ ‘ਚ ਮਦਦ ਕਰਦੇ ਹਨ। ਫਲਾਂ ਵਿੱਚ ਫਾਈਬਰ, ਖਣਿਜ, ਵਿਟਾਮਿਨ, ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਹਾਈਡਰੇਟ ਰੱਖਦੇ ਹਨ। ਅਜਿਹੇ ‘ਚ ਕਈ ਲੋਕ ਭਾਰ ਘਟਾਉਣ ਜਾਂ ਆਪਣੇ ਸਰੀਰ ਨੂੰ ਡੀਟੌਕਸ ਕਰਨ ਲਈ ਸਿਰਫ ਫਲ ਖਾਂਦੇ ਹਨ। ਭਾਰ ਘਟਾਉਣ ਦੇ ਵਧਦੇ ਰੁਝਾਨਾਂ ਵਿੱਚ, ਸਿਰਫ ਫਲਾਂ ਦੀ ਖੁਰਾਕ ਦਾ ਵੀ ਪਾਲਣ ਕੀਤਾ ਜਾਂਦਾ ਹੈ। ਸਿਰਫ 3 ਦਿਨਾਂ ਤੱਕ ਫਲ ਖਾਣ ਦੀ ਰੁਟੀਨ ਨੂੰ ਫਲੂਟੇਰਿਅਨ ਡਾਈਟ ਵੀ ਕਿਹਾ ਜਾਂਦਾ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ 3 ਦਿਨ ਯਾਨੀ 72 ਘੰਟੇ ਤੱਕ ਫਲ ਖਾਣ ਨਾਲ ਸਾਡੇ ਸਰੀਰ ‘ਤੇ ਕੀ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਸਿਰਫ 3 ਦਿਨਾਂ ਤੱਕ ਫਲ ਖਾਂਦੇ ਹੋ, ਤਾਂ ਤੁਹਾਡੇ ਸਰੀਰ ‘ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।

ਦਰਅਸਲ, ਫਲ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਸਾਡੇ ਊਰਜਾ ਪੱਧਰ ਨੂੰ ਵਧਾਉਂਦੇ ਹਨ। ਇਮਿਊਨਿਟੀ ਵੀ ਵਧਦੀ ਹੈ। ਪਰ ਹਾਂ, ਸਿਰਫ ਫਲ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ। ਜੇਕਰ ਤੁਸੀਂ ਸਿਰਫ ਫਲਾਂ ‘ਤੇ ਨਿਰਭਰ ਕਰਦੇ ਹੋ, ਤਾਂ ਜਾਣੋ ਸਰੀਰ ਦਾ ਕੀ ਹੁੰਦਾ ਹੈ?

ਸ਼ੂਗਰ

ਜਿਨ੍ਹਾਂ ਲੋਕਾਂ ਨੂੰ ਸ਼ੂਗਰ ਜਾਂ ਪ੍ਰੀ-ਡਾਇਬਟੀਜ਼ ਹੈ, ਉਨ੍ਹਾਂ ਨੂੰ ਸਿਰਫ ਫਲ ਖਾਣ ਦੀ ਆਦਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਜ਼ਿਆਦਾਤਰ ਫਲਾਂ ਵਿੱਚ ਉੱਚ ਕੁਦਰਤੀ ਸ਼ੂਗਰ ਹੁੰਦੀ ਹੈ। ਇਹ ਆਦਤ ਪੈਨਕ੍ਰੀਅਸ ਅਤੇ ਕਿਡਨੀ ਦੀ ਬੀਮਾਰੀ ਤੋਂ ਪੀੜਤ ਲੋਕਾਂ ਵਿੱਚ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਵਧਾ ਸਕਦੀ ਹੈ।

ਦੰਦ

ਫਲਾਂ ਵਿੱਚ ਮੌਜੂਦ ਕੁਦਰਤੀ ਸ਼ੂਗਰ ਐਸੀਡਿਟੀ ਦੇ ਨਾਲ ਦੰਦਾਂ ਦੇ ਸੜਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਪੌਸ਼ਟਿਕ ਤੱਤਾਂ ਦੀ ਕਮੀ

ਜੋ ਲੋਕ ਸਿਰਫ ਫਲਾਂ ਦੀ ਖੁਰਾਕ ਲੈਂਦੇ ਹਨ। ਉਨ੍ਹਾਂ ਵਿੱਚ ਵਿਟਾਮਿਨ ਬੀ12, ਕੈਲਸ਼ੀਅਮ, ਵਿਟਾਮਿਨ ਡੀ, ਆਇਓਡੀਨ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ। ਅਜਿਹੇ ‘ਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਨਾਲ ਅਨੀਮੀਆ, ਥਕਾਵਟ, ਇਮਿਊਨ ਸਿਸਟਮ ਨਾਲ ਜੁੜੀਆਂ ਬੀਮਾਰੀਆਂ, ਸਰੀਰ ‘ਚ ਕੈਲਸ਼ੀਅਮ ਦੀ ਕਮੀ ਅਤੇ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਸੋਜ

ਉਹ ਫਲ ਜੋ ਫਰੂਟੋਜ਼ ਨਾਲ ਭਰਪੂਰ ਹੁੰਦੇ ਹਨ। ਉਹ ਸੋਜ ਦਾ ਕਾਰਨ ਬਣ ਸਕਦੇ ਹਨ। ਇਸ ਲਈ ਜਿਨ੍ਹਾਂ ਲੋਕਾਂ ਦੀਆਂ ਲੱਤਾਂ ਜਾਂ ਸਰੀਰ ਦੇ ਹੋਰ ਹਿੱਸਿਆਂ ਵਿਚ ਪਹਿਲਾਂ ਹੀ ਸੋਜ ਹੈ, ਉਨ੍ਹਾਂ ਨੂੰ ਸਿਰਫ਼ ਫਲਾਂ ਦੇ ਸੇਵਨ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ।

ਭਾਰ ਵਧਣਾ

ਕੁਝ ਲੋਕ ਭਾਰ ਘਟਾਉਣ ਲਈ ਫਲ ਖਾਂਦੇ ਹਨ ਅਤੇ ਸ਼ੁਰੂ ਵਿੱਚ ਉਨ੍ਹਾਂ ਦਾ ਭਾਰ ਵੀ ਘੱਟ ਜਾਂਦਾ ਹੈ। ਪਰ ਫਲਾਂ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਭਾਰ ਵਧਣ ਦਾ ਕਾਰਨ ਬਣ ਸਕਦੀ ਹੈ। ਖਾਸ ਤੌਰ ‘ਤੇ ਉਹ ਲੋਕ ਜੋ ਜ਼ਿਆਦਾ ਫਲ ਖਾਂਦੇ ਹਨ।