ਸਰਦੀਆਂ ਵਿੱਚ ਵੀ ਨਹੀਂ ਹੋਵੇਗੀ ਵਿਟਾਮਿਨ ਡੀ ਦੀ ਘਾਟ! ਖਾਓ ਇਹ ਡਰਾਈ ਫਰੂਟ | Eat these dry fruits to avoid vitamin D deficiency in winter Punjabi news - TV9 Punjabi

ਸਰਦੀਆਂ ਵਿੱਚ ਵੀ ਨਹੀਂ ਹੋਵੇਗੀ ਵਿਟਾਮਿਨ ਡੀ ਦੀ ਘਾਟ! ਖਾਓ ਇਹ ਡਰਾਈ ਫਰੂਟ

Published: 

06 Jan 2024 13:12 PM

Vitamin D In Winters: ਸਰਦੀਆਂ ਵਿੱਚ ਸੰਘਣੀ ਧੁੰਦ ਕਾਰਨ ਸਾਨੂੰ ਕਈ ਵਾਰ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਪਰ ਸੂਰਜ ਦੀ ਰੌਸ਼ਨੀ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਉਪਾਅ ਸੁੱਕੇ ਮੇਵੇ (ਡਰਾਈ ਫਰੂਟ) ਹਨ। ਪਰ ਇਸ ਮੌਸਮ ਵਿੱਚ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਖੁਰਾਕ ਵਿੱਚ ਕੁਝ ਸੁੱਕੇ ਮੇਵੇ ਸ਼ਾਮਲ ਕਰਕੇ ਇਸ ਕਮੀ ਨੂੰ ਪੂਰਾ ਕਰ ਸਕਦੇ ਹੋ, ਆਓ ਜਾਣਦੇ ਹਾਂ ਉਹ ਕਿਹੜੇ ਕਿਹੜੇ ਮੇਵੇ ਹਨ ਜੋ ਵਿਟਾਮਿਨ ਡੀ ਦੇ ਚੰਗੇ ਸਰੋਤ ਮੰਨੇ ਜਾਂਦੇ ਹਨ।

ਸਰਦੀਆਂ ਵਿੱਚ ਵੀ ਨਹੀਂ ਹੋਵੇਗੀ ਵਿਟਾਮਿਨ ਡੀ ਦੀ ਘਾਟ! ਖਾਓ ਇਹ ਡਰਾਈ ਫਰੂਟ

ਸਰਦੀਆਂ ਵਿੱਚ ਸੁੱਕੇ ਮੇਵਿਆਂ ਦਾ ਸੇਵਨ ਕਰਨਾ ਸਿਹਤ ਲਈ ਲਾਹੇਬੰਦ ਹੁੰਦਾ ਹੈ

Follow Us On

Vitamin D Foods: ਵਿਟਾਮਿਨ ਡੀ ਕੁਦਰਤੀ ਤੌਰ ‘ਤੇ ਭਰਪੂਰ ਮਾਤਰਾ ਵਿੱਚ ਉੱਪਲਬਧ ਹੁੰਦਾ ਹੈ। ਪਰ ਸਰਦੀਆਂ ਦੇ ਮੌਸਮ ਵਿੱਚ ਘੱਟ ਧੁੱਪ ਕਾਰਨ ਸਾਡੇ ਸਰੀਰ ਨੂੰ ਵਿਟਾਮਿਨ ਡੀ ਠੀਕ ਤਰ੍ਹਾਂ ਨਾਲ ਨਹੀਂ ਮਿਲ ਪਾਉਂਦਾ। ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਸ ਦਾ ਅਸਰ ਮਾਸਪੇਸ਼ੀਆਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਇੰਨਾ ਹੀ ਨਹੀਂ, ਇਸ ਵਿਟਾਮਿਨ ਦੀ ਕਮੀ ਮਾਨਸਿਕ ਤਣਾਅ (ਡਿਪਰੈਸ਼ਨ) ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਉਂਕਿ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਉੱਪਲਬਧ ਹੁੰਦਾ ਹੈ, ਸਰਦੀਆਂ ਵਿੱਚ ਧੁੰਦ ਕਾਰਨ ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਵਿਟਾਮਿਨ D ਪੂਰੀ ਤਰ੍ਹਾਂ ਉੱਪਲਬਧ ਨਹੀਂ ਹੁੰਦਾ। ਪਰ ਇਸ ਮੌਸਮ ਵਿੱਚ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਖੁਰਾਕ ਵਿੱਚ ਕੁਝ ਸੁੱਕੇ ਮੇਵੇ ਸ਼ਾਮਲ ਕਰਕੇ ਇਸ ਕਮੀ ਨੂੰ ਪੂਰਾ ਕਰ ਸਕਦੇ ਹੋ।

ਅੰਜੀਰ

ਜੇਕਰ ਤੁਹਾਨੂੰ ਵਿਟਾਮਿਨ D ਦੇ ਘੱਟ ਹੋ ਜਾਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਅੰਜੀਰ ਖਾਣਾ ਸ਼ੁਰੂ ਕਰ ਦਿਓ। ਇਹ ਵਿਟਾਮਿਨ ਡੀ ਦਾ ਭਰਪੂਰ ਸਰੋਤ ਹੈ। ਤੁਸੀਂ ਸੁੱਕੇ ਅਤੇ ਤਾਜ਼ੇ ਦੋਵੇਂ ਅੰਜੀਰ ਖਾ ਸਕਦੇ ਹੋ। ਇਸ ‘ਚ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਬਦਾਮ

ਬਦਾਮ ਵਿੱਚ ਵਿਟਾਮਿਨ D ਅਤੇ E ਦੋਵੇਂ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਬਦਾਮ ‘ਚ ਸਿਹਤਮੰਦ ਫੈਟ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਸਿਹਤ ਮਾਹਿਰਾਂ ਅਨੁਸਾਰ 100 ਗ੍ਰਾਮ ਬਦਾਮ ਵਿੱਚ 2.6 ਮਿਲੀਗ੍ਰਾਮ ਵਿਟਾਮਿਨ ਡੀ ਪਾਇਆ ਜਾਂਦਾ ਹੈ। ਹਾਲਾਂਕਿ, ਤੁਹਾਨੂੰ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਪਾਣੀ ਜਾਂ ਦੁੱਧ ਵਿੱਚ ਭਗੋਕੇ ਰੱਖਣਾ ਚਾਹੀਦਾ ਹੈ।

ਕਾਜੂ

ਕਾਜੂ ਵਿਟਾਮਿਨ D ਦਾ ਵੀ ਚੰਗਾ ਸਰੋਤ ਹੈ। ਇਹ ਉਨ੍ਹਾਂ ਲੋਕਾਂ ਲਈ ਵੀ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦਾ ਭਾਰ ਘੱਟ ਹੈ। ਇਸ ‘ਚ ਸਿਹਤਮੰਦ ਫੈਟ ਅਤੇ ਫਾਈਬਰ ਦੋਵੇਂ ਪਾਏ ਜਾਂਦੇ ਹਨ। ਦਿਲ ਦੇ ਰੋਗਾਂ ‘ਚ ਫਾਇਦੇਮੰਦ ਹੋਣ ਦੇ ਨਾਲ-ਨਾਲ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਰੋਜ਼ਾਨਾ ਬਦਾਮ ਖਾਣਾ ਸ਼ੁਰੂ ਕਰ ਦਿਓ।

Prunes

ਵਿਟਾਮਿਨ D ਦੀ ਕਮੀ ਨੂੰ ਦੂਰ ਕਰਨ ਲਈ Prunes ਵੀ ਖਾਏ ਜਾ ਸਕਦੇ ਹਨ। ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। Prunes ਵਿੱਚ ਕੈਲਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

Exit mobile version