AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਤੁਸੀਂ ਵੀ ਜ਼ਰੂਰਤ ਤੋਂ ਵੱਧ ਪ੍ਰੋਟੀਨ ਲੈ ਰਹੇ ਹੋ? ਇਹ 5 ਸੰਕੇਤ ਕਰਦੇ ਨੇ ਇਸ਼ਾਰਾ, ਜਾਣੋ

ਅੱਜ ਦੇ ਦੌਰ ਵਿੱਚ ਫਿਟਨੈੱਸ ਅਤੇ ਹੈਲਦੀ ਲਾਈਫਸਟਾਈਲ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਕਾਫ਼ੀ ਵਧ ਗਈ ਹੈ। ਜਿਮ ਜਾਣਾ, ਡਾਈਟ ਪਲਾਨ ਫਾਲੋ ਕਰਨਾ ਅਤੇ ਖਾਸ ਤੌਰ 'ਤੇ ਹਾਈ-ਪ੍ਰੋਟੀਨ ਫੂਡ ਲੈਣਾ ਇੱਕ ਰੁਝਾਨ ਬਣ ਚੁੱਕਾ ਹੈ। ਲੋਕ ਮਾਸਪੇਸ਼ੀਆਂ ਬਣਾਉਣ, ਭਾਰ ਘਟਾਉਣ ਅਤੇ ਸ਼ਰੀਰ ਨੂੰ ਮਜ਼ਬੂਤ ਰੱਖਣ ਲਈ ਆਪਣੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਰਹੇ ਹਨ।

ਕੀ ਤੁਸੀਂ ਵੀ ਜ਼ਰੂਰਤ ਤੋਂ ਵੱਧ ਪ੍ਰੋਟੀਨ ਲੈ ਰਹੇ ਹੋ? ਇਹ 5 ਸੰਕੇਤ ਕਰਦੇ ਨੇ ਇਸ਼ਾਰਾ, ਜਾਣੋ
ਕੀ ਤੁਸੀਂ ਵੀ ਵੱਧ ਪ੍ਰੋਟੀਨ ਲੈ ਰਹੇ ਹੋ? ਇਹ 5 ਸੰਕੇਤ ਕਰਦੇ ਨੇ ਇਸ਼ਾਰਾ, ਜਾਣੋ ਰਾਏ
tv9-punjabi
| Published: 01 Apr 2026 17:59 PM IST

ਅੱਜ ਦੇ ਦੌਰ ਵਿੱਚ ਫਿਟਨੈੱਸ ਅਤੇ ਹੈਲਦੀ ਲਾਈਫਸਟਾਈਲ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਕਾਫ਼ੀ ਵਧ ਗਈ ਹੈ। ਜਿਮ ਜਾਣਾ, ਡਾਈਟ ਪਲਾਨ ਫਾਲੋ ਕਰਨਾ ਅਤੇ ਖਾਸ ਤੌਰ ‘ਤੇ ਹਾਈ-ਪ੍ਰੋਟੀਨ ਫੂਡ ਲੈਣਾ ਇੱਕ ਰੁਝਾਨ ਬਣ ਚੁੱਕਾ ਹੈ। ਲੋਕ ਮਾਸਪੇਸ਼ੀਆਂ ਬਣਾਉਣ, ਭਾਰ ਘਟਾਉਣ ਅਤੇ ਸ਼ਰੀਰ ਨੂੰ ਮਜ਼ਬੂਤ ਰੱਖਣ ਲਈ ਆਪਣੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਰਹੇ ਹਨ।

ਪ੍ਰੋਟੀਨ ਸਾਡੇ ਸ਼ਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੈ, ਪਰ ਇਸ ਦਾ ਜ਼ਿਆਦਾ ਸੇਵਨ ਕਈ ਵਾਰ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬਿਨਾਂ ਕਿਸੇ ਮਾਹਿਰ ਦੀ ਸਲਾਹ ਦੇ ਲੋਕ ਪ੍ਰੋਟੀਨ ਪਾਊਡਰ, ਸਪਲੀਮੈਂਟਸ ਅਤੇ ਹਾਈ-ਪ੍ਰੋਟੀਨ ਡਾਈਟ ਦਾ ਸੇਵਨ ਲੋੜ ਤੋਂ ਵੱਧ ਕਰਨ ਲੱਗ ਪੈਂਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਹਰ ਵਿਅਕਤੀ ਦੀ ਪ੍ਰੋਟੀਨ ਦੀ ਲੋੜ ਵੱਖਰੀ ਹੁੰਦੀ ਹੈ, ਜੋ ਉਸ ਦੀ ਉਮਰ, ਭਾਰ, ਸਰੀਰਕ ਗਤੀਵਿਧੀ ਅਤੇ ਸਿਹਤ ਦੀ ਸਥਿਤੀ ‘ਤੇ ਨਿਰਭਰ ਕਰਦੀ ਹੈ। ਅਜਿਹੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਸ਼ਰੀਰ ਦੇ ਸੰਕੇਤਾਂ ਨੂੰ ਸਮਝੀਏ ਅਤੇ ਲੋੜ ਅਨੁਸਾਰ ਹੀ ਪ੍ਰੋਟੀਨ ਦਾ ਸੇਵਨ ਕਰੀਏ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਜਿਹੇ ਹੀ 5 ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸ਼ਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ‘ਤੇ ਦਿਖਾਈ ਦਿੰਦੇ ਹਨ।

ਗੁਰਦਿਆਂ ‘ਤੇ ਦਬਾਅ ਅਤੇ ਪਿਸ਼ਾਬ ਵਿੱਚ ਬਦਲਾਅ

ਹੈਲਥਲਾਈਨ ਦੀ ਇੱਕ ਰਿਪੋਰਟ ਮੁਤਾਬਕ, ਜ਼ਿਆਦਾ ਪ੍ਰੋਟੀਨ ਲੈਣ ਨਾਲ ਗੁਰਦਿਆਂ ‘ਤੇ ਜ਼ਿਆਦਾ ਦਬਾਅ ਪੈਂਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਗੁਰਦਿਆਂ ‘ਚ ਕੋਈ ਸਮੱਸਿਆ ਹੋ ਰਹੀ ਹੈ ਜਾਂ ਪਿਸ਼ਾਬ ਦੇ ਰੰਗ ‘ਚ ਕੋਈ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਲੋੜ ਤੋਂ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ। ਜ਼ਿਆਦਾ ਪ੍ਰੋਟੀਨ ਕਾਰਨ ਗੁਰਦਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਪਿਸ਼ਾਬ ਵਿੱਚ ਝੱਗ (foamy urine) ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਵਾਰ-ਵਾਰ ਪਿਆਸ ਲੱਗਣਾ ਅਤੇ ਡੀਹਾਈਡ੍ਰੇਸ਼ਨ

ਲੋੜ ਤੋਂ ਵੱਧ ਪ੍ਰੋਟੀਨ ਲੈਣ ‘ਤੇ ਤੁਹਾਨੂੰ ਵਾਰ-ਵਾਰ ਪਿਆਸ ਲੱਗ ਸਕਦੀ ਹੈ ਅਤੇ ਸ਼ਰੀਰ ਖੁਸ਼ਕ ਮਹਿਸੂਸ ਕਰਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਤੁਸੀਂ ਲੋੜ ਤੋਂ ਵੱਧ ਪ੍ਰੋਟੀਨ ਲੈ ਰਹੇ ਹੋ। ਅਸਲ ਵਿੱਚ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜ਼ਿਆਦਾ ਪ੍ਰੋਟੀਨ ਲੈਣ ‘ਤੇ ਸ਼ਰੀਰ ਨਾਈਟ੍ਰੋਜਨ ਨੂੰ ਬਾਹਰ ਕੱਢਣ ਲਈ ਜ਼ਿਆਦਾ ਪਾਣੀ ਦੀ ਵਰਤੋਂ ਕਰਦਾ ਹੈ, ਜਿਸ ਨਾਲ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਹੋ ਜਾਂਦੀ ਹੈ।

ਪਾਚਨ ਸੰਬੰਧੀ ਸਮੱਸਿਆਵਾਂ

ਲੋੜ ਤੋਂ ਵੱਧ ਪ੍ਰੋਟੀਨ ਲੈਣ ਨਾਲ ਪੇਟ ‘ਤੇ ਵੀ ਕਾਫ਼ੀ ਬੁਰਾ ਅਸਰ ਪੈਂਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਅਤੇ ਦਸਤ ਹੋ ਸਕਦੇ ਹਨ। ਜੇਕਰ ਤੁਹਾਨੂੰ ਵੀ ਲਗਾਤਾਰ ਪੇਟ ਨਾਲ ਜੁੜੀਆਂ ਦਿੱਕਤਾਂ ਹੋ ਰਹੀਆਂ ਹਨ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਸ਼ਰੀਰ ਦੀ ਲੋੜ ਤੋਂ ਜ਼ਿਆਦਾ ਪ੍ਰੋਟੀਨ ਇਨਟੇਕ ਕਰ ਰਹੇ ਹੋ।

Stomach pain

ਮੂੰਹ ਵਿੱਚੋਂ ਬਦਬੂ ਆਉਣਾ

ਕਈ ਵਾਰ ਜ਼ਿਆਦਾ ਪ੍ਰੋਟੀਨ ਲੈਣ ਕਾਰਨ ਮੂੰਹ ਵਿੱਚੋਂ ਬਦਬੂ ਵੀ ਆਉਣ ਲੱਗਦੀ ਹੈ। ਜੇਕਰ ਬਿਨਾਂ ਵਜ੍ਹਾ ਸਾਹ ਵਿੱਚੋਂ ਬਦਬੂ ਆ ਰਹੀ ਹੈ, ਤਾਂ ਇਹ ਵੀ ਹਾਈ-ਪ੍ਰੋਟੀਨ ਡਾਈਟ ਦਾ ਅਸਰ ਹੋ ਸਕਦਾ ਹੈ। ਇਹ ਅਕਸਰ ‘ਕੀਟੋਸਿਸ’ ਦੀ ਸਥਿਤੀ ਵਿੱਚ ਹੁੰਦਾ ਹੈ, ਜਦੋਂ ਸ਼ਰੀਰ ਕਾਰਬਜ਼ ਦੀ ਬਜਾਏ ਫੈਟ (ਚਰਬੀ) ਨੂੰ ਸਾੜਦਾ ਹੈ।

ਭਾਰ ਵਧਣਾ

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪ੍ਰੋਟੀਨ ਸਿਰਫ਼ ਮਾਸਪੇਸ਼ੀਆਂ ਬਣਾਉਂਦਾ ਹੈ, ਪਰ ਲੋੜ ਤੋਂ ਜ਼ਿਆਦਾ ਲੈਣ ‘ਤੇ ਇਹ ਵੀ ਫੈਟ ਵਿੱਚ ਬਦਲ ਸਕਦਾ ਹੈ। ਇਸ ਲਈ ਜੇਕਰ ਪ੍ਰੋਟੀਨ ਇਨਟੇਕ ਕਰਨ ਤੋਂ ਬਾਅਦ ਤੁਹਾਡਾ ਵੀ ਭਾਰ ਵਧ ਰਿਹਾ ਹੈ, ਤਾਂ ਹੋ ਸਕਦਾ ਹੈ ਸ਼ਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ। ਅਜਿਹੇ ਵਿੱਚ ਤੁਹਾਨੂੰ ਵਕਤ ਰਹਿੰਦੇ ਪ੍ਰੋਟੀਨ ਇਨਟੇਕ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਜਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜ਼ਿਆਦਾ ਪ੍ਰੋਟੀਨ ਲੈਣ ਦੇ ਨੁਕਸਾਨ

ਹੈਲਥ ਐਕਸਪਰਟ ਡਾ. ਸਮੀਰ ਭਾਟੀ ਦੱਸਦੇ ਹਨ ਕਿ ਜ਼ਿਆਦਾ ਪ੍ਰੋਟੀਨ ਲੈਣ ਦਾ ਸਭ ਤੋਂ ਬੁਰਾ ਅਸਰ ਸਾਡੀਆਂ ਹੱਡੀਆਂ ‘ਤੇ ਪੈਂਦਾ ਹੈ। ਦਰਅਸਲ, ਜਦੋਂ ਸ਼ਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਕੈਲਸ਼ੀਅਮ ਬਾਹਰ ਨਿਕਲਣ ਲੱਗਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਜੋੜਾਂ ਦੇ ਦਰਦ (Joint pain) ਵਰਗੀਆਂ ਸਮੱਸਿਆਵਾਂ ਵੀ ਆਮ ਹੋ ਜਾਂਦੀਆਂ ਹਨ। ਇਸ ਲਈ ਪ੍ਰੋਟੀਨ ਹਮੇਸ਼ਾ ਉਮਰ ਅਤੇ ਭਾਰ ਦੇ ਹਿਸਾਬ ਨਾਲ ਹੀ ਲੈਣਾ ਚਾਹੀਦਾ ਹੈ।

Follow Us
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...