ਲੋਹੜੀ ਦੇ ਤਿਉਹਾਰ ਮੌਕੇ ਘੁੰਮਣ ਲਈ ਸਭ ਤੋਂ ਵਧੀਆ ਹਨ ਪੰਜਾਬ ਦੀਆਂ ਇਹ ਥਾਵਾਂ
ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ, ਇਸ ਖੁਸ਼ੀਆਂ ਦੇ ਤਿਉਹਾਰ ਮੌਕੇ ਘਰ ਵਿੱਚ ਹੋਰ ਜ਼ਿਆਦਾ ਖੁਸ਼ੀਆਂ ਦੇ ਆਉਣ ਦੀ ਕਾਮਨਾ ਕੀਤੀ ਜਾਂਦੀ ਹੈ। ਜੇਕਰ ਇਸ ਲੋਹੜੀ ਦੇ ਤਿਉਹਾਰ ਮੌਕੇ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਤੁਹਾਡੇ ਲਈ ਸਭ ਤੋਂ ਵਧੀਆ ਹੈ, ਇੱਥੇ ਨਾ ਸਿਰਫ਼ ਤੁਹਾਨੂੰ ਘੁੰਮਣ ਲਈ ਥਾਵਾਂ ਮਿਲਣਗੀਆਂ ਸਗੋਂ ਐਥੇ ਤੁਹਾਨੂੰ ਸੱਭਿਆਚਾਰਿਕ ਤੇ ਧਾਰਮਿਕ ਰੰਗ ਵੀ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ ਪੰਜਾਬ ਆ ਰਹੇ ਹੋ ਤਾਂ ਇਹ ਥਾਵਾਂ ਤੁਹਾਡੇ ਲਈ ਦੇਖਯੋਗ ਹਨ।
ਲੋਹੜੀ ਦਾ ਤਿਉਹਾਰ (FILE)
ਜਰੂਰ ਜਾਓ ਸ੍ਰੀ ਹਰਿਮੰਦਿਰ ਸਾਹਿਬ
ਲੋਹੜੀ ਦਾ ਤਿਉਹਾਰ ਹੋਵੇ ਅਤੇ ਤੁਸੀਂ ਅੰਮ੍ਰਿਤਸਰ ਵਿੱਚ ਹੋਵੋ ਤਾਂ ਇਸ ਤੋਂ ਵੱਧ ਖੁਸ਼ੀ ਅਤੇ ਆਨੰਦ ਹੋਰ ਕੀ ਹੋ ਸਕਦਾ ਹੈ। ਹਰਿਮੰਦਰ ਸਾਹਿਬ ਆਪਣੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਲਈ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜੇਕਰ ਤੁਸੀਂ ਲੋਹੜੀ ਦੇ ਤਿਉਹਾਰ ਲਈ ਪੰਜਾਬ ਜਾਂਦੇ ਹੋ, ਤਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ।ਲੁਧਿਆਣਾ ਸ਼ਹਿਰ ਵੀ ਹੈ ਖਾਸ
ਤੁਸੀਂ ਇਸ ਲੋਹੜੀ ਦੇ ਤਿਉਹਾਰ ‘ਤੇ ਭੰਗੜਾ ਅਤੇ ਗਿੱਧਾ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਨੂੰ ਇਕਸਪਲੋਰ ਕਰ ਸਕਦੇ ਹੋ। ਜੇਕਰ ਤੁਸੀਂ ਲੋਹੜੀ ਦੇ ਸੱਭਿਆਚਾਰਕ ਅਤੇ ਰਵਾਇਤੀ ਰੀਤੀ-ਰਿਵਾਜਾਂ ਨੂੰ ਬਹੁਤ ਨੇੜਿਓਂ ਦੇਖਣਾ ਚਾਹੁੰਦੇ ਹੋ, ਤਾਂ ਲੋਹੜੀ ਦੇ ਮੌਕੇ ‘ਤੇ ਲੁਧਿਆਣਾ ਤੁਹਾਡੇ ਲਈ ਸਭ ਤੋਂ ਵਧੀਆ ਸਥਾਨ ਹੋਵੇਗਾ।ਆਨੰਦਪੁਰ ਸਾਹਿਬ ਵਿਖੇ ਵੱਖਰਾ ਆਨੰਦ
ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਆਨੰਦਪੁਰ ਸਾਹਿਬ ਸਿੱਖ ਧਰਮ ਦੇ ਲੋਕਾਂ ਲਈ ਇੱਕ ਪਵਿੱਤਰ ਤੀਰਥ ਸਥਾਨ ਹੈ। ਲੋਹੜੀ ਦੇ ਮੌਕੇ ‘ਤੇ ਸ਼ਰਧਾਲੂ ਇੱਥੇ ਅਰਦਾਸ ਕਰਨ ਆਉਂਦੇ ਹਨ। ਜੇਕਰ ਤੁਸੀਂ ਪੰਜਾਬ ਜਾਂਦੇ ਹੋ ਤਾਂ ਇੱਥੇ ਜਾਣਾ ਵੀ ਨਾ ਭੁੱਲਣਾ। ਇਸ ਅਸਥਾਨ ਤੇ ਜਾਕੇ ਤੁਸੀਂ ਇੱਕ ਵੱਖਰੀ ਸ਼ਾਂਤੀ ਦਾ ਅਨੁਭਵ ਕਰੋਗੇ।ਕਮਾਲ ਦੀ ਹੈ ਜਲੰਧਰ ਦੀ ਲੋਹੜੀ
ਪੰਜਾਬ ਦੇ ਜਲੰਧਰ ਵਿੱਚ ਵੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਜਲੰਧਰ ਜ਼ਰੂਰ ਜਾਓ। ਇੱਥੇ ਲੋਹੜੀ ਦੀਆਂ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇੱਕ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ।
Follow Us
