ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਬਣਾਓ ਤਿਲ ਦੇ ਲੱਡੂ, ਸਿਹਤ ਲਈ ਹੁੰਦੇ ਬਹੁਤ ਫਾਇਦੇਮੰਦ
Til Laddu Recipe: ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਬਣਾਏ ਜਾਣ ਵਾਲੇ ਤਿਲ ਲੱਡੂ 'ਚ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਇਹ ਕਿਵੇਂ ਫਾਇਦੇਮੰਦ ਹਨ ਅਤੇ ਇਸ ਨੂੰ ਬਣਾਉਣ ਦਾ ਤਰੀਕਾ।
ਮਕਰ ਸੰਕ੍ਰਾਂਤੀ ਦਾ ਤਿਉਹਾਰ ਹਰ ਸਾਲ 14 ਜਾਂ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ ਇਸ ਦਿਨ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਖਾਸ ਮੌਕੇ ‘ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ‘ਚ ਤਿਲ ਦੇ ਲੱਡੂ ਅਤੇ ਖਿਚੜੀ ਦਾ ਮਹੱਤਵ ਹੁੰਦਾ ਹੈ। ਇਸ ਦੇ ਨਾਲ ਹੀ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਤਿਲ ਦੇ ਲੱਡੂ ਬਣਾਉਣ ਅਤੇ ਖਾਣ ਦੀ ਪਰੰਪਰਾ ਹੈ। ਤਿਉਹਾਰ ਦੇ ਮਹੱਤਵ ਤੋਂ ਇਲਾਵਾ, ਤਿਲ ਦੇ ਲੱਡੂ ਵੀ ਇਸ ਮੌਸਮ ਵਿੱਚ ਸਾਡੀ ਸਿਹਤ (Health) ਲਈ ਫਾਇਦੇਮੰਦ ਸਾਬਤ ਹੁੰਦੇ ਹਨ।
ਤਿਲਾਂ ‘ਚ ਮੌਜੂਦ ਪੋਸ਼ਕ ਤੱਤ ਸਰੀਰ ਲਈ ਫਾਇਦੇਮੰਦ ਸਾਬਤ ਹੁੰਦੇ ਹਨ। ਨਾਲ ਹੀ ਤਿਲ ਅਤੇ ਗੁੜ (Jaggery) ਦੋਵੇਂ ਹੀ ਗਰਮ ਸੁਭਾਅ ਦੇ ਹੁੰਦੇ ਹਨ | ਇਸ ਮੌਸਮ ਵਿਚ ਇਹਨਾਂ ਨੂੰ ਖਾਣ ਨਾਲ ਸਰੀਰ ਨੂੰ ਨਿੱਘ ਮਿਲਦਾ ਹੈ| ਆਓ ਜਾਣਦੇ ਹਾਂ ਕਿ ਤਿਲ ਦੇ ਲੱਡੂ ਸਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਸਾਬਤ ਹੋ ਸਕਦੇ ਹਨ |
ਇਮਿਊਨਿਟੀ ਹੁੰਦੀ ਹੈ ਮਜ਼ਬੂਤ
ਇਸ ਨੂੰ ਬਣਾਉਣ ਲਈ ਤਿਲ ਅਤੇ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੋਹਾਂ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਜੋ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦੇ ਹਨ।
ਹੱਡੀਆਂ ਲਈ ਫਾਇਦੇਮੰਦ
ਇਸ ‘ਚ ਕੈਲਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਜੋ ਹੱਡੀਆਂ (Bones) ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਇਸ ਲਈ ਤਿਲ ਦੇ ਲੱਡੂ ਹੱਡੀਆਂ ਦੀ ਮਜ਼ਬੂਤੀ ਲਈ ਫਾਇਦੇਮੰਦ ਹੋ ਸਕਦੇ ਹਨ।
ਪਾਚਨ ਕਿਰਿਆ ਹੁੰਦੀ ਹੈ ਬਿਹਤਰ
ਤਿਲਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਸਾਡੇ ਪਾਚਨ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ
ਤਿਲ ਦੇ ਲੱਡੂ ਬਣਾਉਣ ਦੀ ਵਿਧੀ
ਇਸ ਨੂੰ ਬਣਾਉਣ ਲਈ ਇਕ ਕੜਾਹੀ ‘ਚ ਤਿਲ ਪਾ ਕੇ ਘੱਟ ਅੱਗ ‘ਤੇ ਭੁੰਨ ਲਓ। ਫਿਰ ਇਸ ਨੂੰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਪੈਨ ‘ਚ ਘਿਓ ਪਾਓ।
-ਘਿਓ ਨੂੰ ਗਰਮ ਹੋਣ ਦਿਓ, ਫਿਰ ਇਸ ਵਿਚ ਗੁੜ ਪਾਓ ਅਤੇ ਘੱਟ ਅੱਗ ‘ਤੇ ਪਿਘਲਣ ਦਿਓ। ਪਿਘਲਣ ਤੋਂ ਬਾਅਦ, ਭੁੰਨੇ ਹੋਏ ਤਿਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
– ਗੈਸ ਦੀ ਲਾਟ ਨੂੰ ਘੱਟ ਰੱਖੋ। ਇਸ ਵਿਚ ਮੂੰਗਫਲੀ ਅਤੇ ਸੁੱਕੇ ਮੇਵੇ ਨੂੰ ਆਪਣੇ ਸਵਾਦ ਦੇ ਅਨੁਸਾਰ ਪੀਸ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
-ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਥੋੜ੍ਹਾ ਠੰਡਾ ਹੋਣ ਲਈ ਛੱਡ ਦਿਓ। ਫਿਰ ਆਪਣੀ ਹਥੇਲੀ ‘ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਇਸ ਮਿਸ਼ਰਣ ਤੋਂ ਲੱਡੂ ਬਣਾ ਲਓ।