ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Dandruff: ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਕਾਰਗਰ ਹੈ ਮੇਥੀ

Prevent HairLoss: ਵਾਲਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਵੀ ਡੈਂਡਰਫ ਦੀ ਸਮੱਸਿਆ ਹੋ ਸਕਦੀ ਹੈ। ਉਹ ਸਾਨੂੰ ਵਾਲਾਂ ਦੇ ਪੋਸ਼ਣ ਲਈ ਮੇਥੀ ਦੇ ਬੀਜਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੇਥੀ ਵਿੱਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜੋ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ।

Dandruff: ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਕਾਰਗਰ ਹੈ ਮੇਥੀ
ਸਾਡੇ ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਕਾਰਗਰ ਹੈ ਮੇਥੀ।
Follow Us
tv9-punjabi
| Published: 17 Mar 2023 17:19 PM

Hairfall: ਅਜੋਕੇ ਸਮੇਂ ਵਿੱਚ ਵੱਧ ਰਿਹਾ ਪ੍ਰਦੂਸ਼ਣ ਜਿੱਥੇ ਸਾਡੀ ਸਿਹਤ ਲਈ ਹਾਨੀਕਾਰਕ ਹੈ, ਉੱਥੇ ਹੀ ਇਹ ਸਾਡੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਅੱਜ ਕੱਲ੍ਹ ਸਾਡੇ ਵਾਲਾਂ ਵਿੱਚ ਡੈਂਡਰਫ ਹੋਣਾ ਇੱਕ ਆਮ ਸਮੱਸਿਆ ਹੈ। ਇਸ ਨਾਲ ਵਾਲਾਂ ਦੀ ਸੁੰਦਰਤਾ ਘਟਦੀ ਹੈ ਅਤੇ ਕਈ ਹੋਰ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ। ਬਿਊਟੀ ਐਕਸਪਰਟ (Beauty Experts) ਦਾ ਕਹਿਣਾ ਹੈ ਕਿ ਧੂੜ ਅਤੇ ਪ੍ਰਦੂਸ਼ਣ ਕਾਰਨ ਸਿਰ ਦੀ ਚਮੜੀ ‘ਤੇ ਗੰਦਗੀ ਅਤੇ ਡੈੱਡ ਸਕਿਨ ਸੈੱਲ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਡੈਂਡਰਫ ਹੋ ਜਾਂਦਾ ਹੈ।

ਮੇਥੀ ਦੇ ਦਾਣੇ ਅਤੇ ਦਹੀਂ ਦੀ ਵਰਤੋਂ ਕਰੋ

ਬਿਊਟੀ ਐਕਸਪਰਟ ਦੱਸਦੇ ਹਨ ਕਿ ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਸਾਨੂੰ ਦਹੀਂ ਅਤੇ ਮੇਥੀ ਦੇ ਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦਹੀਂ ‘ਚ ਲੈਕਟਿਕ ਐਸਿਡ ਅਤੇ ਐਂਟੀ-ਫੰਗਲ ਹੁੰਦਾ ਹੈ, ਜੋ ਸਿਰ ਦੀ ਚਮੜੀ ‘ਚੋਂ ਡੈਂਡਰਫ (Dandruff) ਅਤੇ ਬੈਕਟੀਰੀਆ ਨੂੰ ਖਤਮ ਕਰਨ ‘ਚ ਮਦਦ ਕਰਦਾ ਹੈ। ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੇਥੀ ਦੇ ਦਾਣੇ ਅਤੇ ਦਹੀਂ ਨੂੰ ਇਕੱਠੇ ਵਰਤ ਸਕਦੇ ਹੋ। ਇਸ ਦੇ ਲਈ ਦੋ ਚੱਮਚ ਮੇਥੀ ਦਾਣੇ ਨੂੰ ਰਾਤ ਭਰ ਭਿਓ ਦਿਓ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਨੂੰ ਅੱਧਾ ਕੱਪ ਦਹੀਂ ਦੇ ਨਾਲ ਮਿਲਾਓ। ਹੁਣ ਇਸ ਮਿਸ਼ਰਣ ਨੂੰ ਸਿਰ ਦੀ ਚਮੜੀ ਅਤੇ ਵਾਲਾਂ ‘ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

ਮੇਥੀ ਦਾਣਾ ਅਤੇ ਨਿੰਬੂ ਦੀ ਵਰਤੋਂ ਕਰੋ

ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਤੁਸੀਂ ਮੇਥੀ ਦਾਣੇ ਅਤੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਨਿੰਬੂ ਵਿੱਚ ਵਿਟਾਮਿਨ ਸੀ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਿਰ ਦੀ ਗੰਦਗੀ ਅਤੇ ਡੈਂਡਰਫ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਇੱਕ ਚੱਮਚ ਮੇਥੀ ਦਾਣੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ‘ਚ ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਪੇਸਟ ਨੂੰ ਆਪਣੇ ਸਿਰ ਅਤੇ ਵਾਲਾਂ ‘ਤੇ ਲਗਾਓ। ਲਗਭਗ 30 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਤੁਸੀਂ ਇਸ ਦੀ ਵਰਤੋਂ ਹਫ਼ਤੇ ਵਿੱਚ 1 ਤੋਂ 2 ਵਾਰ ਕਰ ਸਕਦੇ ਹੋ।

ਮੇਥੀ ਅਤੇ ਨਾਰੀਅਲ ਤੇਲ ਨੂੰ ਮਿਲਾ ਕੇ ਲਗਾਓ

ਨਾਰੀਅਲ ਦੇ ਤੇਲ ‘ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਡੈਂਡਰਫ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਇਹ ਵਾਲਾਂ ਨੂੰ ਨਮੀ ਦਿੰਦਾ ਹੈ। ਮੇਥੀ ਦਾਣੇ ਅਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰਨ ਲਈ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੱਮਚ ਮੇਥੀ ਦਾਣੇ ਨੂੰ 6-8 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖਣਾ ਹੋਵੇਗਾ। ਫਿਰ ਇਸ ਨੂੰ ਮਿਕਸਰ ‘ਚ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਨਾਰੀਅਲ ਦੇ ਤੇਲ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ ਸਿਰ ਅਤੇ ਵਾਲਾਂ ‘ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਹਫਤੇ ‘ਚ 1-2 ਵਾਰ ਇਸ ਦੀ ਵਰਤੋਂ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...