ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Hair Care: ਕਿਤੇ ਤੁਸੀਂ ਵੀ ਵਾਲ ਧੋਣ ਤੋਂ ਬਾਅਦ ਇਹ ਗਲਤੀ ਤਾਂ ਨਹੀਂ ਕਰ ਰਹੇ

Life Style: ਔਰਤਾਂ ਅਤੇ ਕੁੜੀਆਂ ਆਪਣੇ ਵਾਲਾਂ ਦਾ ਬਹੁਤ ਧਿਆਨ ਰੱਖਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਵਾਲ ਸੁੰਦਰ ਅਤੇ ਸੰਘਣੇ ਹੋਣ। ਇਸ ਦੇ ਲਈ ਉਹ ਕਈ ਕੋਸ਼ਿਸ਼ਾਂ ਕਰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਵਾਲ ਧੋਣਾ। ਔਰਤਾਂ ਹਰ ਦੋ-ਤਿੰਨ ਦਿਨਾਂ ਬਾਅਦ ਆਪਣੇ ਵਾਲ ਧੋਦੀਆਂ ਹਨ।

Hair Care: ਕਿਤੇ ਤੁਸੀਂ ਵੀ ਵਾਲ ਧੋਣ ਤੋਂ ਬਾਅਦ ਇਹ ਗਲਤੀ ਤਾਂ ਨਹੀਂ ਕਰ ਰਹੇ
ਕਿਤੇ ਤੁਸੀਂ ਵੀ ਵਾਲ ਧੋਣ ਤੋਂ ਬਾਅਦ ਇਹ ਗਲਤੀ ਤਾਂ ਨਹੀਂ ਕਰ ਰਹੇ।
Follow Us
tv9-punjabi
| Updated On: 31 Mar 2023 17:20 PM

ਔਰਤਾਂ ਅਤੇ ਕੁੜੀਆਂ ਆਪਣੇ ਵਾਲਾਂ ਦਾ ਬਹੁਤ ਧਿਆਨ ਰੱਖਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਸੁੰਦਰ ਵਾਲ ( Beautiful Hair) ਅਤੇ ਸੰਘਣੇ ਵਾਲ ਹੋਣ। ਇਸ ਦੇ ਲਈ ਉਹ ਕਈ ਕੋਸ਼ਿਸ਼ਾਂ ਕਰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਵਾਲ ਧੋਣਾ। ਔਰਤਾਂ ਹਰ ਦੋ-ਤਿੰਨ ਦਿਨਾਂ ਬਾਅਦ ਆਪਣੇ ਵਾਲ ਧੋਦੀਆਂ ਹਨ। ਪਰ ਕਈ ਵਾਰ ਵਾਲ ਧੋਣ ਤੋਂ ਬਾਅਦ ਉਹ ਅਜਿਹੀਆਂ ਗਲਤੀਆਂ ਕਰ ਦਿੰਦਿਆਂ ਹਨ ਜਿਸ ਨਾਲ ਉਨ੍ਹਾਂ ਦੇ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਮੁੱਖ ਹੈ ਧੋਣ ਤੋਂ ਬਾਅਦ ਵਾਲਾਂ ਨੂੰ ਤੌਲੀਏ ਨਾਲ ਲਪੇਟਣਾ। ਇਹ ਇੱਕ ਗਲਤੀ ਹੈ ਜੋ ਅਣਜਾਣੇ ਵਿੱਚ ਜ਼ਿਆਦਾਤਰ ਔਰਤਾਂ (Women) ਕਰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਧੋਣ ਤੋਂ ਬਾਅਦ ਗਿੱਲੇ ਵਾਲਾਂ ਨੂੰ ਤੌਲੀਏ ਨਾਲ ਲਪੇਟਣ ਨਾਲ ਤੁਹਾਨੂੰ ਵਾਲਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ। ਇਸ ਨਾਲ ਤੁਹਾਡੇ ਵਾਲ ਟੁੱਟ ਸਕਦੇ ਹਨ। ਇਸ ਦੇ ਨਾਲ ਹੀ ਤੁਹਾਡੇ ਵਾਲ ਆਮ ਨਾਲੋਂ ਜ਼ਿਆਦਾ ਝੜਨੇ ਸ਼ੁਰੂ ਹੋ ਜਾਣਗੇ।

ਇਸ ਤਰ੍ਹਾਂ ਤੌਲੀਏ ਨਾਲ ਗਿੱਲੇ ਵਾਲਾਂ ਨੂੰ ਸੁਕਾਓ

ਗਿੱਲੇ ਵਾਲਾਂ ‘ਤੇ ਤੌਲੀਆ ਲਪੇਟਣ ਦੇ ਕਈ ਨੁਕਸਾਨ ਹਨ। ਵਾਲਾਂ ਦੀ ਦੇਖਭਾਲ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਵਾਲ ਧੋਣ ਤੋਂ ਬਾਅਦ ਵਾਲਾਂ ‘ਤੇ ਤੌਲੀਆ ਲਪੇਟਣਾ ਬੁਰੀ ਆਦਤ ਸਾਬਤ ਹੋ ਸਕਦਾ ਹੈ। ਇਸ ਦੀ ਬਜਾਏ, ਗਿੱਲੇ ਵਾਲਾਂ ‘ਤੇ ਤੌਲੀਏ ਨੂੰ ਹਲਕਾ ਜਿਹਾ ਦਬਾਓ ਤਾਂ ਕਿ ਤੌਲੀਆ ਵਾਧੂ ਪਾਣੀ (Water) ਨੂੰ ਸੋਖ ਲਵੇ। ਕਈ ਵਾਰ ਇਹ ਸਾਰਾ ਪਾਣੀ ਸੋਖ ਨਹੀਂ ਪਾਉਂਦਾ ਅਤੇ ਜੇਕਰ ਤੌਲੀਆ ਨਾ ਲਪੇਟਿਆ ਜਾਵੇ ਤਾਂ ਇਹ ਪਾਣੀ ਪੂਰੇ ਕੱਪੜੇ ਨੂੰ ਗਿੱਲਾ ਕਰ ਦਿੰਦਾ ਹੈ। ਇਸ ਦਾ ਹੱਲ ਹੈ ਆਪਣੇ ਮੋਢੇ ‘ਤੇ ਸੁੱਕਾ ਤੌਲੀਆ ਰੱਖੋ, ਇਸ ਨਾਲ ਪਾਣੀ ਸੋਖਦਾ ਰਹੇਗਾ ਅਤੇ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਇਸ ਲਈ ਗਿੱਲੇ ਵਾਲਾਂ ਨੂੰ ਤੌਲੀਏ ਵਿੱਚ ਲਪੇਟ ਕੇ ਨਹੀਂ ਰੱਖਣਾ ਚਾਹੀਦਾ

ਜੇਕਰ ਤੁਸੀਂ ਆਪਣੇ ਵਾਲਾਂ ਨੂੰ ਧੋਣ ਤੋਂ ਬਾਅਦ ਗਿੱਲੇ ਵਾਲਾਂ ‘ਤੇ ਤੌਲੀਆ ਲਪੇਟਦੇ ਹੋ ਤਾਂ ਸਿਰ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ, ਜਿਸ ਕਾਰਨ ਡੈਂਡਰਫ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਗਿੱਲੇ ਵਾਲਾਂ ‘ਚ ਤੌਲੀਆ ਲਪੇਟਣ ਨਾਲ ਸਿਰ ਦੀ ਚਮੜੀ (Skin) ‘ਚ ਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਵੀ ਰਹਿੰਦਾ ਹੈ। ਜੇ ਤੁਸੀਂ ਆਪਣੇ ਗਿੱਲੇ ਵਾਲਾਂ ਨੂੰ ਤੌਲੀਏ ਨਾਲ ਲਪੇਟਦੇ ਹੋ, ਤਾਂ ਇਹ ਤੁਹਾਡੇ ਵਾਲਾਂ ਨੂੰ ਆਮ ਨਾਲੋਂ ਤੇਜ਼ੀ ਨਾਲ ਝੜਨਾ ਸ਼ੁਰੂ ਕਰ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਗਿੱਲੇ ਵਾਲਾਂ ‘ਤੇ ਤੌਲੀਆ ਕੱਸ ਕੇ ਬੰਨ੍ਹਦੇ ਹੋ ਤਾਂ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗਦੀਆਂ ਹਨ। ਵਾਲ ਜਲਦੀ ਟੁੱਟਣ ਲੱਗਦੇ ਹਨ। ਗਿੱਲੇ ਵਾਲਾਂ ਵਿੱਚ ਤੌਲੀਆ ਲਪੇਟਣ ਨਾਲ ਵਾਲਾਂ ਵਿੱਚ ਖੁਸ਼ਕੀ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਉਹਨਾਂ ਦੀ ਚਮਕ ਘਟਦੀ ਜਾਂਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ