ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Summer: ਐਲੋਵੇਰਾ ਅਤੇ ਬੇਕਿੰਗ ਸੋਡਾ ਨਾਲ ਆਪਣੇ ਚੇਹਰੇ ਦੀ ਸਕਿਨ ਨੂੰ ਸੁਧਾਰੋ

Home remedies: ਗਰਮੀ ਦਾ ਨਾਂ ਲੈਂਦੇ ਹੀ ਪਸੀਨਾ ਆਉਣ ਲੱਗ ਜਾਂਦਾ ਹੈ। ਮਾਰਚ ਆਪਣੇ ਆਖਰੀ ਹਫਤੇ 'ਚ ਹੈ ਅਤੇ ਅਪ੍ਰੈਲ ਦੇ ਨਾਲ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦੇਣਾ ਹੈ।

Summer: ਐਲੋਵੇਰਾ ਅਤੇ ਬੇਕਿੰਗ ਸੋਡਾ ਨਾਲ ਆਪਣੇ ਚੇਹਰੇ ਦੀ ਸਕਿਨ ਨੂੰ ਸੁਧਾਰੋ
Follow Us
tv9-punjabi
| Updated On: 27 Mar 2023 13:27 PM
Lifestyle: ਗਰਮੀ ਦਾ ਨਾਂ ਲੈਂਦੇ ਹੀ ਪਸੀਨਾ ਆਉਣ ਲੱਗ ਜਾਂਦਾ ਹੈ। ਮਾਰਚ ਆਪਣੇ ਆਖਰੀ ਹਫਤੇ ‘ਚ ਹੈ ਅਤੇ ਅਪ੍ਰੈਲ ਦੇ ਨਾਲ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦੇਣਾ ਹੈ। ਮੌਸਮ ਵਿਗਿਆਨੀਆਂ (Meteorologists) ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਗਰਮੀ ਪਿਛਲੇ ਸਾਰੇ ਰਿਕਾਰਡ ਤੋੜ ਸਕਦੀ ਹੈ। ਮੌਸਮ ਵਿਗਿਆਨੀਆਂ ਦੀ ਇਸ ਚੇਤਾਵਨੀ ਤੋਂ ਬਾਅਦ ਕਈ ਔਰਤਾਂ ਅਤੇ ਲੜਕੀਆਂ ਆਪਣੇ ਚਿਹਰੇ ਦੇ ਰੰਗ ਨੂੰ ਲੈ ਕੇ ਚਿੰਤਤ ਹਨ। ਕਿਉਂਕਿ ਗਰਮੀ ਅਤੇ ਤਾਪਮਾਨ ਵਧਣ ਨਾਲ ਸਾਡੇ ਚਿਹਰੇ ਦਾ ਰੰਗ ਵੀ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਔਰਤਾਂ ਅਤੇ ਲੜਕੀਆਂ ਅਕਸਰ ਪ੍ਰੇਸ਼ਾਨ ਨਜ਼ਰ ਆਉਂਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਫੇਸ ਪੈਕ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਗਰਮੀ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾ ਸਕਦੇ ਹੋ।

ਐਲੋਵੇਰਾ ਅਤੇ ਬੇਕਿੰਗ ਸੋਡਾ ਸਾਡੇ ਚੇਹਰੇ ਦੀ ਰੰਗਤ ਬਣਾਈ ਰੱਖਣ

ਘਰ ‘ਚ ਮੌਜੂਦ ਐਲੋਵੇਰਾ (Aloe vera) ਅਤੇ ਬੇਕਿੰਗ ਸੋਡਾ ਨਾਲ ਤੁਸੀਂ ਆਪਣੇ ਚੇਹਰੇ ਦੀ ਸਕਿਨ ਨੂੰ ਸੁਧਾਰ ਸਕਦੇ ਹੋ। ਐਲੋਵੇਰਾ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਕਿਨ ਨੂੰ ਡੂੰਘਾ ਪੋਸ਼ਣ ਦਿੰਦੇ ਹਨ। ਇਸ ਦੇ ਨਾਲ ਹੀ ਬੇਕਿੰਗ ਸੋਡਾ ਵਿੱਚ ਐਕਸਫੋਲੀਏਟਿੰਗ ਗੁਣ ਹੁੰਦੇ ਹਨ। ਜੋ ਸਕਿਨ ਤੋਂ ਮਰੇ ਹੋਏ ਸੈੱਲਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਇਸ ਤਰੀਕੇ ਨਾਲ ਐਲੋਵੇਰਾ ਦਾ ਫੇਸ ਪੈਕ ਬਣਾਓ

ਗਰਮੀਆਂ ਵਿੱਚ ਚਿਹਰੇ ਦੇ ਰੰਗ ਨੂੰ ਬਣਾਈ ਰੱਖਣ ਲਈ ਤੁਹਾਨੂੰ ਐਲੋਵੇਰਾ ਫੇਸ ਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਬਣਾਉਣ ਲਈ ਤੁਸੀਂ ਇੱਕ ਚੱਮਚ ਐਲੋਵੇਰਾ ਜੈੱਲ ਲਓ। ਇਸ ਵਿਚ ਲਗਭਗ ਇਕ ਚਮਚ ਬੇਕਿੰਗ Baking soda) ਮਿਲਾਓ ਅਤੇ ਇਸ ਪੇਸਟ ਵਿਚ ਲਗਭਗ ਇਕ ਚਮਚ ਗੁਲਾਬ ਜਲ (Rose Water) ਮਿਲਾਓ। ਇਸ ਪੈਕ ਨੂੰ ਚਿਹਰੇ ‘ਤੇ ਲਗਭਗ 15 ਤੋਂ 20 ਮਿੰਟ ਤੱਕ ਲਗਾਓ। ਜਦੋਂ ਪੈਕ ਸੁੱਕ ਜਾਵੇ, ਇਸ ਨੂੰ ਸਾਧਾਰਨ ਜਾਂ ਕੋਸੇ ਪਾਣੀ ਨਾਲ ਸਾਫ਼ ਕਰੋ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ।

ਐਲੋਵੇਰਾ, ਬੇਕਿੰਗ ਸੋਡਾ ਅਤੇ ਕੌਰਨ ਫਲੋਰ

ਇਸ ਨੂੰ ਬਣਾਉਣ ਲਈ ਇਕ ਚਮਚ ਬੇਕਿੰਗ ਸੋਡਾ, ਇਕ ਚਮਚ ਐਲੋਵੇਰਾ ਅਤੇ ਇਕ ਚਮਚ ਕੌਰਨ ਫਲੋਰ ਲਓ। ਇਨ੍ਹਾਂ ਸਾਰਿਆਂ ਨੂੰ ਇੱਕ ਕਟੋਰੇ ਵਿੱਚ ਚੰਗੀ ਤਰ੍ਹਾਂ ਮਿਲਾਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਓ। ਕਰੀਬ 20 ਮਿੰਟਾਂ ਬਾਅਦ ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਸਾਧਾਰਨ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ, ਬੇਕਿੰਗ ਸੋਡਾ ਅਤੇ ਟਮਾਟਰ (Tomato) ਦਾ ਫੇਸ ਪੈਕ ਵੀ ਬਣਾ ਸਕਦੇ ਹੋ ਅਤੇ ਆਪਣੀ ਚਮੜੀ ਦੀ ਚਮਕ ਲਈ ਇਸ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਗਰਮੀਆਂ ‘ਚ ਇਸ ਫੇਸ ਪੈਕ ਦੀ ਵਰਤੋਂ ਆਪਣੇ ਚਿਹਰੇ ‘ਤੇ ਕਰਦੇ ਹੋ, ਤਾਂ ਯਕੀਨਨ ਗਰਮੀਆਂ ‘ਚ ਵੀ ਤੁਹਾਡੇ ਚਿਹਰੇ ਦੀ ਚਮਕ ਬਰਕਰਾਰ ਰਹੇਗੀ ਅਤੇ ਇਹ ਚਮਕਦਾ ਰਹੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?...
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...