ਸਰਦੀਆਂ ‘ਚ ਘੱਟ ਪਾਣੀ ਪੀਣ ਨਾਲ ਵੀ ਸਰੀਰ ‘ਚ ਨਹੀਂ ਹੋਵੇਗੀ ਕਮੀ, ਬਸ ਕਰੋ ਇਹ ਕੰਮ

Updated On: 

02 Jan 2024 19:06 PM

ਸਰਦੀਆਂ ਦੇ ਮੌਸਮ 'ਚ ਲੋਕ ਅਕਸਰ ਉਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਅੰਦਰੋਂ ਗਰਮੀ ਪ੍ਰਦਾਨ ਕਰਦੀਆਂ ਹਨ। ਇਸ ਕਾਰਨ ਲੋਕ ਪਾਣੀ ਦੀ ਮਾਤਰਾ ਘੱਟ ਕਰ ਦਿੰਦੇ ਹਨ ਕਿਉਂਕਿ ਜ਼ਿਆਦਾਤਰ ਲੋਕ ਪਾਣੀ ਪੀਣ ਤੋਂ ਬਾਅਦ ਠੰਢ ਮਹਿਸੂਸ ਕਰਦੇ ਹਨ। ਪਰ ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ, ਜਿਸ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਦੀਆਂ ਚ ਘੱਟ ਪਾਣੀ ਪੀਣ ਨਾਲ ਵੀ ਸਰੀਰ ਚ ਨਹੀਂ ਹੋਵੇਗੀ ਕਮੀ, ਬਸ ਕਰੋ ਇਹ ਕੰਮ

concept image

Follow Us On

ਸਰਦੀਆਂ (Winter) ਦਾ ਮੌਸਮ ਸ਼ੁਰੂ ਹੁੰਦੇ ਹੀ ਅਸੀਂ ਪੀਣ ਵਾਲਾ ਪਾਣੀ ਘੱਟ ਕਰ ਦਿੰਦੇ ਹਾਂ। ਲੋਕਾਂ ਦਾ ਮੰਨਣਾ ਹੈ ਕਿ ਅਸੀਂ ਜਿੰਨਾ ਜ਼ਿਆਦਾ ਪਾਣੀ ਪੀਵਾਂਗੇ, ਓਨੀ ਹੀ ਵਾਰ ਸਾਨੂੰ ਵਾਸ਼ਰੂਮ ਜਾਣਾ ਪਵੇਗਾ। ਠੰਡ ਵਿੱਚ ਵਾਰ-ਵਾਰ ਕੰਬਲ ਤੋਂ ਬਾਹਰ ਨਿਕਲਣ ਅਤੇ ਬਾਥਰੂਮ ਜਾਣ ਤੋਂ ਬਚਣ ਲਈ ਅਸੀਂ ਪਾਣੀ ਦੀ ਮਾਤਰਾ ਘੱਟ ਕਰਦੇ ਹਾਂ। ਪਰ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਘੱਟ ਪਾਣੀ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਦਰਅਸਲ ਸਰਦੀਆਂ ਦੇ ਮੌਸਮ ‘ਚ ਠੰਡੀਆਂ ਹਵਾਵਾਂ ਚਲਦੀਆਂ ਹਨ ਜੋ ਸਾਡੇ ਸਰੀਰ ਵਿੱਚੋਂ ਨਮੀ ਨੂੰ ਸੋਖ ਲੈਂਦੀਆਂ ਹਨ।

ਸਰੀਰ ‘ਚ ਨਮੀ ਘੱਟ ਹੋਣ ਕਾਰਨ ਬੁੱਲ੍ਹ ਫਟੇ ਹੋਏ, ਚਮੜੀ ‘ਤੇ ਚਿੱਟੇ ਨਿਸ਼ਾਨ ਦਿਖਾਈ ਦੇਣਾ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸਾਡੀ ਸਿਰ ਦੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ ਜਿਸ ਕਾਰਨ ਸਰਦੀਆਂ ਵਿੱਚ ਸਿਕਰੀ ਦੀ ਸਮੱਸਿਆ ਵੱਧ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਬਿਨਾਂ ਪਾਣੀ ਪੀਏ ਠੰਡ ਦੇ ਮੌਸਮ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਸੂਪ ਪੀਓ

ਸਰਦੀਆਂ ਵਿੱਚ ਗਰਮ ਸੂਪ ਪੀਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਇਹ ਨਾ ਸਿਰਫ ਸਵਾਦ ‘ਚ ਸ਼ਾਨਦਾਰ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹਨ। ਸਰੀਰ ਨੂੰ ਅੰਦਰੋਂ ਗਰਮੀ ਪ੍ਰਦਾਨ ਕਰਨ ਦੇ ਨਾਲ-ਨਾਲ ਇਹ ਸਾਡੇ ਸਰੀਰ ਨੂੰ ਹਾਈਡਰੇਟ ਵੀ ਰੱਖਦਾ ਹੈ। ਸਰਦੀਆਂ ਵਿੱਚ ਤੁਸੀਂ ਬਿਨਾਂ ਕਿਸੇ ਝਿਜਕ ਦੇ ਸੂਪ ਦਾ ਆਨੰਦ ਲੈ ਸਕਦੇ ਹੋ। ਇਸ ‘ਚ ਕਈ ਪੌਸ਼ਟਿਕ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਮੌਸਮ ‘ਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸੂਪ ਪੀਣ ਨੂੰ ਮਿਲਣਗੇ। ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਸਬਜ਼ੀਆਂ ਦੀ ਵਰਤੋਂ ਕਰਕੇ ਘਰ ‘ਚ ਸੂਪ ਬਣਾ ਸਕਦੇ ਹੋ ਜਾਂ ਬਾਜ਼ਾਰ ‘ਚ ਉਪਲਬਧ ਰੈਡੀਮੇਡ ਸੂਪ ਦੀ ਵਰਤੋਂ ਵੀ ਕਰ ਸਕਦੇ ਹੋ।

ਜੂਸ ਪੀਓ

ਮੌਸਮ ਕੋਈ ਵੀ ਹੋਵੇ, ਸਿਹਤਮੰਦ ਰਹਿਣ ਲਈ ਜੂਸ ਪੀਣਾ ਹਮੇਸ਼ਾ ਜ਼ਰੂਰੀ ਹੁੰਦਾ ਹੈ। ਠੰਡ ਦੇ ਮੌਸਮ ‘ਚ ਤੁਹਾਨੂੰ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਤੁਸੀਂ ਘਰ ‘ਚ ਸਵਾਦਿਸ਼ਟ ਸੂਪ ਬਣਾ ਸਕਦੇ ਹੋ। ਇਸ ਦੇ ਲਈ ਤੁਸੀਂ ਪਾਲਕ, ਐਵੋਕਾਡੋ, ਗਾਜਰ, ਚੁਕੰਦਰ, ਮੌਸਮੀ ਸਬਜ਼ੀਆਂ ਦੀ ਵਰਤੋਂ ਕਰਕੇ ਸਿਹਤਮੰਦ ਹਰੇ ਜੂਸ ਤਿਆਰ ਕਰ ਸਕਦੇ ਹੋ। ਤੁਸੀਂ ਇਸ ਵਿੱਚ ਆਪਣੇ ਸੁਆਦ ਦੇ ਅਨੁਸਾਰ ਹੋਰ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਹਰੇ ਜੂਸ ਪੋਸ਼ਣ ਅਤੇ ਹਾਈਡਰੇਸ਼ਨ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਾਡੀ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਚਮੜੀ ਵਿੱਚ ਕੁਦਰਤੀ ਚਮਕ ਆਉਂਦੀ ਹੈ।

ਹਲਦੀ ਵਾਲਾ ਦੁੱਧ ਪੀਓ

ਦੁੱਧ ਅਤੇ ਹਲਦੀ ਦੋਵੇਂ ਹੀ ਆਪਣੇ ਪੌਸ਼ਟਿਕ ਗੁਣਾਂ ਲਈ ਜਾਣੇ ਜਾਂਦੇ ਹਨ। ਸਰਦੀਆਂ ਦੇ ਮੌਸਮ ਵਿੱਚ ਅਕਸਰ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਸਾਡੀ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ ਅਤੇ ਸਰੀਰ ਹਾਈਡਰੇਟ ਵੀ ਰਹਿੰਦਾ ਹੈ। ਇਸ ਦੇ ਨਾਲ ਹੀ ਹਲਦੀ ਵਾਲਾ ਦੁੱਧ ਸਰੀਰ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਨੂੰ ਬਣਾਉਣ ਲਈ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਫਿਰ ਇਸ ‘ਚ ਚੁਟਕੀ ਭਰ ਹਲਦੀ ਪਾਓ। ਤੁਸੀਂ ਚਾਹੋ ਤਾਂ ਇਸ ‘ਚ ਚੀਨੀ ਮਿਲਾ ਸਕਦੇ ਹੋ ਪਰ ਜੇਕਰ ਤੁਹਾਨੂੰ ਜ਼ੁਕਾਮ ਜਾਂ ਬੁਖਾਰ ਹੈ ਤਾਂ ਬਿਨਾਂ ਸ਼ੱਕਰ ਮਿਲਾ ਕੇ ਪੀਓ।